ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੁਲਿਸ ਵਾਲਿਆਂ ਦੇ ਡੋਪ ਟੈਸਟ ਦੀ ਮੰਗ
Published : Jul 4, 2018, 5:31 pm IST
Updated : Jul 4, 2018, 5:31 pm IST
SHARE ARTICLE
Tript Rajinder Bajwa demands police dope test
Tript Rajinder Bajwa demands police dope test

ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ

ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਬਾਜਵਾ ਅਨੁਸਾਰ ਡੀਐਸਪੀ ਤੋਂ ਲੈ ਕੇ ਆਈਜੀ ਪੱਧਰ ਤੱਕ ਦੇ ਸਾਰੇ ਉੱਚ ਅਧਿਕਾਰੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੇ ਡੀਐਸਪੀ, ਐਸਐਸਪੀ ਅਤੇ ਆਈਜੀ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਬਾਜਵਾ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਅਜਿਹੇ ਟੈਸਟ ਕਰਵਾਏ ਜਾਣ ਦੀ ਗੱਲ ਸਾਂਝੀ ਕੀਤੀ। ਬਾਜਵਾ ਅਨੁਸਾਰ ਕਿ ਕਿਸੇ ਨਾ ਕਿਸੇ ਉੱਚ ਅਧਿਕਾਰੀ ਦਾ ਟੈਸਟ ਜ਼ਰੂਰ ਪੋਜ਼ੀਟਿਵ ਹੋਵੇਗਾ।

Tript Rajinder Singh BajwaTript Rajinder Singh Bajwaਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਜ਼ਰੂਰ ਚੁੱਕਣਗੇ। ਵੱਟਸਐਪ 'ਤੇ ਫੈਲ ਰਹੀਆਂ ਅਫਵਾਹਾਂ ਕਾਰਨ ਹੋ ਰਹੀ ਹਿੰਸਾ 'ਤੇ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਆਈਟੀ ਮੰਤਰਾਲੇ ਵੱਲੋਂ ਵੱਟਸਐਪ ਦੇ ਉਚ ਅਧਿਕਾਰੀਆਂ ਦੀ ਮੈਨੇਜਮੈਂਟ ਨੂੰ ਇਸ ਸਬੰਧੀ ਚਿੱਠੀ ਭੇਜੀ ਗਈ ਹੈ। ਦਸ ਦਈਏ ਕਿ ਕੇਂਦਰ ਸਰਕਾਰ ਅਫਵਾਹਾਂ ਨੂੰ ਰੋਕਣ ਲਈ ਸੋਸ਼ਲ ਮੀਡੀਆ ਪਾਲਿਸੀ ਬਣਾਉਣ ਜਾ ਰਹੀ ਹੈ ਜਿਸਦੀ ਜ਼ਿਮੇਵਾਰੀ ਆਈਟੀ ਮੰਤਰਾਲੇ ਨੂੰ ਦਿੱਤੀ ਗਈ ਹੈ। ਗ੍ਰਹਿ ਮੰਤਰਾਲਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਜ਼ ਨਾਲ ਜਲਦ ਹੀ ਇਕ ਬੈਠਕ ਕਰੇਗਾ।

Dope Test Dope Testਗ੍ਰਹਿ ਮੰਤਰਾਲੇ ਮੁਤਾਬਕ ਆਈਟੀ ਮੰਤਰਾਲੇ ਤੋਂ ਇਲਾਵਾ ਟਵਿੱਟਰ, ਵੱਟਸਐਪ ਅਤੇ ਫੇਸਬੁੱਕ ਦੇ ਅਧਿਕਾਰੀਆਂ ਨੂੰ ਵੀ ਬੈਠਕ ਵਿਚ ਬੁਲਾਇਆ ਜਾਵੇਗਾ। ਹਾਲ ਹੀ ਦੇ ਵਿੱਚ ਵੱਟਸਐਪ 'ਤੇ ਅਫਵਾਹ ਫੈਲਣ ਕਾਰਨ ਮਹਾਰਾਸ਼ਟਰ ਵਿਚ ਭੀੜ ਵੱਲੋਂ ਇੱਕ ਭਾਈਚਾਰੇ ਦੇ ਪੰਜ ਲੋਕਾਂ ਨੂੰ 'ਬੱਚਾ ਚੋਰ' ਹੋਣ ਦੇ ਸ਼ੱਕ ਹੇਠ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਦੇਸ਼ ਦੇ ਕਈ ਹਿੱਸਿਆ ਵਿਚ ਗਊ-ਰੱਖਿਆ ਦੇ ਨਾਂ 'ਤੇ ਹੋਈ ਹਿੰਸਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀਆਂ ਘਟਨਾਵਾਂ ਨਾ ਹੋਣ।

Dope Test Dope Testਦੀਪਕ ਮਿਸ਼ਰਾ ਨੇ ਕਿਹਾ ਕਿ ਭੀੜ ਦੀ ਹਿੰਸਾ ਦੇ ਸ਼ਿਕਾਰ ਬਣੇ ਪੀੜਤ ਨੂੰ ਧਰਮ ਜਾਂ ਜਾਤ ਨਾਲ ਨਾ ਜੋੜਿਆ ਜਾਵੇ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏਐਮ ਖਾਨਵਿਲਕਰ ਅਤੇ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ ਨੇ ਕਿਹਾ, ''ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦਾ ਅਧਿਕਾਰ ਨਹੀਂ ਹੈ। ਅਜਿਹੀਆਂ ਘਟਨਾਵਾਂ ਰੋਕਣ ਦੀ ਜ਼ਿੰਮੇਦਾਰੀ ਸਰਕਾਰ ਦੀ ਹੈ।'' ਬਾਜਵਾ ਦਾ ਕਹਿਣਾ ਹੈ ਕਿ ਇਸ ਡੋਪ ਟੈਸਟ ਤੋਂ ਬਾਅਦ ਸਾਫ ਹੋ ਜਾਵੇਗਾ ਕੇ ਨਸ਼ੇ ਦੀਆਂ ਜੜ੍ਹਾਂ ਕਿਥੇ ਤਕ ਪਹੁੰਚੀਆਂ ਹੋਈਆਂ ਹਨ।

Tript Rajinder Singh BajwaTript Rajinder Singh Bajwaਬੀਤੇ ਕੁਝ ਦਿਨਾਂ ਵਿਚ ਨਸ਼ਾ ਕੀਤੇ ਪੁਲਿਸ ਵਾਲਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹੀਆਂ ਹਨ ਜਿਨ੍ਹਾਂ ਵਿਚੋਂ ਕਈਆਂ ਦੇ ਮੁਅਤਲ ਕੀਤੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਸਨ। ਦੱਸ ਦਈਏ ਕਿ ਇਨ੍ਹਾਂ ਵਿਚੋਂ ਕਈ ਕਰਮਚਾਰੀ ਅਜਿਹੇ ਵੀ ਸਨ ਜੋ ਅਪਣੀ ਵਰਦੀ ਵਿਚ ਸਨ 'ਤੇ ਲੋਕਾਂ ਨੂੰ ਗਾਲਾਂ ਕੱਢਦੇ ਜਾਂ ਉਨ੍ਹਾਂ ਨਾਲ ਹੱਥੋ ਪਾਈ ਤਕ ਕਰਦੇ ਨਜ਼ਰ ਆਏ।

ਦੱਸ ਦਈਏ ਕਿ ਜੇਲ੍ਹ ਚੋ ਸਜ਼ਾ ਕੱਟਕੇ ਆਏ ਕਈ ਕੈਦੀਆਂ ਨੇ ਵੀ ਇਹ ਖੁਲਾਸੇ ਕੀਤੇ ਕਿ ਜੇਲ੍ਹਾਂ ਵਿਚ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਸ਼ਾ ਆਮ ਵਿਕਦਾ ਹੈ। ਪਰ ਹੋ ਸਕਦਾ ਹੈ ਕਿ ਇਸ ਡੋਪ ਟੈਸਟ ਤੋਂ ਬਾਅਦ ਸ਼ਾਇਦ ਨਸ਼ਾ ਰੋਕਣ ਵਿਚ ਸਰਕਾਰ ਕਾਮਯਾਬੀ ਦੀ ਰਾਹ ਵਲ ਕੋਈ ਕਦਮ ਵਧਾਵੇ।  (ਏਜੰਸੀ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement