ਪੰਜਾਬ ਆਉਣ ਵਾਲਿਆਂ ਨੂੰ ਏਅਰ ਇੰਡੀਆ ਵਲੋਂ ਵੱਡਾ ਝਟਕਾ
Published : Jul 4, 2018, 2:08 pm IST
Updated : Jul 4, 2018, 2:08 pm IST
SHARE ARTICLE
Air India
Air India

ਸਵੇਰ ਦੀ ਦਿੱਲੀ-ਅੰਮ੍ਰਿਤਸਰ ਦਿੱਲੀ ਉਡਾਣ 12 ਜੁਲਾਈ ਤੋਂ 30 ਸਤੰਬਰ ਤਕ ਮੁਅਤਲ ਕੀਤਾ ਗਿਆ ਹੈ। ਇਹ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ....

ਅੰਮ੍ਰਿਤਸਰ,ਸਵੇਰ ਦੀ ਦਿੱਲੀ-ਅੰਮ੍ਰਿਤਸਰ ਦਿੱਲੀ ਉਡਾਣ 12 ਜੁਲਾਈ ਤੋਂ 30 ਸਤੰਬਰ ਤਕ ਮੁਅਤਲ ਕੀਤਾ ਗਿਆ ਹੈ। ਇਹ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਝਟਕਾ ਹੈ।ਇਹ ਪ੍ਰਗਟਾਵਾ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦਸਿਆ ਕਿ  ਏਅਰ ਇੰਡੀਆ ਦੁਆਰਾ ਹਾਲੇ ਤਕ ਅਪਣੀ ਵੈੱਬਸਾਈਟ 'ਤੇ ਕੋਈ ਕਾਰਨ ਨਹੀਂ ਦਿਤਾ ਗਿਆ ਹੈ,

ਪਰ ਫਲਾਈਟ ਦੀ ਬੁਕਿੰਗ ਹੁਣ ਉਪਲਬਧ ਨਹੀਂ ਹੈ। ਪਿਛਲੇ ਹਫ਼ਤੇ, ਏਅਰਲਾਈਨ ਨੇ ਹੱਜ ਦੀਆਂ ਉਡਾਣਾਂ ਲਈ ਹਵਾਈ ਜਹਾਜ਼ ਉਪਲਬਧ ਕਰਾਉਣ ਲਈ ਚੰਡੀਗੜ੍ਹ-ਬੈਂਕਾਕ ਫਲਾਈਟ ਦੀ ਬੁਕਿੰਗ ਨੂੰ ਵੀ ਮੁਅੱਤਲ ਕਰ ਦਿਤਾ ਸੀ। ਇਹ ਫ਼ੈਸਲਾ ਸਵੇਰ ਵੇਲੇ ਦੇ ਯਾਤਰੀਆਂ ਲਈ ਕਾਫ਼ੀ ਮੁਸ਼ਕਲਾਂ ਪੈਦਾ ਕਰੇਗਾ। ਵੱਖ-ਵੱਖ ਮੁਲਕਾਂ ਤੋਂ ਏਅਰ-ਇੰਡੀਆਂ ਤੇ ਹੋਰ ਵੱਖ-ਵੱਖ ਏਅਰਲਾਈਨਾਂ ਰਾਹੀਂ ਦਿੱਲੀ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੂ ਅੰਮ੍ਰਿਤਸਰ ਪਹੁੰਚਣ  ਲਈ ਏਅਰ ਇੰਡੀਆਂ ਦੀ ਉਡਾਣ ਏ.ਆਈ. 453 ਵਿਚ ਹੀ ਸਫ਼ਰ ਕਰਦੇ ਹਨ, ਜੋ ਕਿ ਹੁਣ ਨਹੀਂ ਕਰ ਸਕਣਗੇ।

ਉਨ੍ਹਾਂ ਨੂੰ ਪੰਜਾਬ ਆਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਮੰਚ ਆਗੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੰਂਬਰ ਸ਼੍ਰੀ ਸ਼ਵੇਤ ਮਲਿਕ, ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰਸ. ਗੁਰਜੀਤ ਸਿੰਘ ਔਜਲਾ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੂੰ ਪੱਤਰ ਲਿਖ ਕੇ ਤੇ ਟਵੀਟ ਕਰ ਕੇ ਮੰਗ ਕੀਤੀ ਹੈ ਕਿ ਉਹ ਇਸ ਸਬੰਧੀ ਕੇਂਦਰੀ ਸ਼ਹਿਰੀ ਹਵਾਬਾਜੀ

ਮੰਤਰਾਲੇ ਨਾਲ ਗੱਲਬਾਤ ਕਰਨ ਕਿ ਏਅਰ ਇੰਡੀਆ ਇਸ ਫਲਾਈਟ ਦੀ ਬਜਾਏ ਕਿਸੇ ਹੋਰ ਸੈਕਟਰ ਤੇ ਘਾਟੇ ਵਿਚ ਚਲ ਰਹੀਆਂ ਉਡਾਣ ਨੂੰ ਮੁਅੱਤਲ ਕਰ ਕੇ ਹਵਾਈ ਜਹਾਜ਼ ਦੀ ਵਰਤੋਂ ਕਰ ਸਕੇ। ਅੰਮ੍ਰਿਤਸਰ-ਦਿੱਲੀ ਵਿਚਕਾਰ ਇਹ ਉਡਾਣ ਵਿਚ 90 ਫੀਸਦੀ ਤੋਂ ਵੱਧ ਯਾਤਰੀਆਂ ਨਾਲ ਭਰੀ ਹੁੰਦੀ ਹੈ। ਇਸ ਫਲਾਈਟ ਨੂੰ ਰੱਦ ਕਰਨ ਨਾਲ ਯੂਰਪ, ਉੱਤਰੀ ਅਮਰੀਕਾ ਅਤੇ ਦੂਜੇ ਦੇਸ਼ਾਂ ਵਿਚ ਵਸਣ ਵਾਲੇ ਪੰਜਾਬੀ ਭਾਈਚਾਰੇ ਉਤੇ ਬੁਰਾ ਅਸਰ ਪਵੇਗਾ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement