ਫ਼ਿਰੋਜ਼ਪੁਰ ਥਾਣਾ ਸਦਰ ਦੇ ਬਾਹਰ ਅੱਜ ਦੂਰੋਂ ਆਏ ਪਟਵਾਰੀਆਂ ਨੇ ਵਿਜੀਲੈਂਸ ਦੇ ਐਸਐਸਪੀ ਸ਼ਿਵ ਸ਼ਰਮਾ ਵਿਰੁਧ ਅਤੇ ਮੋਹਨ ਸਿੰਘ ਪਟਵਾਰੀ ਦੇ ਹੱਕ ਵਿਚ ਨਾਹਰੇਬਾਜ਼ੀ.............
ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਥਾਣਾ ਸਦਰ ਦੇ ਬਾਹਰ ਅੱਜ ਦੂਰੋਂ ਆਏ ਪਟਵਾਰੀਆਂ ਨੇ ਵਿਜੀਲੈਂਸ ਦੇ ਐਸਐਸਪੀ ਸ਼ਿਵ ਸ਼ਰਮਾ ਵਿਰੁਧ ਅਤੇ ਮੋਹਨ ਸਿੰਘ ਪਟਵਾਰੀ ਦੇ ਹੱਕ ਵਿਚ ਨਾਹਰੇਬਾਜ਼ੀ ਕੀਤੀ। ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪਟਵਾਰੀਆਂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਪਟਵਾਰੀ ਮੋਹਨ ਸਿੰਘ ਪੁਲਿਸ ਅਫ਼ਸਰਾਂ ਵਿਰੁਧ ਤੇ ਉਸ ਉਤੇ ਢਾਏ ਅਤਿਆਚਾਰਾਂ ਵਿਰੁਧ ਜੰਗ ਲੜ ਰਿਹਾ ਹੈ। ਉਸ ਨੂੰ ਕਥਿਤ ਤੌਰ 'ਤੇ ਧਮਕੀਆਂ ਮਿੱਲ ਰਹੀਆਂ ਹਨ। ਅਸੀਂ ਸਮੂਹਕ ਤੌਰ 'ਤੇ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੋਹਨ ਸਿੰਘ ਦੀ ਜਾਨ ਨੂੰ ਸੁਰੱਖਿਅਤ ਰੱਖਣ ਵਾਸਤੇ ਸਰਕਾਰ ਲੋੜੀਂਦੇ ਬੰਦੋਬਸਤ ਕਰੇ।
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਪਟਵਾਰੀ ਮੋਹਨ ਸਿੰਘ ਨੇ ਕੁਝ ਪੁਲਿਸ ਅਫ਼ਸਰਾਂ ਉਤੇ ਦੋਸ਼ ਲਾਏ ਸਨ, ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ। ਸ਼ਿਕਾਇਤ ਵਿਚ ਨਾਮਜ਼ਦ ਵਿਜੀਲੈਂਸ ਅਫ਼ਸਰ ਸ਼ਿਵ ਸ਼ਰਮਾ ਵੀ ਜਾਂਚ ਦੇ ਘੇਰੇ 'ਚ ਹਨ, ਉਹ ਜਾਂਚ ਵਿਚ ਸ਼ਾਮਲ ਹੋਣ ਵਾਸਤੇ ਫ਼ਿਰੋਜ਼ਪੁਰ ਆ ਰਹੇ ਹਨ। ਅੱਜ ਵੀ ਥਾਣਾ ਸਦਰ ਵਿਚ ਸ਼ਰਮਾ ਦੇ ਨਾਲ ਪੁਲਿਸ ਅਫ਼ਸਰ ਸਵਾਲ ਜਵਾਬ ਕਰਦੇ ਰਹੇ। ਇਸ ਦੌਰਾਨ ਥਾਣੇ ਦੇ ਬਾਹਰ ਪਟਵਾਰੀ ਯੂਨੀਅਨ ਦੇ ਆਗੂ ਅਤੇ ਪਟਵਾਰੀ ਥਾਣਾ ਸਦਰ ਦੇ ਬਾਹਰ ਡੱਟੇ ਰਹੇ ਤੇ ਨਾਹਰੇਬਾਜ਼ੀ ਚਲਦੀ ਰਹੀ। ਉਹ ਮੋਹਨ ਸਿੰਘ ਨੂੰ ਇਨਸਾਫ਼ ਦੇਣ ਦੀ ਮੰਗ ਕਰ ਰਹੇ ਸਨ ਤੇ ਦੋਸ਼ੀ ਪੁਲਿਸ ਅਫਸਰਾਂ ਵਿਰੁਧ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕਰ ਰਹੇ ਸੀ।