
ਕਸਬਾ ਦਿਆਲਪੁਰਾ ਦੀ ਵੀਡੀਓ ਆਈ ਸਾਹਮਣੇ
ਦਿਆਲਪੁਰਾ- ਤਰਨਤਾਰਨ ਦੇ ਕਸਬਾ ਦਿਆਲਪੁਰਾ ਵਿਖੇ ਜਾਅਲੀ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਵੱਲੋਂ ਜਿਸ ਸਿੱਖ ਫੀਲਡ ਅਫ਼ਸਰ ਸੁਖਬੀਰ ਸਿੰਘ ਦੀ ਕੁੱਟਮਾਰ ਕਰਕੇ ਦਸਤਾਰ ਅਤੇ ਕੇਸਾਂ ਦੀ ਬੇਅਬਦੀ ਕੀਤੀ ਗਈ ਸੀ। ਉਸੇ ਸਿੱਖ ਫੀਲਡ ਅਫ਼ਸਰ ਦਾ ਉਹ ਵੀਡੀਓ ਸਾਹਮਣੇ ਆਇਆ ਹੈ। ਜਦੋਂ ਉਹ ਖੇਤਾਂ ਵਿਚ ਪਾਉਣ ਵਾਲੀਆਂ ਦਵਾਈਆਂ ਦੀ ਜਾਂਚ ਕਰਨ ਲਈ ਪੁੱਜਾ ਸੀ। ਸੁਜੰਟਾ ਕੰਪਨੀ ਦੇ ਫੀਲਡ ਅਫ਼ਸਰ ਸੁਖਬੀਰ ਸਿੰਘ ਨੇ ਜਾਂਚ ਕਰਨ ਦੌਰਾਨ ਕਿਵੇਂ ਜਾਅਲੀ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਦੀ ਰੇਲ ਬਣਾਈ ਸੀ।
ਇਸ ਤੋਂ ਬਾਅਦ ਦੁਕਾਨਦਾਰ ਨੇ ਅਪਣੇ ਹੋਰ ਸਾਥੀਆਂ ਨਾਲ ਮਿਲ ਕੇ ਦਵਾਈ ਕੰਪਨੀ ਦੇ ਸਿੱਖ ਫੀਲਡ ਅਫ਼ਸਰ ਦੀ ਕੁੱਟਮਾਰ ਕੀਤੀ ਸੀ। ਜਿਸ ਦੌਰਾਨ ਉਸ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਪਰ ਜਿਵੇਂ ਹੀ ਇਹ ਮਾਮਲਾ ਖੇਤੀ ਸਕੱਤਰ ਕੋਲ ਪੁੱਜਿਆ ਸੀ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਤ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਦੁਕਾਨਦਾਰ ਸਮੇਤ ਉਸ ਦੇ ਸਾਥੀਆਂ ’ਤੇ ਕੇਸ ਦਰਜ ਕੀਤਾ ਗਿਆ ਸੀ।