
ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੀ ਮੀਰਾਬਾਈ ਚਾਨੂ ਨੇ ਕੌਮੀ ਕੈਂਪ ਦੌਰਾਨ ਅਪਣੇ ਕਮਰੇ 'ਚ ਸੀ.ਸੀ.ਟੀ.ਵੀ. ਲਗਵਾਉਣ ਦੀ ਮੰਗ ਕੀਤੀ ਹੈ।
ਨਵੀਂ ਦਿੱਲੀ, 30 ਮਈ: ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੀ ਮੀਰਾਬਾਈ ਚਾਨੂ ਨੇ ਕੌਮੀ ਕੈਂਪ ਦੌਰਾਨ ਅਪਣੇ ਕਮਰੇ 'ਚ ਸੀ.ਸੀ.ਟੀ.ਵੀ. ਲਗਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਸ ਨੇ ਖੇਡ ਮੰਤਰਾਲੇ ਨੂੰ ਚਿੱਠੀ ਲਿਖ ਕੇ ਚਿੰਤਾ ਪ੍ਰਗਟਾਈ ਹੈ। ਮੀਰਾਬਾਈ ਨੇ ਪੱਤਰ 'ਚ ਲਿਖਿਆ ਕਿ ਡੋਪਿੰਗ 'ਚ ਫਸਾਉਣ ਲਈ ਉਸ ਦੇ ਭੋਜਨ 'ਚ ਕੁਝ ਮਿਲਾਇਆ ਜਾ ਸਕਦਾ ਹੈ। ਭਾਰਤੀ ਭਾਰਤੋਲ ਸੰਘ (ਆਈ.ਡਬਲਿਊ.ਐਫ਼.) ਨੇ ਇਹ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਸਾਲਾਂ 'ਚ ਮੀਰਾਬਾਈ ਦੇ 45 ਡੋਪ ਟੈਸਟ ਹੋਏ ਹਨ ਅਤੇ ਸੱਭ 'ਚ ਉਸ ਨੂੰ ਕਲੀਨ ਚਿੱਟ ਮਿਲੀ ਹੈ।
Meerabai Chanuਆਈ.ਡਬਲਿਊ.ਐਫ਼. ਦੇ ਮੁੱਖ ਸਕੱਤਰ ਸਹਿਦੇਵ ਯਾਦਵ ਨੇ ਦਸਿਆ ਕਿ ਅਸੀਂ ਭਾਰਤੀ ਖੇਡ ਅਥਾਰਟੀ (ਸਾਈਂ) ਤੇ ਖੇਡ ਮੰਤਰਾਲੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਜ਼ (ਐਨ.ਆਈ.ਐਸ.), ਪਟਿਆਲਾ 'ਚ ਨੈਸ਼ਨਲ ਕੈਂਪ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਮੰਗ ਕੀਤੀ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਭਾਰਤੋਕਲਾਂ ਵਲੋਂ ਡੋਪਿੰਗ ਦਾ ਮਾਮਲਾ ਆਵੇ।
Meerabai Chanuਅਸਲ 'ਚ ਆਈ.ਡਬਲਿਊ.ਐਫ਼. ਨੇ ਮੰਤਰਾਲੇ ਨੂੰ ਹੋਰ ਸਥਾਨਾਂ ਤੋਂ ਇਲਾਵਾ ਸਿਖਲਾਈ ਸਥਾਨਾਂ ਅਤੇ ਰਸੋਈ ਘਰਾਂ ਵਰਗੇ ਉਨ੍ਹਾਂ ਮਹੱਤਵਪੂਰਨ ਸਥਾਨਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਮੰਗ ਕੀਤੀ ਹੈ, ਜਿੱਥੇ ਭਾਰਤੋਲਕਾਂ ਦਾ ਬਾਹਰੀ ਲੋਕਾਂ ਨਾਲ ਮੇਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਪਣੇ ਕਮਰੇ 'ਚ ਸੀ.ਸੀ.ਟੀ.ਵੀ. ਕੈਮਰਾ ਲਗਾਉਣ ਲਈ ਮੀਰਬਾਈ ਨੇ ਵੀ ਖੇਡ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਇਹ ਮੰਗ ਉਸ ਦੀ ਇਸ ਲਈ ਹੈ ਕਿ ਤਾਂ ਕਿ ਉਹ ਪਤਾ ਕਰ ਸਕੇ ਕਿ ਉਸ ਦੇ ਕਮਰੇ 'ਚ ਕੌਣ ਆਇਆ ਅਤੇ ਬਾਹਰ ਗਿਆ।
Meerabai Chanuਸਹਿਦੇਵ ਯਾਦਵ ਮੁਤਾਬਕ, ਖੇਡ ਮੰਤਰਾਲਾ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਸਿਖਲਾਈ ਹਾਲ 'ਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਲਈ ਰਾਜ਼ੀ ਹੋ ਗਿਆ ਹੈ। ਭਾਰਤੋਲਕ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਸ਼ਿਲਾਰੋ ਸਥਿਤ ਸਾਈਂ ਸੈਂਟਰ 'ਚ ਸਿਖਲਾਈ ਲੈ ਰਹੇ ਹਨ। ਉਹ 3 ਜੂਨ ਨੂੰ ਐਨ.ਆਈ.ਐਸ. ਪਟਿਆਲਾ ਪਹੁੰਚ ਰਹੇ ਹਨ। ਸਾਨੂੰ ਉਮੀਦ ਹੈ ਕਿ ਉਦੋਂ ਤਕ ਸਿਖਲਾਈ ਹਾਲ 'ਚ ਸੀ.ਸੀ.ਟੀ.ਵੀ. ਕੈਮਰੇ ਲਗਾ ਦਿਤੇ ਜਾਣਗੇ।