ਲੁਧਿਆਣਾ 'ਚ ਦਾਦੀ ਸਮੇਤ ਪੋਤਾ-ਪੋਤੀ ਦਾ ਕਤਲ
Published : Aug 4, 2018, 12:19 pm IST
Updated : Aug 4, 2018, 12:19 pm IST
SHARE ARTICLE
Three murdered in Ludhiana
Three murdered in Ludhiana

ਪੰਜਾਬ ਦੀ ਆਰਥਿਕ ਮਹਾਂਨਗਰੀ ਵਜੋਂ ਜਾਣੇ ਜਾਂਦੇ ਲੁਧਿਆਣਾ ਵਿਚ ਆਏ ਦਿਨ ਕਤਲ, ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।

ਲੁਧਿਆਣਾ : ਪੰਜਾਬ ਦੀ ਆਰਥਿਕ ਮਹਾਂਨਗਰੀ ਵਜੋਂ ਜਾਣੇ ਜਾਂਦੇ ਲੁਧਿਆਣਾ ਵਿਚ ਆਏ ਦਿਨ ਕਤਲ, ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਫਿਰ ਸਥਾਨਕ ਕਿਸ਼ੋਰ ਨਗਰ ਇਲਾਕੇ ਵਿਚ ਦਿਨ-ਦਿਹਾੜੇ ਇਕ ਕਤਲ ਦੀ ਵਾਰਤਾਦ ਸਾਹਮਣੇ ਆਈ ਹੈ, ਜਿਸ ਨੂੰ ਲੁੱਟ ਕਰਨ ਲਈ ਅੰਜ਼ਾਮ ਦਿਤਾ ਗਿਆ। ਲੁੱਟ ਦੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਲੁਟੇਰੇ ਨੇ ਤਿੰਨ ਕਤਲ ਕਰ ਦਿਤੇ। ਇਹ ਘਟਨਾ ਸ਼ੁਕਰਵਾਰ ਸ਼ਾਮੀਂ 3:50 ਵਜੇ ਵਾਪਰੀ ਦੱਸੀ ਜਾ ਰਹੀ ਹੈ।

MurderMurderਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਦਾਦੀ ਗੁਰਵਿੰਦਰ ਕੌਰ (52), ਉਨ੍ਹਾਂ ਦੀ 8 ਸਾਲਾ ਪੋਤਰੀ ਮਨਦੀਪ ਕੌਰ ਤੇ 7 ਸਾਲਾ ਪੋਤਰੇ ਹਿਤਿਕ ਬਾਸੀ ਦੇ ਨਾਮ ਸ਼ਾਮਲ ਹਨ। ਲੋਕਾਂ ਨੇ ਦਸਿਆ ਕਿ ਮ੍ਰਿਤਕਾ ਬਜ਼ੁਰਗ ਔਰਤ ਗੁਰਵਿੰਦਰ ਕੌਰ ਦੇ ਪਤੀ ਪਾਠੀ ਹਨ ਜੋ ਕਿਸੇ ਗੁਰਦੁਆਰਾ ਸਾਹਿਬ ਵਿਚ ਪਾਠ ਕਰਦੇ ਹਨ।  ਜਦੋਂ ਉਹ ਬਾਅਦ ਦੁਪਹਿਰ ਘਰ ਪਰਤੇ ਤਾਂ ਉਨ੍ਹਾਂ ਵੇਖਿਆ ਕਿ ਘਰ ਵਿਚ ਉਨ੍ਹਾਂ ਦੀ ਪਤਨੀ ਤੇ ਪੋਤਰੀ ਤੇ ਪੋਤਰੇ ਦੀਆਂ ਖ਼ੂਨ ਨਾਲ ਲੱਥਪਥ ਲਾਸ਼ਾਂ ਪਈਆਂ ਹਨ। ਕਾਤਲ ਨੇ ਉਨ੍ਹਾਂ ਦੇ ਸਿਰਾਂ ਵਿਚ ਹਥੌੜੇ ਨਾਲ ਵਾਰ ਕੀਤੇ ਹੋਏ ਸਨ।

Two Kids, Grandmother Murdered in LudhianaTwo Kids, Grandmother Murdered in Ludhianaਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮ੍ਰਿਤਕਾ ਗੁਰਵਿੰਦਰ ਕੌਰ ਦੇ ਇਕ 35 ਸਾਲਾ ਬੇਰੋਜ਼ਗਾਰ ਰਿਸ਼ਤੇਦਾਰ ਰਾਜਵਿੰਦਰ ਸਿੰਘ ਵਲੋਂ ਇਸ ਘਿਨਾਉਣੀ ਕਾਰਵਾਈ ਨੂੰ ਅੰਜ਼ਾਮ ਦਿਤਾ ਹੋ ਸਕਦਾ ਹੈ ਕਿਉਂਕਿ ਉਹ ਘਰ ਵਿਚ ਪਹਿਲਾਂ ਵੀ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ਪਰ ਹੁਣ ਉਸ ਦਾ ਕੋਈ ਪਤਾ ਟਿਕਾਣਾ ਨਹੀਂ ਲੱਗ ਰਿਹਾ ਕਿ ਉਹ ਕਿਥੇ ਗਿਆ ਹੈ? ਇਸ ਤੋਂ ਇਲਾਵਾ ਇਹ ਘਟਨਾ ਲੁੱਟ ਦੀ ਨੀਅਤ ਨਾਲ ਕੀਤੀ ਗਈ ਹੈ ਕਿਉਂਕਿ ਘਰ ਵਿਚ ਪਏ  45 ਹਜ਼ਾਰ ਰੁਪਏ ਤੇ ਹੋਰ ਕੀਮਤੀ ਸਮਾਨ ਗ਼ਾਇਬ ਪਾਇਆ ਗਿਅ ਹੈ। 

MurderMurderਤਿੰਨ ਕਤਲਾਂ ਦੀ ਹੋਈ ਇਸ ਵਾਰਦਾਤ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਬੜੀ ਸਰਗਰਮੀ ਨਾਲ ਇਸ ਮਾਮਲੇ ਦੀ ਤਫ਼ਤੀਸ਼ ਕਰਨ ਵਿਚ ਜੁੱਟ ਗਈ ਹੈ ਤਾਂ ਜੋ ਅਸਲ ਕਾਤਲ ਨੂੰ ਫੜਿਆ ਜਾ ਸਕੇ। ਦਸ ਦਈਏ ਕਿ ਪਿਛਲੇ ਕੁੱਝ ਸਮੇਂ ਤੋਂ ਲੁਧਿਆਣਾ ਵਿਚ ਇਕ ਤੋਂ ਬਾਅਦ ਇਕ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਟਿੱਬਾ ਰੋਡ ਵਿਖੇ ਵੀ ਇਕ ਘਟਨਾ ਸਾਹਮਣੇ ਆਈ ਸੀ, ਜਿਥੇ ਇਕ ਬਜ਼ੁਰਗ ਔਰਤ ਦਾ ਕਤਲ ਕਰ ਦਿਤਾ ਗਿਆ ਸੀ ਪਰ ਉਸ ਘਟਨਾ ਦੇ ਪਿਛੇ ਨਾਜਾਇਜ਼ ਸਬੰਧਾਂ ਦਾ ਸ਼ੱਕ ਜਤਾਇਆ ਗਿਆ ਸੀ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement