
ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਜੀ.ਆਰ.ਪੀ. ਤੇ ਆਰ.ਪੀ.ਐਫ. ਦੀ ਸਾਂਝੀ ਕਾਰਵਾਈ ਦੌਰਾਨ 63650 ਨਸ਼ੀਲੀਆਂ ਗੋਲੀਆਂ...
ਪਟਿਆਲਾ, ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਜੀ.ਆਰ.ਪੀ. ਤੇ ਆਰ.ਪੀ.ਐਫ. ਦੀ ਸਾਂਝੀ ਕਾਰਵਾਈ ਦੌਰਾਨ 63650 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਕਥਿਤ ਦੋਸ਼ੀ ਇਹ ਨਸ਼ੀਲੀਆਂ ਗੋਲੀਆਂ ਦੋ ਪਾਰਸਲਾਂ ਵਿਚ ਪਾ ਕੇ ਰਾਜਸਥਾਨ ਦੇ ਲਾਲਗੜ੍ਹ ਰੇਲਵੇ ਸਟੇਸ਼ਨ ਤੋਂ ਬਾੜਮੇਲ-ਹਰਿਦੁਆਰ ਜਾਣ ਵਾਲੀ ਰੇਲ ਗੱਡੀ ਰਾਹੀਂ ਪਟਿਆਲਾ ਲਿਆਏ ਸਨ ਅਤੇ ਇਨ੍ਹਾਂ ਨਸ਼ੀਲੀਆਂ ਗੋਲੀਆਂ ਦੇ ਪਾਰਸਲਾਂ ਨੂੰ ਕਾਰ ਨੰਬਰ ਪੀ.ਬੀ. 19 ਪੀ 9318 ਵਿਚ ਰਖਦੇ ਵੇਲੇ ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।
ਰੇਲਵੇ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਐਸ.ਆਈ. ਨਰੋਤਮ ਸਿੰਘ ਮੁੱਖ ਥਾਣਾ ਅਫ਼ਸਰ ਥਾਣਾ ਰੇਲਵੇ ਪੁਲਿਸ ਪਟਿਆਲਾ ਵਲੋਂ ਸਮੇਤ ਇੰਸਪੈਕਟਰ ਸ੍ਰੀ ਜੀ.ਐਸ.ਆਹਲੂਵਾਲੀਆ ਆਰ.ਪੀ.ਐਫ. ਮੁਲਾਜ਼ਮ ਸਾਂਝੀ ਕਾਰਵਾਈ ਦੌਰਾਨ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਨੰਬਰ 8, ਪੱਤੀ ਰੋਡ ਨੇੜੇ ਸ਼ਨੀ ਮੰਦਰ ਬਰਨਾਲਾ ਜ਼ਿਲ੍ਹਾ ਬਰਨਾਲਾ, ਕਰਮਦੀਨ ਮੇਹਰ ਪੁੱਤਰ ਫਕੀਰੀਆ ਖਾਂ ਵਾਸੀ ਪਿੰਡ ਰਾਮਗੜ੍ਹ ਥਾਣਾ ਟਲੇਵਾਲ ਜ਼ਿਲ੍ਹਾ ਬਰਨਾਲਾ,
ਜੱਗਰ ਸਿੰਘ ਪੁੱਤਰ ਲੇਟ ਗੁਰਦੇਵ ਸਿੰਘ ਵਾਸੀ ਮੰਝੂਕੇ ਥਾਣਾ ਭਦੌੜ ਜ਼ਿਲ੍ਹਾ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਗੱਡੀ ਨੰਬਰ ਪੀ.ਬੀ. 19 ਪੀ-9318 ਵਿਚੋਂ ਉਨ੍ਹਾਂ ਦੇ ਕਬਜ਼ੇ ਵਿਚੋਂ ਨਸ਼ੀਲੀਆਂ ਗੋਲੀਆਂ ਟਰੀਕੋਰ ਐਸ.ਆਰ. ਦੇ 116 ਡੱਬੇ ਜਿਨ੍ਹਾਂ ਵਿਚ ਕੁੱਲ 23200 ਨਸ਼ੀਲੀਆਂ ਗੋਲੀਆਂ ਅਤੇ 9 ਡੱਬੇ ਨਸ਼ੀਲੀਆਂ ਗੋਲੀਆਂ ਮਾਰਕਾ ਪਰਾਜ਼ੋਲਮ
0.5 ਕੁੱਲ 7200 ਨਸ਼ੀਲੀਆਂ ਗੋਲੀਆਂ, ਟਰੀਓ ਐਸ.ਆਰ.ਦੇ 133 ਡੱਬੇ ਕੁੱਲ 33250 ਨਸ਼ੀਲੀਆਂ ਗੋਲੀਆਂ ਕੁੱਲ 63650 ਨਸ਼ੀਲੀਆਂ ਗੋਲੀਆਂ ਬਾਮਦ ਕੀਤੀਆਂ। ਇਨ੍ਹਾਂ ਦਾ ਚੌਥਾ ਸਾਥੀ ਸਿਮਰਨਜੀਤ ਸਿੰਘ ਉਰਫ਼ ਸ਼ੰਭੂ ਵਾਸੀ ਟੱਲੇਵਾਲ ਜ਼ਿਲ੍ਹਾ ਬਰਨਾਲਾ ਜੋ ਕਿ ਫ਼ਰਾਰ ਹੈ, ਦੀ ਵੀ ਭਾਲ ਕੀਤੀ ਜਾ ਰਹੀ ਹੈ।