
ਸ਼ਹੀਦੀ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ...
ਮਾਨਸਾ: ਜੂਨ 2015 ਵਿਚ 10 ਸਿੱਖ ਰੈਜੀਮੈਂਟ ਵਿਚ ਭਰਤੀ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਬੜਾਵਾਲੀ ਬਾਰੇ ਸਾਰੇ ਜਾਣਦੇ ਹਨ। 22 ਸਾਲਾ ਮਹਿੰਦਰ ਸਿੰਘ 14 ਨਵੰਬਰ 2017 ਵਾਲੇ ਦਿਨ ਦੱਖਣੀ ਕਸ਼ਮੀਰ ਫ਼ੌਜ ਦੇ ਅਪਰੇਸ਼ਨ ਆਲ ਆਉਟ ਦੌਰਾਨ ਦੇਵਸਰ ਦੇ ਇਲਾਕੇ ਹਿਜ਼ਬੁਲ ਦੇ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋ ਗਿਆ ਸੀ।
Shaheed Manjinder Singh
ਸ਼ਹੀਦੀ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹੀਦ ਦੀ ਯਾਦ ਵਿਚ ਲੜਕੀਆਂ ਲਈ ਸਰਕਾਰੀ ਸਕੂਲ ਬਣਵਾਏ ਜਾਣ ਦੇ ਨਾਲ-ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ।
Shaheed Manjinder Singh
ਪਰੰਤੂ ਕਰੀਬ ਢਾਈ ਸਾਲ ਬੀਤ ਜਾਣ ਤੋਂ ਬਾਅਦ ਵਿੱਤ ਮੰਤਰੀ ਦੇ ਐਲਾਨ ਕਰਨ ਦੇ ਬਾਵਜੂਦ ਸ਼ਹੀਦ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਉੱਥੇ ਹੀ ਸ਼ਹੀਦ ਮਨਜਿੰਦਰ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਸ਼ਹੀਦ ਹੋਏ ਨੂੰ ਬਹੁਤ ਸਮਾਂ ਬੀਤ ਚੁੱਕਾ ਹੈ।
Man
ਉਸ ਸਮੇਂ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪਿੰਡ ਵਿਚ ਸ਼ਹੀਦ ਮਨਜਿੰਦਰ ਸਿੰਘ ਦੇ ਨਾਮ ਤੇ ਲੜਕੀਆਂ ਲਈ ਸਕੂਲ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ 25 ਲੱਖ ਗ੍ਰਾਂਟ ਆ ਗਈ ਸੀ ਪਰ ਉਹ ਕਿੱਥੇ ਹੈ ਇਸ ਬਾਰੇ ਕੋਈ ਪਤਾ ਨਹੀਂ ਤੇ ਨਾ ਹੀ ਹੁਣ ਤਕ ਉਹਨਾਂ ਦੇ ਪਰਿਵਾਰ ’ਚੋਂ ਕਿਸੇ ਮੈਂਬਰ ਨੂੰ ਨੌਕਰੀ ਮਿਲੀ ਹੈ।
Manpreet Singh Badal
ਉਹਨਾਂ ਦੇ ਇਲਾਕੇ ਵਿਚ ਹੋਰ ਜਿਹੜੇ ਜਵਾਨ ਸ਼ਹੀਦ ਹੋਏ ਸਨ ਉਹਨਾਂ ਦੇ ਨਾਮ ਤੇ ਸਕੂਲ ਵੀ ਖੁੱਲ੍ਹ ਚੁੱਕੇ ਹਨ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਵੀ ਮਿਲ ਚੁੱਕੀ ਹੈ ਪਰ ਉਹਨਾਂ ਨਾਲ ਹੀ ਅਜਿਹਾ ਵਿਤਕਰਾ ਕੀਤਾ ਗਿਆ ਹੈ। ਉਹਨਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਲੜਕੀਆਂ ਦੇ ਨਾਮ ਤੇ ਇਕ ਸਕੂਲ ਖੋਲ੍ਹਿਆ ਜਾਵੇ।
Manjinder Singh's Mother
ਦੇਖਣਾ ਹੋਵੇਗਾ ਕਿ ਇਹਨਾਂ ਸ਼ਹੀਦ ਪਰਿਵਾਰਾਂ ਦੀ ਸਰਕਾਰ ਕਦੋਂ ਸੁਣਦੀ ਹੈ ਕਿਉਂ ਕਿ ਇਕ ਪੁੱਤ ਹੀ ਘਰ ਨੂੰ ਚਲਾਉਣ ਵਾਲਾ ਹੁੰਦਾ ਹੈ। ਜੇ ਸਰਕਾਰ ਸ਼ਹੀਦਾਂ ਨਾਲ ਇੰਝ ਹੀ ਕਰਦੀ ਰਹੀ ਤਾਂ ਫ਼ੌਜ ਵਿਚ ਜਾਣ ਵਾਲੇ ਨਹੀਂ ਰਹਿਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।