
ਜੇਕਰ ਪੁਲਿਸ ਨਾਕੇ ਉੱਤੇ ਰੋਕੇ ਤਾਂ ਕਿਸੇ ਖਾਲੀ ਥਾਂ ਉੱਤੇ ਬੈਠ ਜਾਓ ਅਤੇ ਕੋਈ ਵੀ ਸੜਕ ਨਹੀਂ ਰੋਕਣੀ- ਉਗਰਾਹਾਂ
ਚੰਡੀਗੜ੍ਹ: ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ 5 ਮਾਰਚ ਦੇ ਧਰਨੇ ਨੂੰ ਲੈ ਕੇ ਤਿਆਰੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਡੀਆਂ ਸੜਕਾਂ ਉੱਤੇ ਨਿਕਲਣਾ ਹੈ ਜੇਕਰ ਪੁਲਿਸ ਪ੍ਰਸ਼ਾਸਨ ਰਸਤੇ ਵਿੱਚ ਰੋਕਦੀ ਹੈ ਤਾਂ ਫਿਰ ਖਾਲੀ ਥਾਂ ਉੱਤੇ ਬੈਠ ਜਾਓ। ਉਨ੍ਹਾਂ ਨੇ ਕਿਹਾ ਹੈ ਸਰਕਾਰ ਬਦਨਾਮ ਕਰਦੀ ਹੈ ਕਿ ਅਸੀਂ ਸੜਕਾਂ ਰੋਕਦੇ ਹਾਂ ਇਸ ਲਈ ਸੜਕਾਂ ਉੱਤੇ ਨਹੀਂ ਬੈਠਣਾ।
ਉਨ੍ਹਾਂ ਨੇ ਕਿਹਾ ਹੈ ਕਿ ਕਾਫ਼ਲੇ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋਵੋ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਥਾਂ ਉੱਤੇ ਕੋਈ ਟਕਰਾਅ ਨਹੀਂ ਕਰਨਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧਰਨੇ ਉੱਤੇ ਬਾਕੀ ਰਣਨੀਤੀ ਦੱਸੀ ਜਾਵੇਗੀ।