
Batla Encounter: ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
Encounter between police and gangster in Batala : ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ। ਇਸ ਮੁਕਾਬਲੇ ਦੌਰਾਨ ਇਕ ਸ਼ੱਕੀ ਗੈਂਗਸਟਰ ਨੂੰ ਗੋਲੀ ਲੱਗੀ ਜਿਸ ਨੂੰ ਜ਼ਖ਼ਮੀ ਹਾਲਤ ਵਿਚ ਬਟਾਲਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨੌਜਵਾਨ ਦਾ ਨਾਮ ਨਵਨੀਤ ਸਿੰਘ ਪਿੰਡ ਬੱਲਪੁਰੀਆ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: Hardik Pandya News : ਹਾਰਦਿਕ ਪਾਂਡਿਆ ਵਿਸ਼ਵ ਕੱਪ 'ਚੋਂ ਹੋਏ ਬਾਹਰ, ਜਾਣੋ ਕਿਉਂ?
ਇਸ ਦੇ ਨਾਲ ਹੀ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਬਟਾਲਾ 'ਚ ਪੁਲਿਸ ਨੇ ਹੈਰੀ ਚੱਠਾ ਵਲੋਂ ਚਲਾਏ ਜਾ ਰਹੇ ਇਕ ਫ਼ਿਰੌਤੀ ਰੈਕਟ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ ਨੇ ਉਕਤ ਲੋਕਾਂ ਨੂੰ 4 ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀ. ਜੀ. ਪੀ. ਗੌਰਵ ਯਾਦਵ ਵਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: Urfi Javed News: ਫਰਜ਼ੀ ਵੀਡੀਓ ਬਣਾ ਕੇ ਉਰਫੀ ਜਾਵੇਦ ਨੇ ਪੁਲਿਸ ਨੂੰ ਕੀਤਾ ਬਦਨਾਮ, ਹੁਣ ਸੱਚਮੁੱਚ ਹੋਈ FIR ਦਰਜ