
ਰਿਤਕ ਅਪਣੇ ਪਿੱਛੇ ਅਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।
Punjab News: ਨਾਭਾ ਬਲਾਕ ਅਧੀਨ ਪੈਂਦੇ ਇਕ ਪਿੰਡ ਵਿਚ ਅਣਪਛਾਤੇ ਟਰੈਕਟਰ-ਟਰਾਲੀ ਨੇ ਸਕੂਟਰ ਉਤੇ ਜਾ ਰਹੇ ਕਿਸਾਨ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਕਿਸਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਲੱਖਾ ਸਿੰਘ ਅਪਣੇ ਪਿੰਡ ਕਮੇਲੀ ਤੋਂ ਮਹਿਜ਼ ਡੇਢ ਕਿਲੋਮੀਟਰ ਦੀ ਦੂਰੀ ’ਤੇ ਐਕਟਵਾ ਉਤੇ ਜਾ ਰਿਹਾ ਸੀ ਤਾਂ ਇਸੇ ਦੌਰਾਨ ਅਣਪਛਾਤੇ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿਤੀ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਮ੍ਰਿਤਕ ਅਪਣੇ ਪਿੱਛੇ ਅਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਟਰੈਕਟਰਾਂ ਉਤੇ ਲੋਕਾਂ ਨੇ ਵੱਡੇ-ਵੱਡੇ ਸਪੀਕਰ ਲਗਾਏ ਹਨ, ਇਨ੍ਹਾਂ ਕਾਰਨ ਉਹ ਲਾਪਰਵਾਹੀ ਵਰਤ ਦਿੰਦੇ ਹਨ। ਇਹੀ ਕਾਰਨ ਹੈ ਕਿ ਜੇਕਰ ਕੋਈ ਇਨ੍ਹਾਂ ਵਾਹਨਾਂ ਦੀ ਲਪੇਟ ਵਿਚ ਆ ਵੀ ਜਾਂਦਾ ਹੈ ਤਾਂ ਉੱਚੀ ਆਵਾਜ਼ ਵਿਚ ਗੀਤ ਲੱਗੇ ਹੋਣ ਕਾਰਨ ਇਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ। ਪ੍ਰਸ਼ਾਸਨ ਨੂੰ ਅਜਿਹੇ ਟਰੈਕਟਰਾਂ ਉਤੇ ਨੱਥ ਪਾਉਣੀ ਚਾਹੀਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਲੜਕੀ ਕੈਨੇਡਾ ਗਈ ਹੋਈ ਹੈ ਅਤੇ ਮ੍ਰਿਤਕ ਦਾ ਲੜਕਾ ਅਪਣੇ ਪਿਤਾ ਨਾਲ ਖੇਤਾਂ ਵਿਚ ਹੱਥ ਵਟਾਉਂਦਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤੀ ਹੈ।
(For more Punjabi news apart from Farmer died in road Accident, stay tuned to Rozana Spokesman)