
'ਨਸ਼ੇ ਪੱਤੇ ਨਾਲ ਤਾਂ ਨ੍ਹੀਂ ਮਰਿਆ, ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ''
ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਹੋਏ ਹਿੰਸਕ ਟਕਰਾਅ ’ਚ ਭਾਰਤੀ ਫ਼ੌਜ ਦੇ ਲਗਭਗ 20 ਜਵਾਨ ਸ਼ਹੀਦ ਹੋ ਗਏ ਸਨ,,,,,ਜਿਹਨਾਂ ਵਿੱਚੋਂ ਚਾਰ ਜਵਾਨ ਸ਼ਹੀਦ ਪੰਜਾਬ ਦੇ ਸਨ,,,ਜਿਸ ਦਾ ਪੂਰੇ ਭਾਰਤ ਨੂੰ ਕਾਫੀ ਦੁਖ ਹੈ,,,ਪੰਜਾਬ ਦੇ ਮਸ਼ਹੂਰ ਗਾਇਕ ਕਰਮਜੀਤ ਅਨਮੋਲ ਨੇ ਇੱਕ ਬਹੁਤ ਹੀ ਪਿਆਰਾ ਗੀਤ ਗਾ ਸ਼ਹੀਦ ਵੀਰਾ ਨੂੰ ਸ਼ਰਧਾਜਲੀ ਦਿੱਤੀ ਹੈ,,,ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ,,,ਗੱਲ ਕਰੀਏ ਕਰਮਜੀਤ ਅਨਮੋਲ ਦੇ ਗੀਤ 'Bebe Tera Putt' ਦੀ ਤਾਂ ਉਸ ਦੇ ਬੋਲ ਕੁਝ ਇਸ ਤਰ੍ਹਾਂ ਨੇ ,,,,''ਨਸ਼ੇ ਪੱਤੇ ਨਾਲ ਤਾਂ ਨ੍ਹੀਂ ਮਰਿਆ, ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ'',,,,
photo
ਇਹ ਗੀਤ ਕਰਮਜੀਤ ਅਨਮੋਲ ਵੱਲੋਂ ਸ਼ਹੀਦੀ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਹੈ,,,ਗੱਲ ਕੀਤੀ ਜਾਏ ਗੀਤ ਦੀ ਤਾਂ ਇਸ ਦਾ ਮਿਊਜ਼ਿਕ ਦਿੱਤਾ ਹੈ Kil Banda (ਕੁਲਦੀਪ ਸਿੰਘ) ਨੇ,,,ਤੇ ਲੀਰੀਕਿਸ ਲਿਖੇ ਨੇ ਲਵਲੀ ਪਟਿਆਲਾ ਨੇ ,,,ਤੇ ਇਸ ਗੀਤ ਨੂੰ Batth Records ਵੱਲੋਂ ਰਿਲੀਜ਼ ਕੀਤਾ ਗਿਆ ਹੈ,,,ਜਿਸ ਨੇ ਪਹਿਲਾਂ ਵੀ ਕਈ ਵੱਡੇ ਵੱਡੇ ਸਿੰਗਰਸ ਨੂੰ ਮੌਕਾ ਦਿੱਤਾ ਹੈ ਜਿਸ 'ਚ ਸ਼ਾਮਿਲ ਨੇ ਮਨਿੰਦਰ ਬਾਠ, ਗੁਰਜੱਸ ਸਿੱਧੂ,ਸ਼ੈਰੀ ਸਿੱਧੂ ਤੇ ਜੀ ਸੰਧੂ ਆਦਿ,,,ਗੀਤ ਚਲਾ ਦਿਓ,,,,,ਜਿਸ ਸ਼ਖਸ ਨੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ
photo
ਮਤਲਬ ਕਿ Kil Banda (ਕੁਲਦੀਪ ਸਿੰਘ) ਉਹਨਾਂ ਨੇ ਪਹਿਲਾਂ ਵੀ ਕਈ ਅਜਿਹੇ ਗੀਤ ਕਰ ਸਾਡੇ ਵਿਰਸੇ ਨੂੰ ਬਹੁਤ ਹੀ ਚੰਗੀ ਤਰ੍ਹਾ ਤੇ ਸੱਚੇ ਢੰਗ ਨਾਲ ਆਪਣੇ ਮਿਊਜ਼ਿਕ ਰਾਹੀ ਬਿਆਨ ਕੀਤਾ ਹੈ,,ਜਿਵੇਂ ਕਿ ਸਦਰਾਂ, ਰੋਟੀ, ਜ਼ਹਿਰ, ਆਦਿ,,,Kil Banda ਅਜਿਹੇ ਮਿਊਜ਼ਿਕ ਡਾਇਰੈਕਟਰ ਨੇ ਜੋ ਹਰ ਗੀਤ 'ਚ ਆਪਣੇ ਮਿਊਜ਼ਿਕ ਨਾਲ ਜਾਨ ਪਾ ਦਿੰਦੇ ਨੇ,,, ਦਸ ਦੇਈਏ ਕਿ ਕਰਮਜੀਤ ਅਨਮੋਲ ਆਪਣੀ ਅਦਾਕਾਰੀ ਦੇ ਨਾਲ ਨਾਲ ਗਾਇਕੀ ਦੇ ਖੇਤਰ 'ਚ ਵੀ ਕਮਾਲ ਕਰ ਰਹੇ ਨੇ,,,ਉਹ ਅਕਸਰ ਹੀ ਅਜਿਹੇ ਗੀਤ ਗਾ ਆਪਣੇ ਵਿਰਸੇ ਨੂੰ ਯਾਦ ਕਰ ਦਰਸ਼ਕਾਂ ਲਈ ਕੁਝ ਨਵਾਂ ਪੇਸ਼ ਕਰਦੇ ਹੀ ਰਹਿੰਦੇ ਨੇ,,,
photo
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰਮਜੀਤ ਅਨਮੋਲ ਤੇ ਉਹਨਾਂ ਦੇ ਨਾਲ ਹੀ ਬਾਕੀ ਟੀਮ ਨੇ ਇਸ ਗੀਤ 'Bebe Tera Putt' ਦਾ ਪੋਸਟਰ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ ਸੀ ਕਿ ਇਹ ਕੋਈ ਆਮ ਗੀਤ ਨਹੀਂ ਇੱਕ ਸੱਚੀ ਸ਼ਰਧਾਂਜਲੀ ਹੈ .. ਜਿਹਨਾਂ ਮਾਂਵਾਂ ਦੇ ਪੁੱਤ ਜਹਾਨੋਂ ਚਲੇ ਗਏ ਉਹਨਾਂ ਨੂੰ ਮੋੜ ਕੇ ਤਾਂ ਨੀ ਲਿਆਇਆ ਜਾ ਸਕਦਾ ਪਰ ਉਹਨਾਂ ਮਹਾਨ ਯੋਧਿਆਂ ਦੀ ਬਹਾਦਰੀ ਦੇ ਕਿੱਸੇ ਜਰੂਰ ਗਾ ਸਕਦੇ ਹਾਂ.. ਸੋ ਆਪਣਾ ਆਪਣਾ ਨਿੱਜੀ ਫਰਜ਼ ਸਮਝ ਕੇ ਇਸ ਸਰਧਾਂਜਲੀ ਨੂੰ ਹਰ ਦੇਸ਼ ਵਾਸੀ ਤੱਕ ਪਹੁੰਚਾਓ ਤਾਂ ਕਿ ਇਸ ਤੋਂ ਪ੍ਰੇਰਣਾ ਲੈ ਕੇ ਹੋਰ ਨੌਜਵਾਨ ਵੀ ਦੇਸ਼ ਸੇਵਾ ਲਈ ਅੱਗੇ ਆਉਣ.. ਪਰਣਾਮ ਸ਼ਹੀਦਾਂ ਨੂੰ ???? ਜੈ ਹਿੰਦ
photo
https://youtu.be/-lZ-9x5uSRI?t=2