ਬਾਬੇ ਨਾਨਕ ਦੀਆਂ ਹੱਥ ਲਿਖਤ ਸਾਖੀਆਂ, ਸਿੱਕੇ, ਦੁਰਲੱਭ ਕਿਤਾਬਾਂ ਦੇ ਦਰਸ਼ਨ ਕਰਨ ਦਾ ਅਨੋਖਾ ਮੌਕਾ
Published : Nov 4, 2019, 6:51 pm IST
Updated : Nov 4, 2019, 6:51 pm IST
SHARE ARTICLE
Exhibition of documents and pictures on 550th Prakash Purb of Guru Nanak Dev Ji
Exhibition of documents and pictures on 550th Prakash Purb of Guru Nanak Dev Ji

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦਸਤਾਵੇਜ਼ਾਂ ਤੇ ਚਿੱਤਰਾਂ ਦੀ ਪ੍ਰਦਰਸ਼ਨੀ 5 ਨਵੰਬਰ ਤੋਂ ਸ਼ੁਰੂ ਹੋਵੇਗੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਤੇ ਹੋਰ ਗੁਰੂ ਸਾਹਿਬਾਨਾਂ ਨਾਲ ਸਬੰਧਤ ਹੱਥ ਲਿਖਤਾਂ/ਸਾਖੀਆਂ, ਦੁਰਲੱਭ ਦਸਤਾਵੇਜ਼ਾਂ, ਚਿੱਤਰਾਂ ਦੀ ਇਕ ਅਨੋਖੀ ਪ੍ਰਦਰਸ਼ਨੀ ਕੱਲ ਪੁੱਡਾ ਕਾਲੋਨੀ ਵਿਚ ਸਥਿਤ ਪੰਡਾਲ ਵਿਚ 5 ਨਵੰਬਰ ਤੋਂ ਸ਼ੁਰੂ ਹੋਵੇਗੀ, ਜਿਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੇਰੇ 12 ਵਜੇ ਕਰਨਗੇ। ਇਹ ਪ੍ਰਦਰਸ਼ਨੀ 15 ਨਵੰਬਰ ਤਕ ਚਲੇਗੀ।

Exhibition of documents and pictures on 550th Prakash Purb of Guru Nanak Dev JiExhibition of documents and pictures on 550th Prakash Purb of Guru Nanak Dev Ji

ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵਲੋਂ ਲਾਈ ਜਾ ਰਹੀ ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੁਲ 53 ਪੈਨਲ ਲਗਾਏ ਗਏ ਹਨ, ਜਿਨਾਂ ਦਾ ਆਕਾਰ 8x8 ਫੁੱਟ ਹੈ। ਇਨ੍ਹਾਂ ਪੈਨਲਾਂ ਰਾਹੀਂ ਗੁਰੂ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦਾ ਇਤਿਹਾਸ ਪ੍ਰਦਰਸ਼ਿਤ ਕੀਤਾ ਜਾਵੇਗਾ।

Exhibition of documents and pictures on 550th Prakash Purb of Guru Nanak Dev JiExhibition of documents and pictures on 550th Prakash Purb of Guru Nanak Dev Ji

ਪ੍ਰਦਰਸ਼ਨੀ ਲਈ ਸਿੱਖ ਇਤਿਹਾਸ ਨਾਲ ਸਬੰਧਿਤ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਧਾਰ ਬਣਾਇਆ ਗਿਆ ਹੈ। ਸੈਰ-ਸਪਾਟਾ ਵਿਭਾਗ ਵਲੋਂ ਇਕ ਹੋਰ ਅਹਿਮ ਕਦਮ ਤਹਿਤ ਸੁਲਤਾਨਪੁਰ ਲੋਧੀ ਵਿਖੇ ਸਥਿਤ ਬੇਬੇ ਨਾਨਕੀ ਜੀ ਦੇ ਪੁਰਾਤਨ ਘਰ ਦੀਆਂ ਅਸਲੀ ਨਾਨਕਸ਼ਾਹੀ ਇੱਟਾਂ ਦੇ ਵੀ ਲੋਕ ਦਰਸ਼ਨ ਕਰ ਸਕਣਗੇ। ਜ਼ਿਕਰਯੋਗ ਹੈ ਕਿ ਬੇਬੇ ਨਾਨਕੀ ਜੀ ਦਾ ਪੁਰਾਤਨ ਘਰ 2003 ਤੱਕ ਮੌਜੂਦ ਸੀ, ਜਿਸ ਦੀਆਂ ਇੱਟਾਂ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

Exhibition of documents and pictures on 550th Prakash Purb of Guru Nanak Dev JiExhibition of documents and pictures on 550th Prakash Purb of Guru Nanak Dev Ji

ਇਸ ਤੋਂ ਇਲਾਵਾ ਸੋਨੇ, ਚਾਂਦੀ, ਤਾਂਬੇ ਦੇ ਨਾਨਕਸ਼ਾਹੀ ਸਿੱਕੇ ਵੀ ਪ੍ਰਦਰਸ਼ਨੀ ਦਾ ਸਿੰਗਾਰ ਬਣਨਗੇ। ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਬਾਕੀ 9 ਸਿੱਖ ਗੁਰੂ ਸਾਹਿਬਾਨਾਂ ਬਾਰੇ ਵੀ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਲਈ 8x4 ਫੁੱਚ ਦੇ 40 ਪੈਨਲ ਲਗਾਏ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement