
ਯੂਟੀ ਪ੍ਰਸ਼ਾਸ਼ਨ ਨੇ ਫਲਾਈਓਵਰ ਲਈ ਕੱਟੇ ਜਾਣ ਵਾਲੇ ਦਰੱਖ਼ਤਾਂ ਲਈ ਕੀਤਾ ਵਿਰੋਧ
ਚੰਡੀਗੜ੍ਹ: ਟ੍ਰਿਬਿਊਨ ਫਲਾਈਓਵਰ ਦੇ ਨਿਰਮਾਣ ਲਈ ਸੈਂਕੜੇ ਦਰੱਖ਼ਤਾਂ ਨੂੰ ਕੱਟਣ ਲਈ ਯੂਟੀ ਪ੍ਰਸ਼ਾਸ਼ਨ ਦਾ ਵਿਰੋਧ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਐਨਜੀਓ ਦੇ ਮੈਂਬਰਾਂ ਨੇ ਅੱਜ ਇਸ ਸਬੰਧ ਵਿਚ ਚੰਡੀਗੜ੍ਹ ਐਮਸੀ ਦਫ਼ਤਰ ਸਾਹਮਣੇ ਧਰਨਾ ਦਿੱਤਾ। ਗੈਰ ਸਰਕਾਰੀ ਸੰਗਠਨ ਦੇ ਇਕ ਪ੍ਰਤੀਨਿਧੀ ਗੁੰਜਨ ਰਸਤੋਗੀ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਰੁੱਖਾਂ ਨੂੰ ਕੱਟਣ ਵਾਲਿਆਂ ਦਾ ਵਿਰੋਧ ਕੀਤਾ ਜਾਵੇਗਾ।
Chandigarh
ਉਸ ਨੇ ਕਿਹਾ ਕਿ ਫਲਾਈਓਵਰ ਬਣਾਉਣ ਲਈ ਇੰਨੀ ਵੱਡੀ ਗਿਣਤੀ ਵਿਚ ਦਰੱਖ਼ਤ ਕੱਟਣਾ ਨੁਕਸਾਨਦਾਇਕ ਹੋਵੇਗਾ। ਇਹ ਸ਼ਹਿਰ ਹਰਿਆਲੀ ਲਈ ਜਾਣਿਆ ਜਾਂਦਾ ਹੈ। ਇਹਨਾਂ ਪੌਦਿਆਂ ਨੂੰ ਬਚਾਉਣ ਲਈ ਵੱਖ ਵੱਖ ਤਰੀਕੇ ਅਪਣਾਉਣੇ ਚਾਹੀਦੇ ਹਨ। ਇਕ ਹੋਰ ਵਾਤਾਵਾਰਨਵਾਦੀ ਰਾਹੁਲ ਮਹਾਜਨ ਨੇ ਕਿਹਾ ਕਿ ਜੋ ਦਰੱਖ਼ਤ ਕੱਟਣ ਲਈ ਤਲਾਸ਼ੇ ਗਏ ਹਨ ਉਹਨਾਂ ਵਿਚ ਇਕ ਅਜਿਹਾ ਰੁੱਖ ਵੀ ਹੈ ਜੋ 50 ਸਾਲ ਪੁਰਾਣਾ ਹੈ। ਇਹ ਵਿਰਾਸਤੀ ਰੁੱਖ ਮੰਨਿਆ ਜਾਂਦਾ ਹੈ। ਉਸ ਨੇ ਕਿਹਾ ਕਿ ਇਹ ਦਰੱਖ਼ਤ ਬਹੁਤ ਕੀਮਤੀ ਹੈ ਇਸ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ। ਜਿੰਨ ਦਰੱਖ਼ਤ ਕੱਟੇ ਜਾਣਗੇ ਉੰਨੇ ਹੀ ਲਗਾਏ ਵੀ ਜਾਣ।