
ਡਿਸਕੋ ਅੰਦਰ ਹੋਈ ਬਹਿਸਬਾਜ਼ੀ ਕਾਰਨ ਮਾਰੀ ਗੋਲੀ
ਮੋਹਾਲੀ : ਮੋਹਾਲੀ ਦੇ ਫ਼ੇਜ਼-11 ਸਥਿਤ ਡਿਸਕੋ ਨਾਈਟ ਕਲੱਬ 'ਚ ਪੰਜਾਬ ਪੁਲਿਸ ਦੇ ਕਮਾਂਡੋ ਜਵਾਨ ਦਾ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਐਤਵਾਰ ਤੜਕੇ 4 ਵਜੇ ਦੀ ਦੱਸੀ ਜਾ ਰਹੀ ਹੈ। ਕਮਾਂਡੋ ਸੁਖਵਿੰਦਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ 'ਚ ਤਾਇਨਾਤ ਸੀ।
Death
ਸੁਖਵਿੰਦਰ ਸਿੰਘ ਫ਼ਿਰੋਜ਼ਪੁਰ ਦੇ ਰੋੜਾਂਵਾਲੀ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਡਿਸਕੋ 'ਚ ਸਾਹਿਲ ਨਾਂ ਦੇ ਇਕ ਵਿਅਕਤੀ ਨਾਲ ਬਹਿਸ ਹੋ ਗਈ ਸੀ। ਗੋਲੀ ਮਾਰਨ ਵਾਲੇ ਨੌਜਵਾਨ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਸਾਹਿਲ ਵਜੋਂ ਹੋਈ ਹੈ। ਝਗੜਾ ਜ਼ਿਆਦਾ ਵੱਧ ਜਾਣ ਤੋਂ ਬਾਅਦ ਕਲੱਬ ਮਾਲਕ ਨੇ ਦੋਹਾਂ ਨੂੰ ਬਾਹਰ ਕੱਢ ਦਿਤਾ ਸੀ, ਜਿਥੇ ਸਾਹਿਲ ਨੇ ਗੋਲ਼ੀ ਚੱਲਾ ਦਿੱਤੀ। ਕਮਾਂਡੋ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉਧਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
Sukhwinder Singh
ਮੋਹਾਲੀ ਦੇ ਡੀਐਸਪੀ ਰਮਨਦੀਪ ਸਿੰਘ ਮੁਤਾਬਕ ਫ਼ੇਜ਼-11 ਸਥਿਤ ਨਾਈਟ ਕਲੱਬ 'ਵਾਕਿੰਗ ਸਟ੍ਰੀਟ' ਵਿਚ ਸੁਖਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਗਿਆ ਸੀ। ਕਲੱਬ ਵਿਚ ਕਿਸੇ ਗੱਲੋਂ ਉਸ ਦੀ ਸਾਹਿਲ ਨਾਲ ਬਹਿਸ ਹੋ ਗਈ ਸੀ। ਝਗੜਾ ਜ਼ਿਆਦਾ ਵੱਧ ਜਾਣ 'ਤੇ ਕਲੱਬ ਮਾਲਕ ਨੇ ਦੋਹਾਂ ਨੂੰ ਬਾਹਰ ਕੱਢ ਦਿੱਤਾ, ਜਿਥੇ ਸਾਹਿਲ ਨੇ ਸੁਖਵਿੰਦਰ 'ਤੇ ਗੋਲੀ ਚਲਾ ਦਿੱਤੀ। ਮੁਲਜ਼ਮ ਨੇ ਤਿੰਨ ਗੋਲੀਆਂ ਮਾਰੀਆਂ, ਜਿਸ ਵਿਚੋਂ ਇਕ ਸੁਖਵਿੰਦਰ ਦੀ ਛਾਤੀ 'ਚ ਲੱਗੀ। ਉਸ ਨੂੰ ਸੈਕਟਰ-71 ਦੇ ਆਈਵੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਦੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।