ਜੰਗ ਹਾਲੇ ਖ਼ਤਮ ਨਹੀਂ ਹੋਈ, ਲੜਕੀਆਂ ਦੀ ਹਾਕੀ ਟੀਮ ਕਾਂਸੀ ਦਾ ਤਮਗ਼ਾ ਜਿੱਤੇਗੀ: ਰਾਣਾ ਸੋਢੀ
Published : Aug 4, 2021, 8:00 pm IST
Updated : Aug 4, 2021, 8:00 pm IST
SHARE ARTICLE
It’s not over yet, girls will clinch bronze: Rana Sodhi
It’s not over yet, girls will clinch bronze: Rana Sodhi

ਭਾਰਤੀ ਹਾਕੀ ਟੀਮ ਦੀ 2-1 ਨਾਲ ਹਾਰ 'ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ।

ਚੰਡੀਗੜ੍ਹ: ਟੋਕੀਉ ਉਲੰਪਿਕ ਵਿੱਚ ਲੜਕੀਆਂ ਦੇ ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਵਿਸ਼ਵ ਦੀ ਨੰਬਰ 2 ਟੀਮ ਅਰਜਨਟੀਨਾ ਤੋਂ ਭਾਰਤੀ ਹਾਕੀ ਟੀਮ ਦੀ 2-1 ਨਾਲ ਹਾਰ 'ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ।

Rana sodhiRana sodhi

ਹੋਰ ਪੜ੍ਹੋ: ਰਾਹੁਲ ਗਾਂਧੀ ਦੇ ਟਵੀਟ ਲਈ NCPCR ਨੇ ਟਵਿਟਰ ਨੂੰ ਜਾਰੀ ਕੀਤਾ ਨੋਟਿਸ, POCSO Act ਦੇ ਉਲੰਘਣ ਦਾ ਆਰੋਪ

ਰਾਣਾ ਸੋਢੀ ਨੇ ਕਿਹਾ ਕਿ ਅਸੀਂ 6 ਅਗਸਤ ਨੂੰ ਬਰਤਾਨੀਆ ਵਿਰੁੱਧ ਹੋਣ ਵਾਲੇ ਮੈਚ ਵਿੱਚ ਕਾਂਸੀ ਦਾ ਤਮਗ਼ਾ ਜ਼ਰੂਰ ਫੁੰਡਾਂਗੇ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ, "ਹਾਲੇ ਜੰਗ ਖ਼ਤਮ ਨਹੀਂ ਹੋਈ। ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੋਕੀਉ ਉਲੰਪਿਕਸ ਵਿੱਚ ਪਹਿਲਾ ਸੈਮੀਫਾਈਨਲ ਖੇਡਣ ਦਾ ਤਜਰਬਾ ਅਤੇ ਵਧੀਆ ਸਿੱਖਿਆ ਹਾਸਲ ਕਰ ਰਹੇ ਹੋ। ਭਾਰਤ ਨੂੰ ਤੁਹਾਡੇ 'ਤੇ ਮਾਣ ਹੈ ਅਤੇ ਸਾਰੇ ਤੁਹਾਨੂੰ ਹੱਲਾਸ਼ੇਰੀ ਦੇ ਰਹੇ ਹਨ। ਕਾਂਸੀ ਲਈ ਖੇਡਣ ਵਾਸਤੇ ਸ਼ੁਭਕਾਮਨਾਵਾਂ।"

India lose semifinals to ArgentinaIndia lose semifinals to Argentina

ਹੋਰ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਲਈ ਪੀਐਮ ਮੋਦੀ ਨੇ ਕੀਤਾ ਟਵੀਟ, ਕਿਹਾ- 'ਸਾਨੂੰ ਇਸ ਟੀਮ 'ਤੇ ਮਾਣ ਹੈ'

ਉਨ੍ਹਾਂ ਕਿਹਾ ਕਿ ਵਿਸ਼ਵ ਦੀ ਨੰਬਰ-2 ਟੀਮ ਨੂੰ ਅੱਧੇ ਸਮੇਂ ਤੱਕ ਬਰਾਬਰੀ ਦੇ ਸਕੋਰ ਨਾਲ ਰੋਕੀ ਰੱਖਣਾ ਆਸਾਨ ਨਹੀਂ ਸੀ। ਸਾਡੀਆਂ ਕੁੜੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਪਹਿਲਾਂ ਹੀ ਇਤਿਹਾਸ ਰਚ ਚੁੱਕੀਆਂ ਹਨ। ਖੇਡ ਮੰਤਰੀ ਨੇ ਕਿਹਾ ਕਿ ਹੁਣ ਭਾਰਤ ਨੂੰ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਤੋਂ ਕਾਂਸੀ ਦੇ ਤਮਗ਼ੇ ਦੀ ਉਮੀਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement