
ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਰੱਕ ਦਾ ਅਗਲਾ ਹਿੱਸਾ
ਪਠਾਨਕੋਟ ਦਾ ਰਹਿਣ ਵਾਲਾ ਸੀ ਮ੍ਰਿਤਕ
ਗੜ੍ਹਸ਼ੰਕਰ : ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਲੰਘੀ ਰਾਤ ਦੋ ਟੱਰਕਾਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਇਕ ਟਰੱਕ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ 14 ਟਾਇਰ ਟਰੱਕ ਨੰਬਰ ਪੀ.ਬੀ. 02 ਬੀਵੀ 9886 ਬੀਤੀ ਦੇਰ ਰਾਤ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਸੀਮੈਂਟ ਲੈਣ ਜਾ ਰਿਹਾ ਸੀ।
ਇਹ ਵੀ ਪੜ੍ਹੋ: ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਇਹ ਜਦੋਂ ਪਿੰਡ ਗੋਗੋਂ ਵਿਖੇ ਪਹੁੰਚਿਆਂ ਤਾਂ ਇਸ ਟਰੱਕ ਦੀ ਟੱਕਰ ਸਾਹਮਣੇ ਤੋਂ ਭਾਰੀ ਵਜ਼ਨ ਵਾਲੇ ਗਾਡਰ ਲੈ ਕੇ ਆ ਰਹੇ ਟਰੱਕ ਨੰਬਰ ਐਚ.ਆਰ. 68 ਬੀ 5674 ਦੀ ਡਰਾਈਵਰ ਸਾਈਡ ਹਿੱਸੇ ਨਾਲ ਹੋ ਗਈ।
ਭਾਰੀ ਵਜ਼ਨ ਵਾਲੇ ਗਾਡਰਾਂ ਵਿਚ ਟਕਰਾਉਣ ਨਾਲ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਟਰੱਕ ਚਾਲਕ ਨੌਜਵਾਨ ਜਗਿੰਦਰ ਸਿੰਘ 22 ਸਾਲ ਪੁੱਤਰ ਗੁਰਮੇਲ ਸਿੰਘ ਵਾਸੀ ਨਵਾਲਾ (ਪਠਾਨਕੋਟ) ਦੀ ਮੌਤ ਹੋ ਗਈ। ਸੜਕ ਵਿਚਕਾਰ ਵਾਪਰੇ ਇਸ ਹਾਦਸੇ ਕਾਰਨ ਕੁਝ ਘੰਟਿਆ ਲਈ ਸੜਕ ’ਤੇ ਆਵਾਜਾਈ ਪ੍ਰਭਾਵਤ ਰਹੀ। ਉਧਰ ਏ.ਐਸ.ਆਈ. ਉਂਕਾਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਲਾਸ਼ ਨੂੰ ਕਬਵਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।