
ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ਆਈਸੀਪੀਏ) ਨੇ ਅੱਜ ਕਿਹਾ ਕਿ ਏਅਰ ਇੰਡੀਆ ਦੇ ਡਿਊਟੀ ਰੋਸਟਰ ਬਣਾਉਣ ਵਿਚ ਕਥਿਤ ਹੇਰ - ਫੇਰ ਦੀ ਜਾਂਚ ਵਿਚ ਸਿਰਫ਼ ਏਅਰਬਸ ਦਾ...
ਨਵੀਂ ਦਿੱਲੀ : ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ਆਈਸੀਪੀਏ) ਨੇ ਅੱਜ ਕਿਹਾ ਕਿ ਏਅਰ ਇੰਡੀਆ ਦੇ ਡਿਊਟੀ ਰੋਸਟਰ ਬਣਾਉਣ ਵਿਚ ਕਥਿਤ ਹੇਰ - ਫੇਰ ਦੀ ਜਾਂਚ ਵਿਚ ਸਿਰਫ਼ ਏਅਰਬਸ ਦਾ ਪਰਿਚਾਲਨ ਕਰਨ ਵਾਲੇ ਪਾਇਲਟਾਂ ਦੀ ਜਾਂਚ ਨਾ ਕਰ ਕੇ ਬੋਇੰਗ ਫਲਾਈਟ ਵਾਲੇ ਪਾਇਲਟਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
Air India
ਆਈਸੀਪੀਏ ਏਅਰ ਇੰਡੀਆ ਦੇ ਏਅਰਬਸ ਜ਼ਹਾਜ਼ ਉਡਾਨਾਂ ਵਾਲੇ 800 ਤੋਂ ਜ਼ਿਆਦਾ ਪਾਇਲਟਾਂ ਦਾ ਤਰਜਮਾਨੀ ਕਰਦੀ ਹੈ। ਸੰਘ ਨੇ ਕੰਪਨੀ ਤੋਂ ਜਾਂਚ ਦਾ ਦਾਇਰਾ ਵਧਾ ਕੇ ‘ਸਿਮੁਲੇਟਰ ਘੰਟੇ’ ਲਈ ਵੀ ਸ਼ਾਮਿਲ ਕਰਨ ਲਈ ਕਿਹਾ। ਸੰਘ ਨੇ ਇਸ ਤੋਂ ਇਲਾਵਾ ਅਪਣੇ ਮੈਬਰਾਂ ਤੋਂ ਰੋਸਟਰ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਵੀ ਕਿਹਾ ਹੈ ਅਤੇ ਡਿਊਟੀ ਵਿਚ ਹੇਰ-ਫੇਰ ਤਭੀਦ ਕਰਨ ਲਈ ਕਿਹਾ ਹੈ ਜਦੋਂ ਉਹ ਉਡਾਨ ਡਿਊਟੀ 'ਤੇ ਨਾ ਹੋਣ ਸਗੋਂ ਸਟੈਂਡਬਾਏ ਡਿਊਟੀ 'ਤੇ ਹੋਣ।
Air India
ਆਮ ਤੌਰ 'ਤੇ ਸਿਮੁਲੇਟਰ ਘੰਟੇ ਨੂੰ ਸਿਖਲਾਈ ਦੀ ਮਿਆਦ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਧਿਆਨ ਯੋਗ ਹੈ ਕਿ ਏਅਰ ਇੰਡੀਆ ਪਾਇਲਟਾਂ ਦੇ ਡਿਊਟੀ ਰੋਸਟਰ ਤਿਆਰ ਕਰਨ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਕੰਪਨੀ ਦੇ ਕੋਲ ਕਰੀਬ 1,800 ਪਾਇਲਟ ਹਨ ਜੋ ਛੋਟੇ ਜਹਾਜ਼ ਉਡਾਉਂਦੇ ਹਨ। ਏਅਰ ਇੰਡੀਆ ਦੇ ਪਰਿਚਾਲਨ ਨਿਰਦੇਸ਼ਕ ਨੂੰ ਲਿਖੇ ਪੱਤਰ ਵਿਚ ਆਈਸੀਪੀਏ ਨੇ ਕੰਪਨੀ ਤੋਂ ਜਾਂਚ ਵਿਚ ਸਿਰਫ਼ ਏਅਰਬਸ ਦੇ ਪਾਇਲਟਾਂ ਦੀ ਜਾਂਚ ਨਾ ਕਰ ਕੇ ਬੋਇੰਗ ਉਡਾਨਾਂ ਵਾਲੇ ਪਾਇਲਟਾਂ ਦੀ ਜਾਂਚ ਨੂੰ ਵੀ ਸ਼ਾਮਿਲ ਕਰਨ ਲਈ ਕਿਹਾ ਹੈ। (ਏਜੰਸੀ)