
ਮੋਹਿਤ ਗਰਗ ਨੇ 13 ਸਾਲ ਪਹਿਲਾਂ ਹੋਇਆ ਸੀ ਤੈਨਾਤ
ਸਮਾਣਾ : ਜੋ ਭਾਰਤੀ ਹਵਾਈ ਫ਼ੌਜ ਦਾ ਰੂਸੀ ਏ.ਐਨ. 32 ਆਵਾਜਾਈ ਜਹਾਜ਼ ਸੋਮਵਾਰ ਦੁਪਹਿਰ ਅਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਦੇ ਕਰੀਬ 35 ਮਿੰਟ ਬਾਅਦ ਲਾਪਤਾ ਹੋਇਆ ਸੀ ਉਸ ਜਹਾਜ਼ ਵਿਚ ਜੋ 13 ਲੋਕ ਸਵਾਰ ਸਨ, ਉਨ੍ਹਾਂ ਵਿਚ ਜ਼ਿਲ੍ਹਾ ਪਟਿਆਲਾ ਦਾ ਹਲਕਾ ਸਮਾਣਾ ਦਾ ਵਸਨੀਕ ਮੋਹਿਤ ਕੁਮਾਰ ਵੀ ਸ਼ਾਮਲ ਸੀ। ਇਹ ਜਹਾਜ਼ ਅਰੁਣਾਚਲ ਪ੍ਰਦੇਸ਼ ਤੇ ਮੈਨਚੁਕਾ ਐਡਵਾਂਸਡ ਲੈਡਿੰਗ ਗ੍ਰਾਊਂਡ ਲਈ ਜੋਰਹਾਟ ਤੋਂ ਦੁਪਹਿਰ ਕਰੀਬ 12.25 'ਤੇ ਉਡਾਣ ਭਰੀ ਅਤੇ ਕਰੀਬ 1 ਵਜ਼ੇ ਉਸ ਦਾ ਸੰਪਰਕ ਟੁੱਟ ਗਿਆ।
Mohit Garg
ਇਸ ਮੌਕੇ ਗੱਲਬਾਤ ਕਰਦਿਆਂ ਲਾਪਤਾ ਹੋਏ ਮੋਹਿਤ ਕੁਮਾਰ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਐਨ.ਡੀ.ਏ. ਦੇ ਹੋਈ ਚੋਣ ਵਿਚ ਕਰੀਬ 13 ਸਾਲ ਪਹਿਲਾਂ ਭਾਰਤੀ ਹਵਾਈ ਫ਼ੌਜ 'ਚ ਬਤੌਰ ਫ਼ਲਾਇੰਗ ਲੈਫ਼ਟੀਨੈਂਟ ਵੱਜੋਂ ਸੇਵਾਵਾਂ ਨਿਭਾ ਰਿਹਾ ਮੋਹਿਤ ਕੁਮਾਰ ਫੋਟ ਦੇ ਟੈਂਟ ਨੰਬਰ ਏ.ਐਨ.32 ਜਹਾਜ਼ ਦੇ ਮੈਂਬਰਾਂ 'ਚ ਸ਼ਾਮਲ ਹੋਇਆ ਸੀ।
AN-32 aircraft
ਉਨ੍ਹਾਂ ਦਸਿਆ ਕਿ ਮੋਹਿਤ ਕੁਮਾਰ ਦਾ ਵਿਆਹ ਇਕ ਸਾਲ ਪਹਿਲਾ ਜਲੰਧਰ ਦੀ ਰਹਿਣ ਵਾਲੀ ਆਸਥਾ ਨਾਮੀ ਲੜਕੀ ਨਾਲ ਹੋਇਆ ਸੀ, ਜੋ ਅਸਾਮ 'ਚ ਇਕ ਬੈਂਕ ਵਿਚ ਨੌਕਰੀ ਕਰਦੀ ਹੈ। ਉਨ੍ਹਾਂ ਨੂੰ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਮੋਹਿਤ ਦੇ ਪਿਤਾ ਸੁਰਿੰਦਰਪਾਲ ਤੇ ਪਰਵਾਰਕ ਮੈਂਬਰ ਆਸਾਮ ਲਈ ਰਵਾਨਾ ਹੋ ਗਏ ਹਨ, ਜਿਨ੍ਹਾਂ ਦੇ ਸ਼ਾਮ 6 ਵਜੇ ਤਕ ਆਸਾਮ ਪੁੱਜ ਜਾਣ ਦੀ ਸੰਭਾਵਨਾ ਹੈ।