ਚੋਰੀ ਦੇ ਸ਼ੱਕ 'ਚ ਦੋ ਨੌਜਵਾਨਾਂ ਨੂੰ ਤਪਦੀ ਧੁੱਪੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਝੰਬਿਆ
Published : Jun 1, 2019, 5:19 pm IST
Updated : Jun 1, 2019, 5:19 pm IST
SHARE ARTICLE
two youth beaten
two youth beaten

ਨੋਇਡਾ ਦੇ ਥਾਣਾ ਸੈਕਟਰ 20 ਖੇਤਰ ਦੇ ਸੈਕਟਰ 25 ਕੋਲ ਦੋ ਨੌਜਵਾਨਾਂ ਨੂੰ ਤਪਦੀ ਧੁੱਪ ਵਿੱਚ ਨੰਗੇ ਕਰਕੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਣ ਦੀ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ।

ਨੋਇਡਾ: ਨੋਇਡਾ ਦੇ ਥਾਣਾ ਸੈਕਟਰ 20 ਖੇਤਰ ਦੇ ਸੈਕਟਰ 25 ਕੋਲ ਦੋ ਨੌਜਵਾਨਾਂ ਨੂੰ ਤਪਦੀ ਧੁੱਪ ਵਿੱਚ ਨੰਗੇ ਕਰਕੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਣ ਦੀ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਥਾਣਾ ਸੈਕਟਰ 20 ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸੈਕਟਰ 20 ਦੇ ਇੰਚਾਰਜ ਰਾਜਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸੈਕਟਰ 25 ਕੋਲ ਤਪਦੀ ਧੁੱਪ ਵਿੱਚ ਬਿਜਲੀ ਦੇ ਖੰਭੇ ਨਾਲ ਦੋ ਨੌਜਵਾਨਾਂ ਨੂੰ ਨੰਗੇ ਕਰਕੇ ਬੰਨ੍ਹਿਆ ਗਿਆ ਸੀ ਤੇ ਕੁਝ ਲੋਕ ਉਨ੍ਹਾਂ ਦੀ ਕੁੱਟਮਾਰ ਕਰ ਰਹੇ ਸੀ।

two youth beatentwo youth beaten

ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਇਸ ਨੂੰ ਠੀਕ ਪਾਇਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਪਹਿਲਾਂ ਸੈਕਟਰ 25 ਦੇ ਕੋਲ ਆਟੋ ਸਟੈਂਡ ਤੋਂ ਕੁਝ ਆਟੋ ਰਿਕਸ਼ਾ ਵਿੱਚੋਂ ਬੈਟਰੀ ਚੋਰੀ ਹੋ ਗਈਆਂ ਸਨ। ਕੱਲ੍ਹ ਦੁਪਹਿਰ ਆਟੋ ਵਾਲਿਆਂ ਦੋਵਾਂ ਨੌਜਵਾਨਾਂ ਦੇ ਹੱਥ ਵਿੱਚ ਔਜ਼ਾਰ ਫੜੇ ਵੇਖੇ।

ਇਸ ਮਗਰੋਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਫੜ ਲਿਆ ਤੇ ਤਪਦੀ ਧੁੱਪ ਵਿੱਚ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ। ਇੰਨਾ ਹੀ ਨਹੀਂ, ਮੁੰਡਿਆਂ ਦੇ ਕੱਪੜੇ ਲਾਹ ਦਿੱਤੇ ਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ। ਜਿਨ੍ਹਾਂ ਦੀ ਪਿਟਾਈ ਕੀਤੀ ਗਈ, ਉਨ੍ਹਾਂ ਦਾ ਤਾਂ ਪਤਾ ਨਹੀਂ ਲੱਗਾ ਪਰ ਆਟੋ ਚਾਲਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਰਿਪੋਰਟ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement