
'ਕਾਲੇ ਕਾਨੂੰਨਾਂ' ਨੂੰ ਰੱਦ ਕਰਨ ਤੋਂ ਘੱਟ ਕੁੱਝ ਵੀ ਮਨਜ਼ੂਰ ਕਰਨਾ ਕਿਸਾਨਾਂ ਨਾਲ ਹੋਵੇਗਾ ਧੋਖਾ: ਰਾਹੁਲ
ਨਵੀਂ ਦਿੱਲੀ, 3 ਦਸੰਬਰ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਨੇਤਾਵਾਂ ਅਤੇ ਕੇਂਦਰ ਸਰਕਾਰ ਵਿਚਕਾਰ ਗੱਲਬਾਤ ਦੇ ਦੂਜੇ ਦੌਰ ਦੇ ਪਿਛੋਕੜ ਵਿਚ ਵੀਰਵਾਰ ਨੂੰ ਕਿਹਾ ਕਿ ਖੇਤੀਬਾੜੀ ਨਾਲ ਜੁੜੇ 'ਕਾਲੇ ਕਾਨੂੰਨਾਂ' ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਘੱਟ ਕੁੱਝ ਵੀ ਮਨਜ਼ੂਰ ਕਰਨਾ ਕਿਸਾਨਾਂ ਨਾਲ ਧੋਖਾ ਹੋਵੇਗਾ। ਉਨ੍ਹਾਂ ਟਵੀਟ ਕੀਤਾ, ''ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਘੱਟ ਕਿਸੇ ਵੀ ਚੀਜ਼ ਨੂੰ ਸਵੀਕਾਰ ਕਰਨਾ ਭਾਰਤ ਅਤੇ ਇਸ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ ਹੋਵੇਗਾ।'' ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, “ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਨੇਤਾਵਾਂ ਨੇ ਕਿਸਾਨਾਂ ਨੂੰ ਦੇਸ਼ ਧ੍ਰੋਹੀ ਕਿਹਾ ਹੈ, ਇਸ ਅੰਦੋਲਨ ਪਿੱਛੇ ਕੌਮਾਂਤਰੀ ਸਾਜ਼ਸ਼ ਬਾਰੇ ਦਸਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅੰਦੋਲਨ ਕਰਨ ਵਾਲੇ ਕਿਸਾਨ ਨਹੀਂ ਜਾਪਦੇ, ਪਰ ਅੱਜ ਗੱਲਬਾਤ ਵਿਚ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਪਈ। ਉਨ੍ਹਾਂ ਦਾਅਵਾ ਕੀਤਾ, ''ਕਿਸਾਨ ਕਾਨੂੰਨ ਦੇ ਕੇਂਦਰ ਵਿਚ ਕਿਸਾਨ ਹੋਣਗੇ, ਨਾ ਕਿ ਭਾਜਪਾ ਦੇ ਅਰਬਪਤੀ ਦੋਸਤ।'' (ਪੀਟੀਆਈ)
+image