
ਗੁਲਾਬ ਦੇਵੀ ਹਸਪਤਾਲ ਵਿੱਚ ਬਣੇ ਬਲਡ ਬੈਂਕ ਤੋਂ ਹੋ ਰਹੀ ਖੂਨ ਦੀ ਤਸਕਰੀ ਦਾ ਖੁਲਾਸਾ ਕੱਲ ਦੇਰ ਰਾਤ ਹੋਇਆ। ਗੁਲਾਬ ਦੇਵੀ ਹਸਪਤਾਲ
ਜਲੰਧਰ: ਗੁਲਾਬ ਦੇਵੀ ਹਸਪਤਾਲ ਵਿੱਚ ਬਣੇ ਬਲਡ ਬੈਂਕ ਤੋਂ ਹੋ ਰਹੀ ਖੂਨ ਦੀ ਤਸਕਰੀ ਦਾ ਖੁਲਾਸਾ ਕੱਲ ਦੇਰ ਰਾਤ ਹੋਇਆ। ਗੁਲਾਬ ਦੇਵੀ ਹਸਪਤਾਲ ਵਿੱਚ ਖੂਨਦਾਨ ਕਰਨ ਵਾਲੀ ਸੰਸਥਾਵਾਂ ਉੱਤੇ ਨਿਸ਼ੁਲਕ ਖੂਨਦਾਨ ਕਰਕੇ ਮਰੀਜਾਂ ਦੀ ਸੇਵਾ ਕਰਦੀ ਹੈ। ਜਿਸ ਦਾ ਮੇਵਾ ਹਸਪਤਾਲ ਦਾ ਸਟਾਫ ਖਾਂਦਾ ਹੈ। ਹਸਪਤਾਲ ਉੱਤੇ ਇਲਜ਼ਾਮ ਹੈ ਕਿ ਬਲਡ ਬੈਂਕ ਵਿੱਚ ਬਿਨਾਂ ਡੋਨਰ ਦਾ ਨਾਮ ਲਿਖੇ ਅਤੇ ਐਕਸਪਾਇਰੀ ਡੇਟ ਲਿਖੇ ਖੂਨ ਦੇ ਪੈਕੇਟ ਵੇਚੇ ਜਾ ਰਹੇ ਹਨ। ਜਿਨ੍ਹਾਂ ਤੋਂ ਮਰੀਜਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
Blood donation
ਇਹੀ ਨਹੀਂ ਕੈਮਿਕਲ ਮਿਲਾ ਕੇ ਇੱਕ ਹੀ ਬਲਡ ਯੂਨਿਟ ਦੇ ਦੋ ਦੋ ਯੂਨਿਟ ਬਣਾਏ ਜਾਣ ਦਾ ਵੀ ਇਲਜ਼ਾਮ ਹੈ। ਦਸਿਆ ਜਾ ਰਿਹਾ ਹੈ ਕੇ ਮਾਮਲੇ ਦਾ ਉਸ ਵਕਤ ਪਰਦਾ ਫਾਸ਼ ਹੋਇਆ ਜਦੋਂ ਬਲਡ ਡੋਨੇਟ ਕਰਨ ਵਾਲੀ ਸੰਸਥਾਵਾਂ ਨੇ ਗੁਲਾਬ ਦੇਵੀ ਹਸਪਤਾਲ ਦੇ ਬਲਡ ਬੈਂਕ ਦੇ ਰਜਿਸਟਰ ਚੈਕ ਕੀਤੇ। ਉਨ੍ਹਾਂ ਨੇ ਕਿਹਾ ਕਿ ਇੱਕ ਹੀ ਬਲਡ ਬੈਗ ਦੇ ਵੱਖ ਵੱਖ ਬਲਡ ਗਰੁਪ ਦੇ ਚਾਰ ਚਾਰ ਯੂਨਿਟ ਵੱਖ ਵੱਖ ਹਸਪਤਲਾਂ ਨੂੰ ਇਸ਼ੂ ਕੀਤੇ ਗਏ ਸਨ ।
Blood
ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕੇ ਫਰਜੀ ਐਟਰੀਜ ਕਰਣ ਲਈ ਦੋ ਵੱਖ ਵੱਖ ਰਜਿਸਟਰ ਲਗਾਏ ਗਏ। ਹਸਪਤਾਲ ਵਿੱਚ ਹੰਗਾਮਾ ਹੋਣ ਦੇ ਬਾਅਦ ਮੌਕੇ ਉੱਤੇ ਪੁੱਜੇ ਡਰਗ ਇੰਸਪੈਕਟਰ ਅਮਰਜੀਤ ਸਿੰਘ ਟੀਮ ਸਹਿਤ ਪੁੱਜੇ ਅਤੇ ਬਲਡ ਬੈਂਕ ਦਾ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਦੇਰ ਰਾਤ ਬਲਡ ਬੈਂਕ ਨੂੰ ਸੀਲ ਕਰ ਦਿੱਤਾ ਗਿਆ। ਮੌਕੇ ਉੱਤੇ ਅਜੇ ਵੀ ਸਮਾਜ ਸੇਵੀ ਸੰਸਥਾ ਹਸਪਤਾਲ ਦੇ ਖਿਲਾਫ ਸਖ਼ਤ ਕਰਵਾਈ ਕਰਣ ਲਈ ਹਸਪਤਾਲ ਪਹੁੰਚੀ ਹੈ। ਕਿਹਾ ਜਾ ਰਿਹਾ ਹੈ ਕੇ ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Arrested
ਪੁਲਿਸ ਦਾ ਕਹਿਣਾ ਹੈ ਕੇ ਪੂਰੇ ਬਲੱਡ ਬੈਂਕ ਨੂੰ ਸਿਲ ਕਰ ਦਿੱਤੋ ਗਿਆ ਹੈ। ਅਤੇ ਕੇਸ਼ ਦਰਜ਼ ਕਰਕੇ ਪੁਲਿਸ ਨੇ ਆਰੋਪੀਆਂ ਨੂੰ ਹਿਰਾਸਤ `ਚ ਲੈ ਲਿਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਇਸ ਮਾਮਲੇ `ਚ ਪੁਲਿਸ ਆਪਣੀ ਕਾਰਵਾਈ ਹੀ ਰਹੀ ਹੈ। ਜਲਦੀ ਹੀ ਇਸ ਮਾਮਲੇ ਨੂੰ ਅੰਜ਼ਾਮ ਦਿਤਾ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਹੈ ਕੇ ਜਿਹੜੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਨੂੰ ਇਸ ਚੀਜ ਬਾਰੇ ਜਾਣੂ ਵੀ ਕਰਵਾਇਆ ਜਾਵੇਗਾ।