ਹੁਣ 'ਵਿਸ਼ੇਸ਼ ਜਾਂਚ ਟੀਮ' ਮੌੜ ਬੰਬ ਬਲਾਸਟ ਤੋਂ ਪਰਦਾ ਉਠਾਉਣ ਦੀ ਤਿਆਰੀ 'ਚ
Published : Sep 4, 2018, 10:04 am IST
Updated : Sep 4, 2018, 10:06 am IST
SHARE ARTICLE
Police Investigation
Police Investigation

ਬੇਅਦਬੀ ਕਾਂਡ ਦਾ ਪਰਦਾਫ਼ਾਸ ਕਰਨ ਤੋਂ ਬਾਅਦ ਹੁਣ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਟੀਮ ਵਲੋਂ ਮੋੜ ਬੰਬ ਬਲਾਸਟ ਨੂੰ ਵੀ ਜੱਗ ਜ਼ਾਹਰ ਕਰਨ ਦੀ ਤਿਆਰੀ 'ਚ ਹੈ......

ਬਠਿੰਡਾ : ਬੇਅਦਬੀ ਕਾਂਡ ਦਾ ਪਰਦਾਫ਼ਾਸ ਕਰਨ ਤੋਂ ਬਾਅਦ ਹੁਣ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਟੀਮ ਵਲੋਂ ਮੋੜ ਬੰਬ ਬਲਾਸਟ ਨੂੰ ਵੀ ਜੱਗ ਜ਼ਾਹਰ ਕਰਨ ਦੀ ਤਿਆਰੀ 'ਚ ਹੈ। ਪਿਛਲੇ ਕੁੱਝ ਸਮੇਂ ਤੋਂ ਠੰਢੇ ਬਸਤੇ 'ਚ ਪਏ ਇਸ ਬੰਬ ਕਾਂਡ ਦੇ ਦੋਸ਼ੀਆਂ ਨੂੰ ਉਜ਼ਾਗਰ ਕਰਨ ਲਈ ਪੁਲਿਸ ਟੀਮ ਮੁੜ ਸਰਗਰਮ ਹੋ ਗਈ ਹੈ। ਐਨ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ 31 ਜਨਵਰੀ 2017 ਦੀ ਰਾਤ ਸਵਾ ਅੱਠ ਵਜੇ ਹੋਏ ਇਸ ਬੰਬ ਬਲਾਸਟ ਵਿਚ ਪੰਜ ਬੱਚਿਆਂ ਸਹਿਤ ਕੁਲ 7 ਜਣੇ ਹਲਾਕ ਹੋ ਗਏ ਸਨ ਜਦਕਿ ਅੱਧੀ ਦਰਜਨ ਦੇ ਕਰੀਬ ਵਿਅਕਤੀ ਹਾਲੇ ਵੀ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ।

ਮੁਢਲੀ ਪੜਤਾਲ ਮੁਤਾਬਕ ਇਹ ਬਲਾਸਟ ਕਾਂਗਰਸ ਦੇ ਸਾਬਕਾ ਮੰਤਰੀ ਤੇ ਮੋੜ ਹਲਕੇ ਤੋਂ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸਾਨਾ ਬਣਾ ਕੇ ਕੀਤਾ ਗਿਆ ਸੀ। ਕੁੱਝ ਦਿਨ ਪਹਿਲਾਂ ਇਸ ਵਿਸ਼ੇਸ਼ ਜਾਂਚ ਟੀਮ ਦੇ ਮੁੱਖ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਨੂੰ ਮੁੜ ਮੌੜ ਥਾਣੇ ਦੀ ਕਮਾਂਡ ਸੌਂਪਣ ਤੋਂ ਬਾਅਦ ਅੱਜ ਇਸ ਟੀਮ ਵਲੋਂ ਮੁੜ ਘਟਨਾ ਸਥਾਨ ਦਾ ਦੌਰਾ ਕਰ ਕੇ ਮੁਲਾਂਕਣ ਕੀਤਾ ਗਿਆ। 

ਐਸ.ਪੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ, ਜਿਸ ਵਿਚ ਡੀ.ਐਸ.ਪੀ ਸੁਲੱਖਣ ਸਿੰਘ ਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ, ਵਲੋਂ ਘਟਨਾ ਸਥਾਨ ਦਾ ਡੂੰਘਾਈ ਨਾਲ ਮੁਆਇੰਨਾ ਕਰਨ ਤੋਂ ਇਲਾਵਾ ਮੌਕੇ ਦੇ ਗਵਾਹਾਂ ਦੇ ਵੀ ਮੁੜ ਬਿਆਨ ਦਰਜ ਕੀਤੇ ਗਏ। ਇਸ ਤੋਂ ਇਲਾਵਾ ਪੀੜਤ ਪਰਵਾਰਾਂ ਨਾਲ ਵੀ ਮੁਲਾਕਾਤ ਕੀਤੀ ਗਈ। ਇਹ ਵੀ ਪਤਾ ਚਲਿਆ ਹੈ ਕਿ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਕੁੱਝ ਇਕ ਥਾਂ ਛਾਪਾਮਾਰੀ ਵੀ ਕੀਤੀ ਗਈ ਹੈ, ਹਾਲਾਂਕਿ ਇਸ ਛਾਪੇਮਾਰੀ ਦੀ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। 

ਸੂਚਨਾ ਮੁਤਾਬਕ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਦੇ ਮੌੜ ਪੁੱਜਣ ਤੋਂ ਪਹਿਲਾਂ ਇਸ ਟੀਮ ਦੀ ਮਾਨਸਾ 'ਚ ਕਿਸੇ ਥਾਂ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਇਕ ਉਚ ਪਧਰੀ ਗੁਪਤ ਮੀਟਿੰਗ ਵੀ ਕੀਤੀ ਗਈ। ਮੀਟਿੰਗ ਵਿਚ ਇਸ ਕੇਸ ਦੇ ਅਹਿਮ ਪੱਖਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਸੂਤਰਾਂ ਅਨੁਸਾਰ ਬੇਅਦਬੀ ਕਾਂਡ ਦੀ ਤਰ੍ਹਾਂ ਮੌੜ ਬੰਬ ਬਲਾਸਟ ਦੀਆਂ ਤਾਰਾਂ ਵੀ ਸਿੱਧੇ ਤੌਰ 'ਤੇ ਡੇਰਾ ਸਿਰਸਾ ਨਾਲ ਜੁੜੀਆਂ ਹੋਈਆਂ ਹਨ।

ਹਾਲਾਂਕਿ ਇਹ ਗੱਲ ਭਵਿੱਖ ਦੇ ਗਰਭ ਵਿਚ ਹੈ ਕਿ ਇਹ ਬਲਾਸਟ ਡੇਰਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ ਸਚਮੁਚ ਹੀ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜਾਂ ਫਿਰ ਹਮਦਰਦੀ ਬਟੋਰਨ ਦੇ ਲਈ। ਵਿਸੇਸ ਜਾਂਚ ਟੀਮ ਵਲੋਂ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਵਿਖਾਈ ਸਰਗਰਮੀ ਵਿਚ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਬਲਾਸਟ ਲਈ ਵਰਤੀ ਗਈ ਕਾਰ ਡੇਰਾ ਮੁਖੀ ਰਾਮ ਰਹੀਮ ਦੇ ਨਿੱਜੀ ਕਾਰਾਂ ਦੀ ਵਰਕਸ਼ਾਪ ਵਿਚ ਤਿਆਰ ਕੀਤੀ ਗਈ ਸੀ, ਜਿਥੇ ਇਸ ਦੇ ਨੰਬਰ ਤੋਂ ਲੈ ਕੇ ਰੰਗ ਅਤੇ ਹੋਰ ਸਾਰਾ ਸਮਾਨ ਬਦਲਿਆ ਗਿਆ ਸੀ।

ਇਸ ਕਾਂਡ ਲਈ ਪੁਲਿਸ ਹੁਣ ਤਕ ਡੇਰਾ ਮੁਖੀ ਦੇ ਅਤਿ ਨਜ਼ਦੀਕੀ ਮੰਨੇ ਜਾਣ ਵਾਲੇ ਗੁਰਤੇਜ ਸਿੰਘ ਕਾਲਾ, ਅਵਤਾਰ ਸਿੰਘ ਤੇ ਅਮਰੀਕ ਸਿੰਘ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਦਰਜਨਾਂ ਵਾਰ ਛਾਪੇਮਾਰੀ ਮਾਰ ਚੁੱਕੀ ਹੈ ਪ੍ਰੰਤੂ ਹਾਲੇ ਤਕ ਉਹ ਫ਼ਰਾਰ ਹਨ। ਪੁਲਿਸ ਵਲੋਂ ਹੁਣ ਇਨ੍ਹਾਂ ਤਿੰਨਾਂ ਨੂੰ ਭਗੌੜੇ ਕਰਾਰ ਦੇਣ ਲਈ ਤਲਵੰਡੀ ਸਾਬੋ ਦੀ ਅਦਾਲਤ ਵਿਚ ਕਾਰਵਾਈ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement