ਮੈਗਾ ਕੈਂਪਾਂ ਦੀ ਸਫਲਤਾ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਹਰੇਕ ਮਹੀਨੇ ਕੈਂਪ ਲਾਉਣ ਦੇ ਹੁਕਮ
Published : Oct 4, 2018, 7:31 pm IST
Updated : Oct 4, 2018, 7:31 pm IST
SHARE ARTICLE
C.M. Captain Amrinder Singh
C.M. Captain Amrinder Singh

ਗਾਂਧੀ ਜੈਅੰਤੀ ਮੌਕੇ ਲਾਏ ਗਏ ਮੈਗਾ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਤ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤ...

ਚੰਡੀਗੜ੍ਹ : ਗਾਂਧੀ ਜੈਅੰਤੀ ਮੌਕੇ ਲਾਏ ਗਏ ਮੈਗਾ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਤ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤ ਕੀਤੀ ਕਿ ਹਰੇਕ ਮਹੀਨੇ ਅਜਿਹੇ ਕੈਂਪ ਲਾਏ ਜਾਇਆ ਕਰਨਗੇ ਤਾਂ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਤੱਕ ਪਹੁੰਚ ਕੀਤੀ ਜਾ ਸਕੇ। ਸੂਬਾ ਸਰਕਾਰ ਵੱਲੋਂ 2 ਅਕਤੂਬਰ ਨੂੰ ਲਾਏ ਮੈਗਾ ਕੈਂਪਾਂ ਵਿੱਚ 2.36 ਲੱਖ ਲਾਭਪਾਤਰੀ ਪਹੁੰਚੇ ਅਤੇ 1.22 ਲੱਖ ਲਾਭਪਾਤਰੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ। ਇਨ੍ਹਾਂ ਸਮੇਤ ਹੁਣ ਤੱਕ ਇਸ ਸਕੀਮ ਤਹਿਤ 7,55,268 ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ।

ਇਹ ਸਕੀਮ ਪਿਛਲੇ ਵਰ੍ਹੇ ਆਰੰਭ ਕੀਤੀ ਗਈ ਸੀ। ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਸਮਾਜ ਦੇ ਹੇਠਲੇ ਤਬਕਿਆਂ ਦੀ ਭਲਾਈ ਲਈ ਇਸ ਨੂੰ ਮਹੱਤਵਪੂਰਨ ਕਦਮ ਦੱਸਿਆ। ਮੁੱਖ ਮੰਤਰੀ ਨੇ ਨਿਯਮਤ ਤੌਰ 'ਤੇ ਅਜਿਹੇ ਕੈਂਪ ਲਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲਿਆਂ ਨਾਲ ਸਬੰਧਤ ਮੰਤਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰੇਕ ਮਹੀਨੇ ਅਜਿਹੇ ਕੈਂਪ ਲਾਉਣ ਲਈ ਆਖਿਆ।

 2 ਅਕਤੂਬਰ ਨੂੰ ਲਾਏ ਕੈਂਪਾਂ ਦੀ ਸਫ਼ਲਤਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਇਸ ਸਕੀਮ ਅਧੀਨ ਹਾਸਲ ਹੋਈਆਂ ਕੁੱਲ ਅਰਜ਼ੀਆਂ ਵਿੱਚੋਂ 61 ਫੀਸਦੀ 10 ਮੁੱਖ ਸਕੀਮਾਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਕੈਂਪਾਂ ਵਿੱਚ ਕੁੱਲ ਲਾਭਪਾਤਰੀਆਂ ਵਿੱਚੋਂ 81 ਫੀਸਦੀ ਲਾਭਪਾਤਰੀ ਇਨ੍ਹਾਂ ਸਕੀਮਾਂ ਨਾਲ ਹੀ ਸਬੰਧਤ ਸਨ। ਇਨ੍ਹਾਂ ਸਕੀਮਾਂ ਤਹਿਤ ਪ੍ਰਾਪਤ ਹੋਈਆਂ ਕੁੱਲ ਅਰਜ਼ੀਆਂ ਦੀ ਗਿਣਤੀ 2,36,920 ਹੈ ਜਦਕਿ ਇਨ੍ਹਾਂ 10 ਪ੍ਰੋਗਰਾਮਾਂ ਲਈ ਕੁੱਲ 1,22,478 ਲਾਭਪਾਤਰੀਆਂ ਨੂੰ ਸਹਾਇਤਾ ਮੁੱਹਈਆ ਕਰਵਾਈ ਗਈ।

 ਇਸੇ ਤਰ੍ਹਾਂ ਬੁਢਾਪਾ/ਵਿਧਵਾ/ਅਪਾਹਜ/ਆਸ਼ਰਿਤ ਬੱਚੇ ਸਬੰਧੀ ਪੈਨਸ਼ਨ ਲਈ 24,155 ਲਾਭਪਾਤਰੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਜਦਕਿ ਐਸ.ਬੀ.ਐਮ. ਆਈ.ਐਚ.ਐਚ.ਐਲ. ਟਾਇਲਟ ਪ੍ਰੋਗਰਾਮ ਤਹਿਤ 17,279 ਵਿਅਕਤੀਆਂ ਦੀ ਮਦਦ ਕੀਤੀ ਗਈ। ਇਸੇ ਤਰ੍ਹਾਂ ਮਗਨਰੇਗਾ ਤਹਿਤ 14,323, ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਤਹਿਤ 12,572 ਅਤੇ ਹੋਰ ਕੰਮਾਂ ਲਈ 9903 ਵਿਅਕਤੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਜਿਨ੍ਹਾਂ ਨੇ ਇਨ੍ਹਾਂ ਕੈਂਪਾਂ ਲਈ ਅਰਜ਼ੀਆਂ ਦਿੱਤੀਆਂ ਸਨ। ਇਸੇ ਤਰ੍ਹਾਂ ਉਜਾਲਾ ਐਲ.ਈ.ਡੀ. ਪ੍ਰੋਗਰਾਮ ਵਿੱਚ 6515 ਅਤੇ ਮੁਫਤ ਬਿਜਲੀ ਯੂਨਿਟਾਂ ਲਈ 4403 ਲਾਭਾਪਾਤਰੀ ਸ਼ਾਮਲ ਸਨ।

ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਲਗਪਗ 4041 ਲਾਭਪਾਤਰੀਆਂ, ਆਟਾ-ਦਾਲ ਸਕੀਮ ਤਹਿਤ 3202 ਅਤੇ ਉਜਵਲ ਯੋਜਨਾ ਤਹਿਤ 3096 ਲਾਭਪਾਤਰੀਆਂ ਨੂੰ ਮਦਦ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ 2 ਅਕਤੂਬਰ ਨੂੰ ਸੂਬਾ ਭਰ ਵਿੱਚ ਸਬ-ਡਵੀਜ਼ਨਲ ਪੱਧਰ 'ਤੇ 90 ਮੈਗਾ ਕੈਂਪ ਲਾਏ ਗਏ ਤਾਂ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮ ਦਾ ਲਾਭ ਲੈਣ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹੇ। ਇਸ ਸਕੀਮ ਅਧੀਨ ਯੋਗਤਾ ਦੇ ਮਾਪਦੰਡ ਅਨੁਸਾਰ ਲਾਭਾਪਾਤਰੀ ਦੀ ਸਾਲਾਨਾ ਆਮਦਨ ਘੱਟੋ-ਘੱਟ 60,000 ਰੁਪਏ ਜਾਂ ਢਾਈ ਏਕੜ ਤੋਂ ਘੱਟ ਜ਼ਮੀਨ ਹੋਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement