
ਅੰਮ੍ਰਿਤਸਰ ਵਿਚ ਇਕ ਪਤੀ ਨੇ ਦਿਨ ਦਿਹਾੜੇ ਅਪਣੀ ਹੀ ਪਤਨੀ ਦੇ ਘਰ ਵਿਚ ਚੋਰੀ ਕਰ ਲਈ
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਇਕ ਪਤੀ ਨੇ ਦਿਨ ਦਿਹਾੜੇ ਅਪਣੀ ਹੀ ਪਤਨੀ ਦੇ ਘਰ ਵਿਚ ਚੋਰੀ ਕਰ ਲਈ ਅਤੇ ਉਹ ਕੁਝ ਕੀਮਤੀ ਸਮਾਨ ਅਤੇ ਗਹਿਣਿਆਂ ਦੇ ਨਾਲ ਕੋਰਟ ਵਿਚ ਚੱਲ ਰਹੇ ਕੇਸ ਦੇ ਦਸਤਾਵੇਜ਼ ਵੀ ਲੈ ਕੇ ਫਰਾਰ ਹੋ ਗਿਆ। ਇਸ ਕੰਮ ਵਿਚ ਉਸ ਨਾਲ ਚਾਰ ਲੋਕ ਹੋਰ ਸਨ। ਪੀੜਤ ਨੀਰੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਮਾਰਚ 2011 ਨੂੰ ਉਸਦਾ ਵਿਆਹ ਸਾਹਿਲ ਨਾਂਅ ਦੇ ਵਿਅਕਤੀ ਨਾਲ ਹੋਇਆ ਸੀ। ਉਸ ਸਮੇਂ ਸਾਹਿਲ ਨੀਰੂ ਦਾ ਵਿਦਿਆਰਥੀ ਸੀ।
Neeru With Family
ਵਿਦਿਆਰਥੀ ਰਹਿੰਦਿਆਂ ਹੀ ਸਾਹਿਲ ਨੇ ਨੀਰੂ ਨੂੰ ਉਸ ਨਾਲ ਵਿਆਹ ਕਰਾਉਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਾ ਲਿਆ ਸੀ। ਵਿਆਹ ਤੋਂ ਬਾਅਦ ਨੀਰੂ ਨੇ ਇਕ ਬੱਚੀ ਨੂੰ ਵੀ ਜਨਮ ਦਿੱਤਾ ਸੀ। ਇਸ ਬੱਚੀ ਨੂੰ ਲੈ ਕੇ ਅਕਸਰ ਸਾਹਿਲ ਅਤੇ ਨੀਰੂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ,ਜਿਸ ਤੋਂ ਬਾਅਦ ਇਹ ਮਾਮਲਾ ਕੋਰਟ ਵਿਚ ਚਲਾ ਗਿਆ। ਇਸ ਦੇ ਚਲਦਿਆਂ ਸਾਹਿਲ ਨੇ ਕਈ ਵਾਰ ਨੀਰੂ ਨੂੰ ਕੁੱਟਿਆ ਵੀ ਸੀ।
Sukhpal Singh
ਘਰ ਵਿਚ ਕੰਮ ਕਰਨ ਵਾਲੀ ਔਰਤ ਪਿੰਕੀ ਨੇ ਦੱਸਿਆ ਕਿ ਜਦੋਂ ਉਹ ਘਰ ਵਿਚ ਕੰਮ ਕਰ ਰਹੀ ਸੀ ਤਾਂ ਕੁਝ ਲੋਕਾਂ ਨੇ ਆ ਕੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਹ ਘਰ ਵਿਚ ਚੋਰੀ ਕਰਕੇ ਚਲੇ ਗਏ। ਘਰ ਵਿਚ ਚੋਰੀ ਹੋਣ ਤੋਂ ਬਾਅਦ ਨੀਰੂ ਨੇ ਪੁਲਿਸ ਕੋਲ ਸਾਹਿਲ ਦੀ ਸ਼ਿਕਾਇਤ ਕੀਤੀ। ਅੰਮ੍ਰਿਤਸਰ ਦੇ ਮਜੀਠੀਆ ਰੋਡ ਚੌਂਕੀ ਦੇ ਇੰਚਾਰਜ ਸੁਖਪਾਲ ਸਿੰਘ ਨੇ ਕਿਹਾ ਉਹ 11 ਮਾਮਲਿਆਂ ਦੀ ਜਾਂਚ ਕਰ ਰਹੇ ਹਨ ਅਤੇ ਉਹ ਬਣਦੀ ਕਾਰਵਾਈ ਕਰਨਗੇ।