ਸਤਲੁਜ ਦਰਿਆ ਨੇ ਫੇਰ ਤੋੜਤੇ ਬੰਨ !
Published : Sep 4, 2019, 4:57 pm IST
Updated : Sep 4, 2019, 4:57 pm IST
SHARE ARTICLE
The Sutlej River breaks again!
The Sutlej River breaks again!

ਫਟਾ-ਫਟ ਪਿੰਡ ਵਾਲਿਆਂ ਨੇ ਸਾਭਿਆ ਮੋਰਚਾ

ਫ਼ਿਰੋਜ਼ਪੁਰ: ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਤਰਨ ਤਾਰਨ ਦੀ ਹੱਦ ’ਤੇ ਵਗਦੇ ਸਤਲੁਜ ਦਰਿਆ ਨੇ ਪਿੰਡ ਗੱਟਾ ਬਾਦਸ਼ਾਹ ਦੇ ਕੋਲ ਬਨ ਨੂੰ ਢਾਅ ਲਗਾਈ ਹੋਈ ਹੈ ਪਾਣੀ ਦੇ ਤੇਜ਼ ਵਹਾਅ ਨੇ ਬਨ ਨੂੰ ਖੋਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਮਦਦ ਤੋਂ ਬਗੈਰ ਧਾਰਮਿਕ ਆਗੂਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੱਟਾ ਬਾਦਸ਼ਾਹ ਕੋਲ ਸਤਲੁਜ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਾਉਣ ਕਰ ਕੇ ਸਾਰਾ ਇਲਾਕਾ ਹੀ ਪ੍ਰੇਸ਼ਾਨੀ ਦੇ ਆਲਮ ਵਿਚ ਹੈ। 

Firozpur Firozpur

ਇੱਥੇ ਜ਼ਿਕਰਯੋਗ ਹੈ ਕਿ ਸੰਨ 1988 ਵਿੱਚ ਵੀ ਪ੍ਰਸ਼ਾਸਨ ਦੇ ਕਮਜ਼ੋਰ ਪ੍ਰਬੰਧਾਂ ਕਰਕੇ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਸੈਂਕੜੇ ਪਿੰਡ ਕਰੋੜਾਂ ਰੁਪਏ ਦਾ ਨੁਕਸਾਨ ਹੰਢਾ ਚੁੱਕੇ ਹਨ ਉਸੇ ਹੀ ਤਰਜ਼ ਤੇ 27 ਅਗਸਤ 2019 ਤੋਂ ਸਤਲੁਜ ਦਰਿਆ ਦੇ ਤੇਜ਼ ਵਹਾਅ ਨੇ ਪਿੰਡ ਗੱਟਾ ਬਾਦਸ਼ਾਹ ਕੋਲ ਧੁਸੀਂ ਬੰਨ ਵੱਲ ਨੂੰ ਢਾਹ ਲਾਉਣੀ ਸ਼ੁਰੂ ਕੀਤੀ ਹੋਈ ਹੈ ਢਿੱਗਾਂ ਡਿੱਗਣ ਦਾ ਮਾਮਲਾ ਲਗਾਤਾਰ ਜਾਰੀ ਹੋਣ ਕਰਕੇ ਧੁਸੀਂ ਬੰਨ੍ਹ ਦਾ ਆਕਾਰ ਸਤਲੁਜ ਦੇ ਪਾਣੀ ਤੋ ਸਿਰਫ਼ 35 ਫੁੱਟ ਦਾ ਫਾਸਲਾ ਹੀ ਰਹਿ ਗਿਆ ਹੈ।

Firozpur Firozpur

ਜੇਕਰ ਪ੍ਰਸ਼ਾਸਨ ਅਤੇ ਸਰਕਾਰ ਲਗਾਤਾਰ ਲਾਪ੍ਰਵਾਹ ਚੱਲਦੀ ਰਹੀ ਤਾਂ ਇੱਕ ਵਾਰ ਫਿਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਨੂੰ  ਵੱਡੀ ਪੱਧਰ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਧੁਸੀਂ ਬੰਨ੍ਹ ਟੁੱਟਣ ਦੀ ਸਥਿਤੀ ਵਿਚ ਕਈ ਏਕੜ ਜ਼ਮੀਨ ਵਿਚ ਰੇਤ ਪੈ ਕਿ ਬੰਜਰ ਹੋ ਸਕਦੀ ਹੈ ਲੋਕ ਇਸ ਬੰਨ੍ਹ ਦੀ ਸਥਿਤੀ ਤੇ ਹਾਲ ਦੁਹਾਈ ਕਰ ਰਹੇ ਹਨ ਪ੍ਰੰਤੂ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕੀ।

Firozpur Firozpur

ਡੀ ਸੀ ਸਾਹਿਬ ਫਿਰੋਜ਼ਪੁਰ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਉਹ ਆਪਣੇ ਨਾਲ ਕੁਝ ਖਾਲੀ ਬੋਰੀਆਂ ਅਤੇ ਰੱਸੀਆਂ ਤੋਂ ਇਲਾਵਾ ਕੋਈ ਸਰਕਾਰੀ ਮਸ਼ੀਨਰੀ ਨਹੀਂ ਲੈ ਕੇ ਆਏ ਬਾਬਾ ਸ਼ਿੰਦਰ ਸਿੰਘ ਮੁਖੀ ਗੁਰਦੁਆਰਾ ਸਾਹਿਬ ਸ਼ਾਮ ਸਿੰਘ ਅਟਾਰੀ ਸਭਰਾਵਾਂ ਵਾਲੇ ਬਾਬਾ ਬਲਕਾਰ ਸਿੰਘ ਮੁਖੀ ਗੁਰਦੁਆਰਾ ਸਾਹਿਬ ਤੇਗ਼ ਬਹਾਦਰ ਭਾਗੋਕੇ ਜੋਗਿੰਦਰ ਸਿੰਘ ਕਿਸਾਨ ਯੂਨੀਅਨ ਬਾਬਾ ਦਿਲਬਾਗ ਸਿੰਘ ਮੁਖੀ ਬਾਬਾ ਬਾਬਾ ਰਾਮ ਲਾਲ ਜੀ ਗੁਰਦੁਆਰਾ ਸਾਹਿਬ ਆਰਫਕੇ ਇਲਾਕੇ ਦੀਆਂ ਵੱਡੀ ਪੱਧਰ ਤੇ ਸੰਗਤਾਂ ਅਤੇ ਇਲਾਕੇ ਦੀਆਂ ਵੀਹ ਪੱਚੀ ਪੰਚਾਇਤਾਂ ਨੇ ਇਸ ਤੁਸੀਂ ਬੰਨ੍ਹ ਦਾ ਮੋਰਚਾ ਸੰਭਾਲਿਆ ਹੋਇਆ।

ਹੈ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਤੀ ਭਵਿੱਖ ਵਿੱਚ ਟਾਲ ਮਟੋਲ ਵਾਲੀ ਰਹੀ ਤੇ ਇਸ ਦੇ ਨਤੀਜੇ ਭਿਆਨਕ ਨਿਕਲ ਸਕਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement