ਪੁਲਿਸ ਨੇ ਦੋ ਸਾਲ ਪੁਰਾਣਾ ਚੋਰੀ ਦਾ ਮਾਮਲਾ ਸੁਲਝਾਇਆ, ਦੋ ਕਾਬੂ: ਐਸ.ਐਸ.ਪੀ.
Published : Jun 4, 2020, 7:51 am IST
Updated : Jun 4, 2020, 7:51 am IST
SHARE ARTICLE
police
police

ਪਟਿਆਲਾ ਪੁਲਿਸ ਨੇ ਇੱਕ ਦੋ ਸਾਲ ਪੁਰਾਣਾ ਚੋਰੀ ਦਾ ਮਾਮਲਾ ਹੱਲ ਕਰਦਿਆਂ ਰਾਜਪੁਰਾ ਵਿਖੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਟਿਆਲਾ: ਪਟਿਆਲਾ ਪੁਲਿਸ ਨੇ ਇੱਕ ਦੋ ਸਾਲ ਪੁਰਾਣਾ ਚੋਰੀ ਦਾ ਮਾਮਲਾ ਹੱਲ ਕਰਦਿਆਂ ਰਾਜਪੁਰਾ ਵਿਖੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਨਿਆਰ ਹੈ, ਜਿਸ ਨੇ ਚੋਰੀ ਦਾ ਸੋਨਾ ਖਰੀਦਿਆ ਸੀ।

Gold Gold

ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਆਦਿ ਸਮੇਤ ਹੋਰ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਚੈਕਿੰਗ ਦੌਰਾਨ ਆਈ.ਟੀ.ਆਈ. ਚੌਕ ਰਾਜਪੁਰਾ ਵਿਖੇ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਇਹ ਗ੍ਰਿਫ਼ਤਾਰੀ ਹੋਈ ਹੈ।

Mask and Gloves Mask and Gloves

ਸ. ਸਿੱਧੂ ਨੇ ਦੱਸਿਆ ਕਿ ਇਸ ਨਾਕੇ 'ਤੇ ਜਦੋਂ ਇੱਕ ਵਿਅਕਤੀ ਨੂੰ ਮਾਸਕ ਨਾ ਪਾਉਣ ਦੀ ਉਲੰਘਣਾ ਕਰਨ ਕਰਕੇ ਚੈਕਿੰਗ ਲਈ ਰੋਕਿਆ ਤਾਂ ਇਸ ਵਿਅਕਤੀ ਨੇ ਰੁਕਣ ਦੀ ਥਾਂ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਨੂੰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕੁਝ ਮੀਟਰ ਦੀ ਦੂਰੀ 'ਤੇ ਹੀ ਰੋਕ ਲਿਆ ਗਿਆ। 

Mask and Gloves Mask 

ਐਸ.ਐਸ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਸ ਦੀ ਪਛਾਣ ਅਮਿਤ ਕੁਮਾਰ ਵਾਸੀ ਅੰਬਾਲਾ ਕੈਂਟ ਵਜੋਂ ਹੋਈ ਅਤੇ ਇਸ ਨੇ ਦੋ ਸਾਲ ਪਹਿਲਾਂ ਐਸ.ਬੀ.ਐਸ. ਕਲੋਨੀ ਰਾਜਪੁਰਾ ਤੋਂ 30 ਗ੍ਰਾਮ ਸੋਨਾ ਅਤੇ 18 ਹਜ਼ਾਰ ਦੀ ਨਗ਼ਦੀ ਚੋਰੀ ਕੀਤੀ ਸੀ ਅਤੇ ਇਹ ਉਦੋਂ ਤੋਂ ਹੀ ਅੰਬਾਲਾ ਰਹਿ ਰਿਹਾ ਸੀ।


Gold silver price on 10 ferbruary gold price gain rs 52 to rs 41508 per ten gramGold 

ਜਦੋਂਕਿ ਇਸ ਤੋਂ ਪਹਿਲਾਂ ਇਹ ਰਾਜਪੁਰਾ ਵਿਖੇ ਸੰਦੀਪ ਕੁਮਾਰ ਨਾਂ ਦੇ ਇੱਕ ਹੋਰ ਵਿਅਕਤੀ ਨਾਲ ਸਬਜੀ ਵੇਚਣ ਦਾ ਕੰਮ ਕਰਦਾ ਸੀ। ਇਸ ਨੇ ਚੋਰੀ ਕੀਤਾ ਸੋਨਾ ਸੁਨਿਆਰ ਰਮੇਸ਼ ਕੁਮਾਰ ਨੂੰ 12 ਹਜ਼ਾਰ ਵਿੱਚ ਵੇਚਿਆ ਸੀ ਅਤੇ ਇਸ ਨੇ ਇਹ ਸਾਰਾ ਪੈਸਾ ਖ਼ਰਚ ਦਿੱਤਾ ਸੀ।

ਸ. ਸਿੱਧੂ ਨੇ ਹੋਰ ਦੱਸਿਆ ਕਿ ਅੱਜ ਇਹ ਅਮਿਤ ਕੁਮਾਰ ਸਬਜ਼ੀ ਵੇਚਣ ਦਾ ਕੰਮ ਕਰਦੇ ਸੰਦੀਪ ਕੁਮਾਰ ਵਾਸੀ ਡਾਲਿਮਾ ਵਿਹਾਰ ਰਾਜਪੁਰਾ ਨੂੰ ਮਿਲਣ ਜਾ ਰਿਹਾ ਸੀ ਅਤੇ ਰਸਤੇ ਵਿੱਚ ਹੀ ਪੁਲਿਸ ਦੀ ਗ੍ਰਿਫ਼ਤ 'ਚ ਆ ਗਿਆ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੰਦੀਪ ਜਵੈਲਰ ਦੇ ਰਮੇਸ਼ ਚੰਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਪੜਤਾਲ ਐਸ.ਐਚ.ਓ. ਸਿਟੀ ਰਾਜਪੁਰਾ ਐਸ.ਆਈ. ਬਲਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਬੀਤੇ ਦਿਨ ਵੀ ਨਾਕਾਬੰਦੀ ਦੌਰਾਨ ਨਸ਼ਿਆਂ ਦੇ ਮਾਮਲਿਆਂ 'ਚ ਲੋੜੀਂਦੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM
Advertisement