
ਪੰਜਾਬ ਵਿਚ ਵਗ ਰਿਹਾ ਨਸ਼ਿਆਂ ਦਾ ਦਰਿਆ ਜੇਕਰ ਨਾ ਰੁਕਿਆ ਤਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦੇਵੇਗਾ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਯਤਨ ਕਰਨੇ ਹੋਣਗੇ........
ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਵਿਚ ਵਗ ਰਿਹਾ ਨਸ਼ਿਆਂ ਦਾ ਦਰਿਆ ਜੇਕਰ ਨਾ ਰੁਕਿਆ ਤਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦੇਵੇਗਾ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਯਤਨ ਕਰਨੇ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋਂ ਚੱਕ ਅਟਾਰੀ ਸਦਰ ਵਾਲਾ ਸਕੂਲ ਦੀ ਗਰਾਉਂਡ ਵਿੱਚ ਨਸ਼ਾ ਰੋਕਣ ਲਈ ਕਰਵਾਏ ਸੈਮੀਨਾਰ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ, ਸਕੂਲ ਸਟਾਫ ਅਤੇ ਸਕੂਲ ਵਿਦਿਆਰਥੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।
ਜਿਹੜਾ ਵਿਅਕਤੀ ਨਸ਼ੇ ਵਿੱਚ ਜਕੜਿਆ ਗਿਆ ਉਸ ਦਾ ਇਲਾਜ ਸਰਕਾਰ ਵਲੋਂ ਖੋਲ੍ਹੇ ਸੈਟਰਾਂ ਵਿਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਬਾਖੂਬੀ ਕੀਤਾ ਜਾਂਦਾ ਹੈ। ਬਹੁਤ ਸਾਰੇ ਨਸ਼ੇੜੀ ਇਨ੍ਹਾਂ ਸੈਟਰਾਂ ਵਿਚ ਅਪਣਾ ਇਲਾਜ ਕਰਵਾ ਕੇ ਠੀਕ ਹੋ ਰਹੇ ਹਨ। ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸੀਨੀਅਰ ਮੈਂਬਰ ਅਤੇ ਮੰਚ ਸੰਚਾਲਨ ਲਾਇਨ ਨਿਰੰਜਨ ਸਿੰਘ ਰੱਖਰਾ ਨੇ ਦਸਿਆ ਕਿ ਸਮਾਗਮ ਦੇ ਵਿਸ਼ੇਸ਼ ਤੌਰ 'ਤੇ ਤਲਵਿੰਦਰਜੀਤ ਸਿੰਘ ਗਿੱਲ ਡੀਐਸਪੀ ਮੁਕਤਸਰ ਅਤੇ ਅਸ਼ੋਕ ਕੁਮਾਰ ਐਸਐਚਓ ਥਾਣਾ ਸਦਰ ਮੁਕਤਸਰ ਨੇ ਸ਼ਿਰਕਤ ਕੀਤੀ ।
ਸਮਾਗਮ ਦੌਰਾਨ ਜ਼ਿਲ੍ਹਾ 321 ਐਫ ਦੇ ਰਿਜਨ ਚੈਅਰਮੈਨ ਲਾਇਨ ਅਰਵਿੰਦਰਪਾਲ ਸਿੰਘ ਨੇ ਕਿਹਾ ਸਾਡੇ ਕਲੱਬ ਦਾ ਮੁੱਖ ਮਕਸਦ ਸਮਾਜ ਵਿਚ ਫੈਲੀਆਂ ਭੈੜੀਆਂ ਕੁਰੀਤੀਆਂ ਬਾਰੇ ਨਵੀ ਪੀੜੀ ਨੂੰ ਜਾਗਰਿਤ ਕਰੀਏ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਬਸੰਤ ਸਿੰਘ ਨੇ ੇ ਕਿਹਾ ਮੈਂ ਲਾਇਨਜ ਕਲੱਬ ਮੁਕਤਸਰ ਅਨਮੋਲ ਦੇ ਲਾਇਨ ਰਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਬਹੁਤ ਹੀ ਧਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਸਕੂਲ ਵਿਚ ਨਸ਼ੇ ਰੋਕਣ ਸਬੰਧੀ ਸੈਮੀਨਾਰ ਕਰਵਾਇਆ।
ਇਸ ਸਮੇਂ ਕਲੱਬ ਵਲੋਂ ਪ੍ਰਮੁੱਖ ਸ਼ਕਸ਼ੀਅਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਸੈਮੀਨਾਰ ਦੌਰਾਨ ਕਲੱਬ ਦੇ ਪ੍ਰਧਾਨ ਲਾਇਨ ਰਵਿੰਦਰਪਾਲ ਸਿੰਘ, ਚਰਨਜੀਤ ਸਿੰਘ ਮਾਂਗਟਕੇਰ, ਲਾਇਨ ਰੋਬਿਨ ਬਾਂਸਲ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ ਰਾਜਾ, ਰਜਿੰਦਰ ਸਿੰਘ, ਸਕੂਲ ਸਟਾਫ਼ ਅਤੇ ਪਤਵੰਤੇ ਮੌਜੂਦ ਸਨ।