ਬੰਦੂਕਧਾਰੀਆਂ ਨੇ ਲਗਭਗ ਸ਼ਾਮ 6.15 ਵਜੇ ਪੰਥਾ ਚੌਂਕ ਨੇੜੇ ਬੀਐਸਐਫ ਦੇ ਗਸ਼ਤੀ ਵਾਹਨ ਤੇ ਹਮਲਾ ਕੀਤਾ ਜਿਸ ਨਾਲ 5 ਜਵਾਨ ਜ਼ਖਮੀ ਹੋ ਗਏ।
ਸ਼੍ਰੀਨਗਰ , ( ਭਾਸ਼ਾ ) : ਸ਼੍ਰੀਨਗਰ ਦੇ ਬਾਹਰੀ ਇਲਾਕੇ ਪੰਥਾ ਚੌਂਕ ਵਿਚ ਸ਼ੱਕੀ ਅਤਿਵਾਦੀਆਂ ਵੱਲੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਵਾਹਨ ਤੇ ਕੀਤੇ ਗਏ ਹਮਲੇ ਦੌਰਾਨ ਪੰਜ ਬੀਐਸਐਫ ਕਰਮਚਾਰੀ ਜ਼ਖਮੀ ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਇਸ ਸੰਬਧੀ ਦੱਸਿਆ ਕਿ ਬੰਦੂਕਧਾਰੀਆਂ ਨੇ ਲਗਭਗ ਸ਼ਾਮ 6.15 ਵਜੇ ਪੰਥਾ ਚੌਂਕ ਨੇੜੇ ਬੀਐਸਐਫ ਦੇ ਗਸ਼ਤੀ ਵਾਹਨ ਤੇ ਹਮਲਾ ਕੀਤਾ ਜਿਸ ਨਾਲ 5 ਜਵਾਨ ਜ਼ਖਮੀ ਹੋ ਗਏ।
ਬੰਦੂਕਧਾਰੀਆਂ ਨੇ ਲਗਭਗ ਸ਼ਾਮ 6.15 ਵਜੇ ਪੰਥਾ ਚੌਂਕ ਨੇੜੇ ਬੀਐਸਐਫ ਦੇ ਗਸ਼ਤੀ ਵਾਹਨ ਤੇ ਹਮਲਾ ਕੀਤਾ ਜਿਸ ਨਾਲ 5 ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਜਵਾਨ 163ਵੀਂ ਬਟਾਲੀਅਨ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿਥੇ ਇਕ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਵਿਚ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
                    
                