ਯਮਨ ਦੇ ਅਦਨ 'ਚ ਮਿਜ਼ਾਈਲ ਹਮਲੇ ਵਿਚ 40 ਲੋਕਾਂ ਦੀ ਮੌਤ
Published : Aug 1, 2019, 8:21 pm IST
Updated : Aug 1, 2019, 8:22 pm IST
SHARE ARTICLE
40 Killed in Attacks on Yemen Military Parade and Police Station
40 Killed in Attacks on Yemen Military Parade and Police Station

ਮਿਜ਼ਾਈਲ ਫ਼ੌਜ ਦੇ ਕੈਂਪ 'ਤੇ ਉਸ ਸਮੇਂ ਡਿੱਗੀ ਜਦੋਂ ਪਰੇਡ ਚੱਲ ਰਹੀ ਸੀ

ਅਦਨ : ਯਮਨ ਦੇ ਦਖਣੀ ਬੰਦਰਗਾਹ ਦੇ ਸ਼ਹਿਰ ਅਦਨ ਵਿਚ ਵੀਰਵਾਰ ਨੂੰ ਫ਼ੌਜ ਦੇ ਇਕ ਕੈਂਪ 'ਤੇ ਹੋਏ ਮਿਜ਼ਾਈਲ ਹਮਲੇ ਵਿਚ 40 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਯਮਨ ਦੇ ਸਿਹਤ ਅਧਿਕਾਰੀ ਅਤੇ ਗਵਾਹਾਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਵੀਰਵਾਰ ਨੂੰ ਮਿਜ਼ਾਈਲ ਕੈਂਪ 'ਤੇ ਉਸ ਸਮੇਂ ਡਿੱਗੀ ਜਦੋਂ ਪਰੇਡ ਚੱਲ ਰਹੀ ਸੀ।

40 Killed in Attacks on Yemen Military Parade and Police Station40 Killed in Attacks on Yemen Military Parade and Police Station

ਦੇਸ਼ ਦੀ ਹੈਤੀ ਵਿਦਰੋਹੀਆਂ ਦੀ ਵੈਬਸਾਈਟ ਉੱਤੇ ਬੁਲਾਰੇ ਯਹੀਆ ਸਰਿਆ ਨੇ ਕਿਹਾ ਕਿ ਬਾਗ਼ੀਆਂ ਨੇ ਯੂਏਈ ਪੱਖੀ ਬਲਾਂ ਉੱਤੇ ਇਕ ਬੈਲਿਸਟਿਕ ਮਿਜ਼ਾਈਲ ਦਾਗੀ। ਅਦਨ ਦੇ ਗੁਆਂਡ ਵਿਚ ਸਥਿਤ ਬੇਰਿਕਾ ਵਿਚ ਪਰੇਡ ਆਯੋਜਿਤ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਪਰੇਡ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ, ਪਰ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਬਹੁਤ ਸਾਰੇ ਕਮਾਂਡਰ ਸ਼ਾਮਲ ਹਨ। 

40 Killed in Attacks on Yemen Military Parade and Police Station40 Killed in Attacks on Yemen Military Parade and Police Station

ਦੂਜੇ ਪਾਸੇ, ਇਕ ਸੀਨੀਅਰ ਪੁਲਿਸ ਅਧਿਕਾਰੀ ਅਬਦਲ ਦਯਾਮ ਅਹਿਮਦ ਨੇ ਏਪੀ ਨੂੰ ਦਸਿਆ ਕਿ ਬਾਰੂਦ ਨਾਲ ਭਰੀ ਇਕ ਕਾਰ, ਇਕ ਬੱਸ ਅਤੇ ਤਿੰਨ ਮੋਟਰਸਾਈਕਲਾਂ ਨੇ ਸਵੇਰੇ ਲਾਈਨਅੱਪ ਦੌਰਾਨ  ਇਕ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ। ਯਮਨ ਦੇ ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਦਸਿਆ ਕਿ ਆਤਮਘਾਤੀ ਹਮਲਾਵਰ ਬਾਰੂਦ ਨਾਲ ਭਰੀ ਕਾਰ ਅਦਨ ਦੇ ਇਕ ਪੁਲਿਸ ਥਾਣੇ ਵਿਚ ਲੈ ਕੇ ਦਾਖ਼ਲ ਹੋਇਆ ਜਿਸ ਵਿਚ ਤਿੰਨ ਪੁਲਿਸ ਮੁਲਾਜ਼ਮ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਉਮਰ ਅਲ ਮੁਖ਼ਤਾਰ ਵਿਚ ਵੀਰਵਾਰ ਨੂੰ ਹੋਏ ਹਮਲੇ ਵਿਚ ਤਕਰੀਬਨ 20 ਲੋਕ ਜ਼ਖਮੀ ਹੋਏ ਸਨ।

Location: Yemen, Aden, Aden

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement