ਵਿਧਾਨ ਸਭਾ ਦੀ ਕਾਰਵਾਈ ਦੌਰਾਨ ਭਾਜਪਾ ਵਿਧਾਇਕਾਂ ਨੇ ਸਪੀਕਰ 'ਤੇ ਸੁੱਟੀਆਂ ਜੁੱਤੀਆਂ  
Published : Apr 4, 2021, 7:31 am IST
Updated : Apr 4, 2021, 7:31 am IST
SHARE ARTICLE
image
image

ਵਿਧਾਨ ਸਭਾ ਦੀ ਕਾਰਵਾਈ ਦੌਰਾਨ ਭਾਜਪਾ ਵਿਧਾਇਕਾਂ ਨੇ ਸਪੀਕਰ 'ਤੇ ਸੁੱਟੀਆਂ ਜੁੱਤੀਆਂ  

ਕਿਹਾ, ਉਹ ਇਸ ਦੇ ਹੀ ਹੱਕਦਾਰ ਸੀ!

ਭੁਵਨੇਸ਼ਵਰ, 3 ਅਪ੍ਰੈਲ : ਉਡੀਸਾ ਵਿਧਾਨ ਸਭਾ ਵਿਚ ਸਨਿਚਰਵਾਰ ਨੂੰ  ਕਾਰਵਾਈ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਭਾਜਪਾ ਦੇ ਵਿਧਾਇਕਾਂ ਵਲੋਂ ਸਪੀਕਰ 'ਤੇ ਜੁੱਤੀਆਂ ਸੁੱਟੀਆਂ ਗਈਆਂ | ਜੁੱਤੀ ਸੁੱਟਣ ਵਾਲੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਗ਼ਲਤ ਨਹੀਂ ਕੀਤਾ, ਫਿਰ ਸਪੀਕਰ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ 'ਤੇ ਵਿਚਾਰ ਕਰ ਰਹੇ ਹਨ | ਉਡੀਸਾ ਸਰਕਾਰ ਦੀ ਮੁੱਖ ਵਿ੍ਹਪ ਪ੍ਰਮਿਲਾ ਮਲਿਕ ਨੇ ਮੀਡੀਆ ਨੂੰ  ਦਸਿਆ ਕਿ ਵਿਰੋਧੀ ਧਿਰ ਦੇ ਉਪ ਨੇਤਾ (ਐਲਓਪੀ) ਬਿਸਨੂ ਸੇਠੀ, ਵਿਧਾਇਕ ਜਯਨਾਰਾਇਣ ਮਿਸਰਾ ਅਤੇ ਵਿਰੋਧੀ ਧਿਰ ਦੇ ਚੀਫ਼ ਮੋਹਣ ਮਾਂਝੀ ਨੇ ਸਪੀਕਰ ਦੇ ਮੰਚ 'ਤੇ ਜੁੱਤੀਆਂ, ਈਅਰਫੋਨ ਅਤੇ ਕਾਗ਼ਜ਼ ਸੁੱਟੇ | 
ਵਿੱਤ ਮੰਤਰੀ ਨਿਰੰਜਨ ਪੁਜਾਰੀ ਵਲੋਂ ਸਦਨ ਵਿਚ 2019-20 ਲਈ ਕੈਗ ਦੀ ਰੀਪੋਰਟ ਪੇਸ਼ ਕਰਨ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਮੁਲਤਵੀ ਮਤਾ ਲੈ ਕੇ ਆਈ ਜਿਸ ਨੂੰ  ਸਪੀਕਰ ਨੇ ਖ਼ਾਰਜ਼ ਕਰ ਦਿਤਾ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵਿਰੋਧ ਜਤਾਇਆ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਡੀਸਾ ਲੋਕਾਯੁਕਤ (ਸੋਧ) ਬਿਲ ਸਦਨ ਵਿਚ ਬਿਨਾਂ ਕਿਸੇ ਬਹਿਸ ਦੇ ਪਾਸ ਕੀਤਾ ਗਿਆ ਹੈ | ਹੰਗਾਮੇ ਦੌਰਾਨ, ਭਾਜਪਾ ਦੇ ਦੋ ਵਿਧਾਇਕ ਜਯਨਾਰਾਇਣ ਮਿਸ਼ਰਾ ਅਤੇ ਬਿਸ਼ਨੂ ਸੇਠੀ ਅਪਣੀਆਂ ਸੀਟਾਂ 'ਤੇ ਖੜੇ ਹੋ ਗਏ ਅਤੇ ਵਿਰੋਧ ਕਰਦੇ ਹੋਏ ਸਪੀਕਰ 'ਤੇ ਜੁੱਤੀਆਂ, ਕਾਗ਼ਜ਼, ਪੈਨ ਅਤੇ ਈਅਰਫੋਨ ਸੁੱਟ ਦਿਤੇ | ਵਿਧਾਇਕ ਜਯਨਾਰਾਇਣ ਮਿਸ਼ਰਾ ਨੇ ਕਿਹਾ, Tਮੈਨੂੰ ਨਹੀਂ ਪਤਾ ਕਿ ਮੈਂ ਸਪੀਕਰ 'ਤੇ ਹਕੀਕਤ ਵਿਚ ਕੀ ਸੁੱਟਿਆ ਸੀ, ਪਰ ਮੈਂ ਕੁੱਝ ਗ਼ਲਤ ਨਹੀਂ ਕੀਤਾ | ਵਿਧਾਨ ਸਭਾ ਦਾ ਸਪੀਕਰ ਅਜਿਹੇ ਵਿਵਹਾਰ ਦਾ ਹੱਕਦਾਰ ਸੀ |U
ਬਿਸ਼ਨੂ ਸੇਠੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ, Tਮੈਂ ਉਨ੍ਹਾਂ 'ਤੇ (ਸਪੀਕਰ) ਜੁੱਤੇ ਨਹੀਂ ਸੁੱਟੇ | ਮੈਂ ਬਸ ਇਕ ਪੈਨ ਅਤੇ ਹੈਡਫ਼ੋਨ ਸੁੱਟੇ ਸੀ | ਸਪੀਕਰ ਸੂਰਜਿਆ ਨਰਾਇਣ ਪਤਰੋ ਨੇ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਕਿਹਾ, Tਮੈਂ ਸਾਰੇ ਪਹਿਲੂਆਂ 'ਤੇ ਵਿਚਾਰ ਕਰ ਰਿਹਾ ਹਾਂ ਅਤੇ ਮੈਂ ਇਸ ਸਬੰਧੀ ਕਾਨੂੰਨ ਦੀ ਵੀ ਵਿਆਖਿਆ ਕਰ ਰਿਹਾ ਹਾਂ | ਕਾਨੂੰਨ ਅਪਣਾ ਕੰਮ ਕਰੇਗਾ | ਮੈਂ ਤਸਵੀਰਾਂ ਦੀ ਜਾਂਚ ਕਰ ਰਿਹਾ ਹਾਂ |U     (ਏਜੰਸੀ)
imageimage

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement