
ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਫੌਜੀ ਅਦਾਲਤਾਂ ਵਲੋਂ ਦੋਸ਼ੀ ਕਰਾਰ ਦਿਤੇ ਗਏ 14 ਅਤਿਵਾਦੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਸ਼ੁਕਰਵਾਰ...
ਇਸਲਾਮਾਬਾਦ : (ਪੀਟੀਆਈ) ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਫੌਜੀ ਅਦਾਲਤਾਂ ਵਲੋਂ ਦੋਸ਼ੀ ਕਰਾਰ ਦਿਤੇ ਗਏ 14 ਅਤਿਵਾਦੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਸ਼ੁਕਰਵਾਰ ਨੂੰ ਪੁਸ਼ਟੀ ਕਰ ਦਿਤੀ। ਦਸੰਬਰ 2014 ਵਿਚ ਪੇਸ਼ਾਵਰ ਦੇ ਇਕ ਸਕੂਲ ਵਿਚ 150 ਬੱਚਿਆਂ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਵਿਚ ਅਤਿਵਾਦੀਆਂ ਵਿਰੁਧ ਮੁਕੱਦਮਿਆਂ ਦੀ ਸੁਣਵਾਈ ਤੇਜੀ ਨਾਲ ਕਰਨ ਲਈ ਫੌਜੀ ਅਦਾਲਤਾਂ ਦਾ ਗਠਨ ਕੀਤਾ ਗਿਆ ਸੀ। ਫੌਜ ਨੇ ਕਿਹਾ ਕਿ ਬਾਜਵਾ ਨੇ 14 ਖਤਰਨਾਕ ਅਤਿਵਾਦੀਆਂ ਨੂੰ ਸੁਣਾਈ ਗਈ ਸਜ਼ਾ-ਏ-ਮੌਤ ਦੀ ਪੁਸ਼ਟੀ ਕਰ ਦਿਤੀ ਹੈ।
Qamar Javed Bajwa
ਇਹ ਸਾਰੇ ਅਤਿਵਾਦ ਨਾਲ ਜੁੜੇ ਗੰਭੀਰ ਗੁਨਾਹਾਂ ਵਿਚ ਸ਼ਾਮਿਲ ਸਨ। ਇਹ ਸਾਰੇ ਆਰਮਡ ਫੋਰਸ 'ਤੇ ਹਮਲਾ ਕਰਨ,ਕਾਨੂੰਨ ਲਾਗੂ ਕਰਨ ਵਾਲੀ ਏਜੰਸੀ 'ਤੇ ਹਮਲਾ ਕਰਨ, ਮਾਸੂਮਾਂ ਦੀ ਹੱਤਿਆ ਕਰਨ ਅਤੇ ਸਿੱਖਿਆ ਸੰਸਥਾਨ ਨੂੰ ਨਸ਼ਟ ਕਰਨ ਦੇ ਦੋਸ਼ੀ ਪਾਏ ਗਏ। ਇਨ੍ਹਾਂ ਨੂੰ ਹਾਲਿਆ ਸਾਲਾਂ ਵਿਚ ਹੋਏ ਅਤਿਵਾਦੀ ਹਮਲਿਆਂ ਵਿਚ 19 ਸੁਰੱਖਿਆ ਬਲਾਂ ਅਤੇ 3 ਨਾਗਰਿਕਾਂ ਦੀ ਮੌਤ ਦਾ ਵੀ ਜ਼ਿੰਮੇਵਾਰ ਪਾਇਆ ਗਿਆ। ਫੌਜ ਦੇ ਵਲੋਂ ਜਾਰੀ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਕਮਰ ਬਾਜਵਾ ਨੇ ਅੱਠ ਹੋਰ ਅਤਿਵਾਦੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ।
Death Penalty
ਉਨ੍ਹਾਂ ਨੂੰ ਸੁਰੱਖਿਆ ਬਲਾਂ ਅਤੇ ਨਾਗਰਿਕਾਂ 'ਤੇ ਹਮਲੇ ਕਰਨ ਦਾ ਦੋਸ਼ੀ ਪਾਇਆ ਗਿਆ ਨਾਲ ਹੀ ਸਵਾਤ ਘਾਟੀ ਵਿਚ ਇਕ ਸਿੱਖਿਅਕ ਸੰਸਥਾਨ ਅਤੇ ਸਕਾਈ ਰਿਸਾਰਟ ਨੂੰ ਬੰਬ ਨਾਲ ਉਡਾਉਣ ਲਈ ਵੀ ਦੋਸ਼ੀ ਪਾਇਆ ਗਿਆ। ਹਾਲਾਂਕਿ ਇਹ ਨਹੀਂ ਕਿਹਾ ਗਿਆ ਹੈ ਕਿ ਇਨ੍ਹਾਂ ਨੂੰ ਸਜ਼ਾ ਕਦੋਂ ਦਿਤੀ ਜਾਵੇਗੀ। ਧਿਆਨ ਯੋਗ ਹੈ ਕਿ ਪਾਕਿ ਵਿਚ ਫੌਜ ਦੀ ਸੁਣਵਾਈ ਜਨਤਕ ਤੌਰ 'ਤੇ ਨਹੀਂ ਹੁੰਦੀ ਹੈ ਪਰ ਉਨ੍ਹਾਂ ਨੂੰ ਅਪਣੇ ਬਚਾਅ ਲਈ ਅਪਣੇ ਵਕੀਲ ਰੱਖਣ ਦਾ ਅਧਿਕਾਰ ਵੀ ਦਿਤਾ ਜਾਂਦਾ ਹੈ।