ਭਗਵੰਤ ਮਾਨ ਨੇ ਇਸ ਵਾਰ ਕੱਢੀ ਨਵੀਂ ਸਕੀਮ, ਹੁਣ ਵਿਰੋਧੀਆਂ ਦਾ ਬਚਣਾ ਮੁਸ਼ਕਿਲ!
Published : Aug 4, 2020, 11:36 am IST
Updated : Aug 4, 2020, 11:36 am IST
SHARE ARTICLE
Bhagwant Mann Captain Amarinder Singh Punjab
Bhagwant Mann Captain Amarinder Singh Punjab

ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਤੋਂ ਸੰਸਦ ਮੈਂਬਰ...

ਸੰਗਰੂਰ: ਆਏ ਦਿਨ ਵਿਰੋਧੀਆਂ ਪਾਰਟੀਆਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੇ ਯਤਨ ਕੀਤੇ ਜਾਂਦੇ ਹਨ। ਇਸੇ ਤਹਿਤ ਹੁਣ ਇਕ ਵਾਰ ਫਿਰ ਤੋਂ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਲੱਭੋ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।

Captain Amrinder Singh Captain Amrinder Singh

ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਸਿਆ ਕਿ ਪੰਜਾਬ ਵਿਚ ਟੈਂਕੀਆਂ ਤੇ ਚੜ੍ਹੇ ਬੇਰੁਜ਼ਗਾਰਾਂ ਦੀ ਅਜੇ ਤਕ ਸਰਕਾਰ ਨੇ ਸਾਰ ਨਹੀਂ ਲਈ ਤੇ ਨਾਲ ਹੀ ਸਰਕਾਰ ਬੀਜ ਵਰਗੇ ਘੁਟਾਲਿਆਂ ਦਾ ਪਤਾ ਲਗਾਉਣ ਵਿਚ ਵੀ ਫੇਲ੍ਹ ਰਹੀ ਹੈ। ਹੁਣ ਇਹਨਾਂ ਮੁੱਦਿਆਂ ਤੇ ਕੈਪਟਨ ਸਰਕਾਰ ਨੂੰ ਘੇਰਨ ਲਈ ਆਮ-ਆਦਮੀ ਪਾਰਟੀ ਸਿਧਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੀ ਹੈ।

Sukhpal KhairaSukhpal Khaira

ਇਸ ਦੇ ਨਾਲ ਹੀ ਮਾਨ ਨੇ ਦਸਿਆ ਕਿ ਮਾਫ਼ੀਆ ਦੇ ਨਾਮ ਨਾਲ ਜੁੜਨ ਵਾਲੇ ਮੰਤਰੀਆਂ ਦੇ ਘਰਾਂ ਦੇ ਵੀ ਕੁੰਡੇ ਖੜਕਾਏ ਜਾਣਗੇ। ਦਸ ਦਈਏ ਕਿ ਇਸ ਸਮੇਂ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਬਹੁਤ ਭਖਿਆ ਹੋਇਆ ਹੈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੰਜਾਬ ਦੇ 3 ਜ਼ਿਲ੍ਹਿਆਂ ਵਿਚ 86 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਪਰਿਵਾਰਾਂ ਦੀ ਸਾਰ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ।

Mandeep Manna Mandeep Manna

ਉੱਥੇ ਹੀ ਮਨਦੀਪ ਸਿੰਘ ਮੰਨਾ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਲਈ ਪਹੁੰਚੇ ਸਨ। ਮਨਦੀਪ ਮੰਨਾ ਨੇ ਕਿਹਾ ਕਿ ਇਹ ਬਹੁਤ ਵੱਡੀ ਸਰਕਾਰ ਦੀ ਅਣਗਹਿਲੀ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜਾਬ ਵਿਚ 100 ਦੇ ਕਰੀਬ ਮੌਤਾਂ ਹੋ ਗਈਆਂ ਹਨ। ਜਿਸ ਵਿਅਕਤੀ ਨੇ 3 ਜ਼ਿਲ੍ਹਿਆਂ ਵਿਚ ਸ਼ਰਾਬ ਦੀ ਸਪਲਾਈ ਕੀਤੀ ਹੈ ਉਹਨਾਂ ਨੂੰ ਫੜਨ ਦੀ ਲੋੜ ਹੈ। ਜੇ ਕਿਸੇ ਤੇ ਪਰਚਾ ਕੀਤਾ ਜਾਂਦਾ ਹੈ ਤਾਂ ਉਸ ਨੂੰ 1 ਮਹੀਨੇ ਬਾਅਦ ਛੱਡ ਦਿੱਤਾ ਜਾਵੇਗਾ ਇਸ ਲਈ ਇਸ ਦਾ ਪੱਕਾ ਹੱਲ ਕੀਤਾ ਜਾਵੇ।

Bhagwant MannBhagwant Mann

ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਨੂੰ ਆਪ ਇਕਜੁੱਟ ਹੋਣਾ ਪੈਣਾ ਹੈ ਤਾਂ ਹੀ ਇਸ ਦਾ ਹੱਲ ਨਿਕਲ ਸਕਦਾ ਹੈ। ਦਸ ਦਈਏ ਕਿ ਸੁਖਬੀਰ ਬਾਦਲ ਨੇ ਵੀ ਇਹਨਾਂ ਪਰਿਵਾਰਾਂ ਕੋਲ ਪਹੁੰਚੇ ਸਨ। ਉੱਥੇ ਹੀ ਪੰਜਾਬ ਵਿਚ ਕਈ ਮੁੱਦਿਆਂ ਤੇ ਬੋਲਣ ਵਾਲੇ ਸੁਖਪਾਲ ਖਹਿਰਾ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਬੋਲੇ ਹਨ। ਨਾਜ਼ਾਇਜ਼ ਸ਼ਰਾਬ ਦਾ ਕੰਮ ਕਈ ਜ਼ਿਲ੍ਹਿਆਂ ਵਿਚ ਚਲ ਰਿਹਾ ਹੈ ਤੇ ਇਸ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ।

PeoplePeople

“ਪੰਜਾਬ ਵਿਚ ਹੋਰ ਵੀ ਕਈ ਨਸ਼ੇ ਸ਼ਰੇਆਮ ਵਿਕਦੇ ਹਨ ਇਸ ਦੀ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਹੀ ਹੈ ਕਿਉਂ ਕਿ ਉਹਨਾਂ ਦੇ ਨੱਕ ਹੇਠ ਇਹ ਸਭ ਕੁੱਝ ਹੁੰਦਾ ਹੈ ਤੇ ਉਹ ਫਿਰ ਵੀ ਚੁੱਪ ਰਹਿੰਦੇ ਹਨ।” ਉੱਥੇ ਹੀ ਸੁਖਪਾਲ ਖਹਿਰਾ ਨੇ ਇਹਨਾਂ ਪਰਿਵਾਰਾਂ ਲਈ 25-25 ਲੱਖ ਮੁਆਵਜ਼ਾ ਤੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਕਿਉਂ ਕਿ ਇਹ ਘਟਨਾ ਵੀ ਸਰਕਾਰੀ ਅਣਗਹਿਲੀ ਕਾਰਨ ਵਾਪਰੀ ਹੈ।

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੰਜਾਬ ਦੇ 3 ਜ਼ਿਲ੍ਹਿਆਂ ਵਿਚ 86 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਪਰਿਵਾਰਾਂ ਦੀ ਸਾਰ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement