
ਮੋਹਾਲੀ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਬਚਪਨ ਤੋਂ ਕੰਨਾਂ ਤੋਂ ਸੁਣ ਨਹੀਂ ਪਾਉਂਦੀ।
ਮੋਹਾਲੀ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਬਚਪਨ ਤੋਂ ਕੰਨਾਂ ਤੋਂ ਸੁਣ ਨਹੀਂ ਪਾਉਂਦੀ। ਪਰ ਉਸ ਦੇ ਦਿਲ ਵਿਚ ਕੁਝ ਕਰਨ ਦੀ ਇੱਛਾ ਸੀ, ਜਿਸ ਲਈ ਉਹ ਪੂਰੀ ਤਰ੍ਹਾਂ ਯੋਗ ਵੀ ਸੀ। ਸੁਖਵਿੰਦਰ ਨੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਆਈਟੀਆਈ ਕੀਤੀ ਉਸ ਤੋਂ ਬਾਅਦ ਸਪੈਸ਼ਲ ਐਜੂਕੇਸ਼ਨ ਵਿਚ ਬੀਐਡ ਵੀ ਕੀਤੀ। ਪਰ ਇਸ ਸਾਰੀ ਪੜ੍ਹਾਈ ਤੋਂ ਬਾਅਦ ਵੀ ਸੁਖਵਿੰਦਰ ਨੂੰ ਨੌਕਰੀ ਨਹੀਂ ਮਿਲ ਰਹੀ ਸੀ।
ਨਾ ਹਾਰ ਮੰਨਣ ਵਾਲੀ ਸੁਖਵਿੰਦਰ ਕੌਰ ਨੂੰ ਮੋਹਾਲੀ ਵਿਚ ਇਕ ਨਵੇਂ ਹੁਨਰ ਵਿਕਾਸ ਕੇਂਦਰ ਬਾਰੇ ਜਦ ਪਤਾ ਲੱਗਿਆ ਤਾਂ ਉਹ ਉੱਥੇ ਵੀ ਚਲੀ ਗਈ ਸੋਚਦੀ ਕਿ ਸ਼ਾਇਦ ਕੋਈ ਨਵਾਂ ਰਸਤਾ ਮਿਲ ਜਾਵੇ। ਹੁਨਰ ਵਿਕਾਸ ਅਫਸਰ ਨੇ ਸੁਖਵਿੰਦਰ ਕੌਰ ਨੂੰ ਡਰਾਫਟਮੈਨ ਮਕੈਨੀਕਲ ਕੋਰਸ ਵਾਸਤੇ ਪ੍ਰੇਰਿਤ ਕੀਤਾ। ਇਹ ਸੁਖਵਿੰਦਰ ਦੀ ਪਹਿਲੀ ਪੜਾਈ ਨਾਲ ਮੇਲ ਨਹੀਂ ਖਾਂਦਾ ਸੀ ਪਰ ਉਸ ਨੂੰ ਸਮਝਾਇਆ ਗਿਆ ਕਿ ਇਸ ਢਾਈ ਮਹੀਨੇ ਦੇ ਕੋਰਸ ਤੋਂ ਬਾਅਦ ਉਸ ਨੂੰ ਹੁਨਰ ਵਿਕਾਸ ਵੱਲ਼ੋਂ ਹੀ ਨੌਕਰੀ ਲੱਭਣ ਵਿਚ ਪੂਰੀ ਮਦਦ ਕੀਤੀ ਜਾਵੇਗੀ। ਕਿਉਂਕਿ ਸੁਖਵਿੰਦਰ ਦਾ ਮਕਸਦ ਸੀ ਕਿ ਉਹ ਅਪਣੇ ਪੈਰਾਂ ਤੇ ਖੜ੍ਹੀ ਹੋ ਸਕੇ।
ਸੋ ਉਸ ਨੇ ਇਸ ਕੋਰਸ ਵਾਸਤੇ ਹਾਮੀ ਭਰ ਦਿੱਤੀ ।ਕੋਰਸ ਦੌਰਾਨ ਸੁਖਵਿੰਦਰ ਤੇ ਹੁਨਰ ਵਿਕਾਸ ਸੈਂਟਰ ਨੂੰ ਨਿਵੇਕਲੀਆਂ ਚੁਣੌਤੀਆਂ ਆਈਆਂ, ਜਿਸ ਦਾ ਉਹਨਾਂ ਨੇ ਹੱਲ਼ ਕੱਢਣ ਵਿਚ ਕੋਈ ਕਸਰ ਨਾ ਛੱਡੀ। ਕਿਉਂਕਿ ਸੁਖਵਿੰਦਰ ਨੂੰ ਸੁਣ ਨਹੀਂ ਸਕਦਾ ਸੀ ਤੇ ਕੇਂਦਰ ਦੇ ਅਧਿਆਪਕ ਸਾਈਨ ਭਾਸ਼ਾ ਨਹੀਂ ਜਾਣਦੇ ਸੀ, ਖਾਸ ਸੁਖਵਿੰਦਰ ਲਈ ਇਕ ਇੰਟਰਪ੍ਰੇਟਰ ਦਾ ਬੰਦੋਬਸਤ ਕੀਤਾ ਗਿਆ, ਇੰਟਰਪ੍ਰੇਟਰ ਕੋਰਸ ਦੌਰਾਨ ਸੁਖਵਿੰਦਰ ਦੇ ਨਾਲ ਰਹਿੰਦੀ, ਤੇ ਹਰ ਪੜ੍ਹਾਈ ‘ਚ ਉਸ ਨੂੰ ਸਮਝਾਉਣ ਲਈ ਕਲਾਸ ਤੋਂ ਬਾਅਦ ਹੋਰ ਖਾਸ ਵਕਤ ਲਗਾ ਕੇ ਉਸ ਨੂੰ ਹਰ ਚੀਜ਼ ਸਿਖਾਈ ਜਾਂਦੀ।
File photo
ਢਾਈ ਮਹੀਨੇ ਵਿਚ ਅਧਿਆਪਕਾਂ ਇੰਟਰਪ੍ਰੇਟਰ ਨਾਲ ਮਿਲ ਕੇ ਸੁਖਵਿੰਦਰ ਨੂੰ ਡਰਾਫਟਮੈਨ ਮਕੈਨੀਕਲ ਮਹਿਰ ਬਣਾ ਦਿੱਤਾ। ਇਸ ਕੋਰਸ ਦੌਰਾਨ ਸੁਖਵਿੰਦਰ ਨੂੰ ਕੇਂਦਰ ਵੱਲੋਂ ਹਾਸਟਲ ਸਹੂਲਤ ਦਿੱਤੀ ਕੋਰਸ ਖਤਮ ਹੋਣ ਤੋਂ ਬਾਅਦ ਹੁਨਰ ਵਿਕਾਸ ਮਿਸ਼ਨ ਵੱਲੋਂ ਸੁਖਵਿੰਦਰ ਨੂੰ ਏਰੀਅਲ ਟੈਲੀਕਾਮ ਅਪਰੇਟਰ ਵਿਚ ਡਾਟਾ ਐਂਟਰੀ ਦੀ ਨੌਕਰੀ ਦਿਵਾਈ ਗਈ। ਹੁਣ ਸੁਖਵਿੰਦਰ ਨੂੰ ਇੱਥੇ ਕੰਮ ਕਰਦੇ ਛੇ ਮਹੀਨੇ ਹੋ ਗਏ ਤੇ ਉਹ ਅਪਣੀ ਨੌਕਰੀ ਤੇ ਕਮਾਈ ਤੋਂ ਬੇਹੱਦ ਸੰਤੁਸ਼ਟ ਹੈ।
ਸੁਖਵਿੰਦਰ ਦਾ ਬਾਕੀ ਨੌਜਵਾਨਾਂ ਵਾਸਤੇ ਇਹੀ ਸੁਨੇਹਾ ਹੈ ਕਿ ਜੇ ਮੇਰੇ ਵਰਗੇ ਖਾਸ ਯੋਗਤਾ ਵਾਲੇ ਵਿਅਕਤੀ ਵਾਸਤੇ ਹੁਨਰ ਵਿਕਾਸ ਪੈਰ੍ਹਾਂ ਤੇ ਖੜ੍ਹੇ ਹੋਣ ਦੀ ਮਦਦ ਕਰ ਸਕਦਾ ਹੈ ਤਾਂ ਬਾਕੀ ਨੌਜਵਾਨ ਨਿਰਾਸ਼ ਹੋ ਕੇ ਘਰਾਂ ਵਿਚ ਨਾ ਬੈਠਣ, ਬਾਹਰ ਨਿਕਲਣ ਤੇ ਅਪਣੇ ਹੁਨਰ ਨੂੰ ਇਕ ਨਵਾਂ ਰੂਪ ਦੇ ਕੇ ਅਪਣੇ ਪੈਰਾਂ ਤੇ ਖੜ੍ਹੇ ਹੋਣ।