
ਪੰਜਾਬ ‘ਚ ਅਤਿਵਾਦੀ ਵਾਰਦਾਤ ਦੇ ਸ਼ੱਕ ਦੇ ਤਹਿਤ ਹਾਈ-ਅਲਰਟ ਜਾਰੀ ਕਰ ਦਿਤਾ ਗਿਆ ਹੈ। ਪੰਜਾਬ ਡੀਜੀਪੀ ਨੇ ਹਰੇਕ ਰੇਂਜ ਦੇ...
ਚੰਡੀਗੜ੍ਹ (ਪੀਟੀਆਈ) : ਪੰਜਾਬ ‘ਚ ਅਤਿਵਾਦੀ ਵਾਰਦਾਤ ਦੇ ਸ਼ੱਕ ਦੇ ਤਹਿਤ ਹਾਈ-ਅਲਰਟ ਜਾਰੀ ਕਰ ਦਿਤਾ ਗਿਆ ਹੈ। ਪੰਜਾਬ ਡੀਜੀਪੀ ਨੇ ਹਰੇਕ ਰੇਂਜ ਦੇ ਆਈਜੀ, ਡੀਆਈਜੀ, ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਹੋਰ ਪੁਲਿਸ ਅਫਸਰਾਂ ਨੂੰ ਅਲਰਟ ਕੀਤਾ ਹੈ। ਇੰਟੈਲੀਜੈਂਸ ਵਲੋਂ ਸੂਬੇ ‘ਚ ਵੱਡੀਆਂ ਅਤਿਵਾਦੀ ਵਾਰਦਾਤਾਂ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਇਨ੍ਹਾਂ ਵਾਰਦਾਤਾਂ ਦੀ ਸਾਜਿਸ਼ ਦੇ ਪਿਛੇ ਪਾਕਿਸਤਾਨ ਦੀ ਆਈਐਸਆਈ (ISI) ਅਤੇ ਲਸ਼ਕਰ-ਏ-ਤਾਇਬਾ ਦਾ ਹੱਥ ਹੋਣ ਦੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
High alert in Punjab ਇਸ ਨੂੰ ਲੈ ਕੇ ਪੰਜਾਬ ਡੀਜੀਪੀ ਨੇ ਹਾਈ ਅਲਰਟ ਜਾਰੀ ਕੀਤਾ ਹੈ। ਇੰਟੈਲੀਜੈਂਸ ਦੇ ਮੁਤਾਬਕ ਵਿਦੇਸ਼ਾਂ ਵਿਚ ਬੈਠੇ ਅਤਿਵਾਦੀ ਸੰਗਠਨਾਂ ਨਾਲ ਮਿਲ ਕੇ ਆਈਐਸਆਈ, ਲਸ਼ਕਰ-ਏ-ਤਾਇਬਾ ਅਤੇ ਖ਼ਾਲਿਸਤਾਨੀ ਸਮਰਥਕ ਸੰਗਠਨ ਇਸ ਫੈਸਟੀਵਲ ਸੀਜ਼ਨ ਦੇ ਦੌਰਾਨ ਪੰਜਾਬ ਵਿਚ ਵੱਡੀਆਂ ਅਤਿਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹਨ। ਇੰਟੈਲੀਜੈਂਸ ਦੀਆਂ ਮੰਨੀਏ ਤਾਂ ISI ਨੇ ਅਪਣੇ ਸਲੀਪਰ ਸੈਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਰੇਕੀ ਕਰਨ ਲਈ ਛੱਡੇ ਹੋਏ ਹਨ।
ਆਈਐਸਆਈ ਦੇ ਇਹ ਸੈਲ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਕਸ਼ਮੀਰੀ ਸ਼ਾਲ ਅਤੇ ਗਰਮ ਕੱਪੜੇ ਵੇਚਣ ਵਾਲਿਆਂ ਦੀ ਆੜ ਵਿਚ ਘੁੰਮਦੇ ਹੋਏ ਜਗ੍ਹਾ-ਜਗ੍ਹਾ ਰੇਕੀ ਕਰ ਰਹੇ ਹਨ। ਜਾਰੀ ਅਲਰਟ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਜਿਥੇ ਖ਼ਾਲਿਸਤਾਨ ਗਦਰ ਫੋਰਸ ਦੇ ਅਤਿਵਾਦੀ ਪੰਜਾਬ ਵਿਚ ਦਿਵਾਲੀ ਤੋਂ ਪਹਿਲਾਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹਨ। ਉਥੇ ਹੀ ਦੂਜੇ ਪਾਸੇ ਆਈਐਸਆਈ ਦੇ ਅਤਿਵਾਦੀ ਵੀ ਦੀਵਾਲੀ ਦੇ ਦੌਰਾਨ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਲਈ ਮੌਕੇ ਦੀ ਭਾਲ ਵਿਚ ਹਨ।
High alertਇਸ ਲਈ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਭੀੜਭਾੜ ਵਾਲੇ ਇਲਾਕਿਆਂ ‘ਤੇ ਕੜੀ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ। ਜਦੋਂ ਕਿ ਤਿੰਨ ਦਿਨ ਪਹਿਲਾਂ ਪਟਿਆਲਾ ਪੁਲਿਸ ਵਲੋਂ ਫੜੇ ਗਏ ਖ਼ਾਲਿਸਤਾਨ ਸਮਰਥਕ ਅਤਿਵਾਦੀ ਤੋਂ ਪੁੱਛਗਿਛ ਦੇ ਦੌਰਾਨ ਵੀ ਇਸ ਗੱਲ ਦਾ ਖੁਲਾਸਾ ਹੋਇਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਵਿਦੇਸ਼ਾਂ ਵਿਚ ਬੈਠੇ ਉਸ ਦੇ ਮਾਲਿਕ ਪੰਜਾਬ ਵਿਚ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਦਬਾਅ ਬਣਾ ਰਹੇ ਸਨ।
ਇਸ ਦੇ ਚਲਦੇ ਉਸ ਨੇ ਪਟਿਆਲਾ ਦੇ ਬਸ ਸਟੈਂਡ ਦੇ ਨਜ਼ਦੀਕ ਦਿਵਾਲੀ ਦੇ ਆਸਪਾਸ ਗ੍ਰੇਨੇਡ ਹਮਲਾ ਕਰਨ ਦਾ ਪਲਾਨ ਬਣਾਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ।