Auto Refresh
Advertisement

ਖ਼ਬਰਾਂ, ਪੰਜਾਬ

ਨੌਜਵਾਨ ਦਾ ਸ਼ਰਮਨਾਕ ਕਾਰਾ, ਦੋਸਤੀ ਕਰਨ ਤੋਂ ਕੀਤੀ ਨਾਂਹ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ

Published Jul 4, 2021, 12:14 pm IST | Updated Jul 4, 2021, 12:14 pm IST

ਪਾਕਿਸਤਾਨ ਦੇ ਪੇਸ਼ਾਵਰ ਕਸਬੇ ‘ਚ ਰਹਿਣ ਵਾਲੀ ਇਕ ਕੁੜੀ ਦੇ ਚੇਹਰੇ ’ਤੇ ਨੌਜਵਾਨ ਨੇ ਤੇਜ਼ਾਬ ਸੁੱਟ ਦਿੱਤਾ।

Young boy threw acid on girl when she refused for friendship
Young boy threw acid on girl when she refused for friendship

ਗੁਰਦਾਸਪੁਰ: ਪਾਕਿਸਤਾਨ (Pakistan) ਦੇ ਪੇਸ਼ਾਵਰ ਕਸਬੇ ਦੀ ਅਫਗਾਨ ਕਲੋਨੀ ‘ਚ ਰਹਿਣ ਵਾਲੀ ਇਕ ਕੁੜੀ ਦੇ ਚੇਹਰੇ ’ਤੇ ਨੌਜਵਾਨ ਵਲੋਂ ਤੇਜ਼ਾਬ (Young boy threw Acid on girl's face) ਸੁੱਟਣ ਦਾ ਮਾਮਲਾ ਸਾਹਮਣੇ ਅਇਆ ਹੈ। ਦਰਅਸਲ ਮੁਹੱਲੇ ਵਿਚ ਰਹਿੰਦੇ ਮੁੰਡੇ ਨੇ ਕੁੜੀ ਅਗੇ ਦੋਸਤੀ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਠੁਕਰਾਉਣਾ ਕੁੜੀ (Girl refuses to do friendship) ਲਈ ਮਹਿੰਗਾ ਪੈ ਗਿਆ। ਹਾਲਾਂਕਿ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ, ਜਿਸਨੇ ਕਈਆਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਸਭ ਘੱਟਣ ਦੀ ਬਜਾਏ ਹੋਰ ਵੱਧਦਾ ਹੀ ਜਾ ਰਿਹਾ ਹੈ।

ਇਹ ਵੀ  ਪੜ੍ਹੋ -  ਸਿਮਰਨਜੀਤ ਸਿੰਘ ਮਾਨ ਵਲੋਂ ਬਰਗਾੜੀ ਇਨਸਾਫ਼ ਮੋਰਚੇ ਦੀ ਅੱਜ ਤੋਂ ਦੁਬਾਰਾ ਸ਼ੁਰੂਆਤ

Acid AttackAcid Attack

ਇਸ ਮਾਮਲੇ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਅਫਗਾਨ ਕਲੋਨੀ ਵਿਚ ਰਹਿਣ ਵਾਲੀ ਰੁਖ਼ਸਤ (Rukhsat) ਬੀਬੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਮੁਹੱਲੇ ਵਿਚ ਰਹਿੰਦਾ ਇਕ ਨੌਜਵਾਨ ਫਰਹਾਦ (Farhad) ਉਸ ਨਾਲ ਦੌਸਤੀ ਕਰਨਾ ਚਾਹੁੰਦਾ ਸੀ । ਰੁਖ਼ਸਤ ਨੇ ਦੋਸਤੀ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਕਰਕੇ ਗੁੱਸੇ ‘ਚ ਆਏ ਫਰਹਾਦ ਨੇ ਉਸ ਦੇ ਚੇਹਰੇ ’ਤੇ ਤੇਜ਼ਾਬ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ - ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦੀ ਸ਼ਲਾਘਾ ਕੀਤੀ

Acid AttackAcid Attack

ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਰੁਖ਼ਸਤ ਨੂੰ ਜ਼ਖ਼ਮੀ ਹਾਲਤ ‘ਚ ਦੇਖਦਿਆਂ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਇਸ ਵਾਰਦਾਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਨੇ ਉਥੇ ਪਹੁੰਚ ਕੇ ਪੀੜਤ ਦੇ ਪਿਤਾ ਨਸੀਰ ਖਾਨ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੀ ਭਾਲ ਜਾਰੀ ਹੈ।

ਏਜੰਸੀ

ਸਬੰਧਤ ਖ਼ਬਰਾਂ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement