
ਟਕਸਾਲੀ ਦਲ ਵਲੋਂ ਪ੍ਰਧਾਨਗੀ ਦੀ ਪੇਸ਼ਕਸ਼ ਉਤੇ ਨਵÄ ਪਾਰਟੀ ਦੇ ਗਠਨ ਦੇ ਮੁੱਦੇ ਰੱਖਣਗੇ ਸਮਰਥਕਾਂ ਸਾਹਮਣੇ
ਚੰਡੀਗੜ੍ਹ, 3 ਜੁਲਾਈ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢÄਡਸਾ ਜੋ ਪਿਛਲੇ ਕਾਫ਼ੀ ਸਮੇਂ ਤੋਂ ਇਕਜੁੱਟ ਹੋ ਕੇ ਚੱਲ ਰਹੇ ਸਨ, ਦੀਆਂ ਸੁਰਾਂ ਕੁਝ ਦਿਨਾਂ ਤੋਂ ਵੱਖ-ਵੱਖ ਹੋ ਜਾਣ ਬਾਅਦ ਬਾਦਲ ਵਿਰੋਧੀ ਪੰਥਕ ਦਲਾਂ ਨੂੰ ਇਕਜੁੱਟ ਕਰਨ ਸਬੰਧੀ ਚੱਲ ਰਹੇ ਯਤਨਾਂ ਸਬੰਧੀ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ।
ਟਕਸਾਲੀ ਅਕਾਲੀ ਆਗੂਆਂ ਨੇ ਜਥੇਦਾਰ ਬ੍ਰਹਮਪੁਰਾ ਦੀ ਅਗਵਾਈ ਹੇਠ ਪਿਛਲੀ ਦਿਨÄ ਕੋਰ ਕਮੇਟੀ ਦੀ ਮੀਟਿੰਗ ਕਰ ਕੇ ਦਲ ਦੀ ਵੱਖਰੀ ਹੋਂਦ ਕਾਇਮ ਰੱਖਣ ਦਾ ਸਪੱਸ਼ਟ ਐਲਾਨ ਕਰ ਦਿਤਾ ਹੈ। ਹੁਣ ਸੁਖਦੇਵ ਸਿੰਘ ਢÄਡਸਾ ਸਮੱਰਥਕਾਂ ਨੇ ਵੀ 7 ਜੁਲਾਈ ਨੂੰ ਲੁਧਿਆਣਾ ਵਿਖੇ ਪੰਥਕ ਹਿਤੈਸ਼ੀਆਂ ਦੀ ਮੀਟਿੰਗ ਸੱਦ ਲਈ ਹੈ। ਭਾਵੇਂ ਢÄਡਸਾ ਵਲੋਂ ਇਹ ਮੀਟਿੰਗ ਸਿੱਧੇ ਤੌਰ ਉਤੇ ਨਹÄ ਸੱਦੀ ਗਈ। ਇਸ ਬਾਰੇ ਸੱਦਾ ਢÄਡਸਾ ਦੇ ਸਮੱਰਥਨ ਵਿਚ ਕੰਮ ਕਰ ਰੇਹ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੱੜਕ ਸਿੰਘ ਬਰਾੜ ਵਲੋਂ ਜਾਰੀ ਕੀਤੇ ਗਏ ਹਨ।
File Photo
ਮਿਲੀ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢÄਡਸਾ ਅਤੇ ਪਰਮਿੰਦਰ ਸਿੰਘ ਢÄਡਸਾ ਪਿਉ-ਪੁੱਤਰ ਇਸ ਮੀਟਿੰਗ ਵਿਚ ਹੀ ਅਪਣੇ ਸਿਆਸੀ ਪੱਤੇ ਖੋਹਲਣਗੇ ਤੇ ਭਵਿੱਖ ਦੀ ਰਣਨੀਤੀ ਸਪੱਸ਼ਟ ਕਰਨਗੇ। ਇਸ ਮੀਟਿੰਗ ਵਿਚ ਹੋਰਨਾ ਮੁੱਦਿਆਂ ਤੋਂ ਇਲਾਵਾ ਢÄਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਆਈ ਪ੍ਰਧਾਨਗੀ ਦੀ ਪੇਸ਼ਕਸ਼ ਤੇ ਨਵÄ ਪਾਰਟੀ ਦੇ ਗਠਨ ਬਾਰੇ ਅਪਣੇ ਸਮਰੱਥਕਾਂ ਤੋਂ ਵਿਚਾਰ ਲੈ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ। ਢÄਡਸਾ ਇਸ ਗੱਲ ਦੇ ਪੱਖ ਵਿਚ ਹਨ ਕਿ ਤੀਜੇ ਬਦਲ ਦੀ ਸਥਾਪਣਾ ਲਈ ਸਾਰੇ ਬਾਦਲ ਵਿਰੋਧੀ ਪੰਥਕ ਦਲ ਅਪਣੇ ਦਲਾਂ ਨੂੰ ਭੰਗ ਕਰ ਕੇ ਇਖ ਵੰਡੇ ਹੇਠ ਸ਼੍ਰੋਮਣੀ ਅਕਾਲ ਦਲ ਦੇ ਸਹੀ ਅਸੂਲਾਂ ਨੂੰ ਪ੍ਰਣਾਈ ਨਵÄ ਪਾਰਟੀ ਦੇ ਗਠਨ ਕੀਤਾ ਜਾਵੇ।
ਉਹ ਨਵਜੋਤ ਸਿੰਘ ਸਿੱਧੂ, ਸੁਖਪਾਲ ਖਹਿਰਾ ਤੇ ਬੈਂਸ ਭਰਾਵਾਂ ਨੂੰ ਵੀ ਨਾਲ ਲੈਣ ਚਾਹੁੰਦੇ ਹਨ ਪਰ ਟਕਸਾਲੀ ਅਕਾਲੀ ਦਲ ਵਲੋਂ ਢਾਂਚਾ ਭੰਗ ਨਾ ਕਰਨ ਦੇ ਲਏ ਸਟੈਂਡ ਕਾਰਨ ਸਥਿਤੀ ਕੁਝ ਬਦਲਦੀ ਦਿਖਾਈ ਦੇ ਰਹੀ ਹੈ, ਜਿਸ ਕਰ ਕੇ ਹੁਣ ਸੱਭ ਪੰਥਖ ਦਲਾਂ ਦੀਆਂ ਨਜ਼ਰਾਂ 7 ਜੁਲਾਈ ਦੀ ਲੁਧਿਆਣਾ ਵਿਚ ਹੋਣ ਵਾਲੀ ਢÄਡਸਾ ਦੀ ਅਗਵਾਈ ਵਾਲੀ ਮੀਟਿੰਗ ਉਤੇ ਲੱਗ ਗਈਆਂ ਹਨ।
ਸਿਧਾਂਤਾਂ ਨੂੰ ਲੈ ਕੇ ਬ੍ਰਹਮਪੁਰਾ ਨਾਲ ਕੋਈ ਵਖਰੇਵਾਂ ਨਹੀਂ: ਢÄਡਸਾ
ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢÄਡਸਾ ਦਾ ਕਹਿਣਾ ਹੈ ਕਿ ਜਥੇਦਾਰ ਬ੍ਰਹਮਪੁਰਾ ਉਨ੍ਹਾਂ ਦੇ ਪੁਰਾਣੇ ਸਾਥੀ ਹਨ ਤੇ ਆਪਸੀ ਸਬੰਧ ਕੰਮ ਕਰਦਿਆਂ ਬਹੁਤ ਵਧੀਆਂ ਰਹੇ ਹਨ। ਬਾਦਲ ਵਿਰੋਧੀ ਬਣਾਏ ਜਾਣ ਵਾਲੇ ਪੰਥਕ ਫਰੰਟ ਦੇ ਸਿਧਾਂਤਾਂ ਨੂੰ ਲੈ ਕੇ ਕੋਈ ਵਖਰੇਵਾਂ ਨਹÄ। ਬ੍ਰਹਮਪੁਰਾ ਦੇ ਉਹ ਬਹੁਤ ਧਨਵਾਦੀ ਹਨ, ਜਿਨ੍ਹਾਂ ਨੇ ਪ੍ਰਧਾਨਗੀ ਦੀ ਪੇਸ਼ਕਸ਼ ਕੀਤੀ ਹੈ ਪਰ ਬਣੀ ਬਣਾਈ ਪਾਰਟੀ ਦੀ ਪ੍ਰਧਾਨਗੀ ਇਸ ਤਰ੍ਹਾਂ ਲੈਣ ਠੀਕ ਨਹÄ ਹੋਵੇਗਾ। ਉਹ ਲੁਧਿਆਣਾ ਮੀਟਿੰਗ ਵਿਚ ਇਸ ਪੇਸ਼ਕਸ਼ ਬਾਰੇ ਅਪਣੇ ਸਮੱਰਥਕਾਂ ਦੀ ਰਾਏ ਲੈ ਕੇ ਹੀ ਕੋਈ ਫ਼ੈਸਲਾ ਕਰਨਗੇ।
File Photo
ਇਸ ਸਮੇਂ ਖੇਤਰੀ ਪਾਰਟੀ ਦੇ ਗਠਨ ਦੀ ਬੁਹੜ ਲੋੜ: ਖਹਿਰਾ
ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਇਸ ਸਮੇਂ ਪੰਜਾਬ ਨੂੰ ਇਕ ਖੇਤਰੀ ਪਾਰਟੀ ਦੇ ਬਹੁਤ ਲੋੜ ਹੈ, ਜੋ ਸੂਬੇ ਦੇ ਮੁੱਦਿਆਂ ਨੂੰ ਉਠਾ ਸਕੇ ਜੋ ਬਾਦਲ ਦਲ ਨੇ ਛੱਡ ਦਿਤੇ ਹਨ। ਕਾਂਗਰਸ ਵੀ ਪੰਜਾਬ ਦੇ ਮੁੱਦਿਆਂ ਬਾਰੇ ਗੰਭੀਰ ਨਹÄ। ਲੋਕਾਂ ਦਾ ਵਿਸਵਾਸ਼ ਹਾਸਲ ਕਰਨ ਲਈ ਇਕ ਝੰਡੇ ਹੇਠ ਖੇਤਰੀ ਪਾਰਟੀ ਦੇ ਗਠਨ ਦੀ ਲੋੜ ਹੈ ਅਤੇ ਢÄਡਸਾ ਦਾ ਇਸ ਬਾਰੇ ਵਿਚਾਰ ਨਹÄ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੀ ਅਜਿਹੀ ਪਾਰਟੀ ਬਾਰੇ ਹਾਂ ਪੱਖੀ ਸੋਚ ਰੱਖਦੇ ਹਨ।