
ਕਿਸਾਨ ਅੰਦੋਲਨ: ਯੂਪੀ-ਦਿੱਲੀ ਨੂੰ ਜੋੜਨ ਵਾਲੇ ਹੋਰ ਮਾਰਗ ਬੰਦ
ਨਵੀਂ ਦਿੱਲੀ, 3 ਦਸੰਬਰ: ਪੁਲਿਸ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਨੂੰ ਦਿੱਲੀ ਨਾਲ ਜੋੜਨ ਵਾਲੇ ਦੋ ਰਾਸ਼ਟਰੀ ਰਾਜ ਮਾਰਗ ਨੂੰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬੰਦ ਕਰ ਦਿਤਾ। ਅੰਦੋਲਨਕਾਰੀ ਕਿਸਾਨਾਂ ਨੇ ਬੁਧਵਾਰ ਨੂੰ ਧਮਕੀ ਦਿਤੀ ਸੀ ਕਿ ਜੇ ਉਹ ਅਪਣੀਆਂ ਮੰਗਾਂ ਪ੍ਰਤੀ ਸਹਿਮਤ ਨਾ ਹੋਏ ਤਾਂ ਉਹ ਦਿੱਲੀ ਦੇ ਹੋਰ ਰਸਤੇ ਬੰਦ ਕਰ ਦੇਣਗੇ। ਦਿੱਲੀ ਪੁਲਿਸ ਨੇ ਟਵੀਟ ਕੀਤਾ ਕਿ ਸਥਾਨਕ ਪੁਲਿਸ ਨੇ ਨੈਸ਼ਨਲ ਹਾਈਵੇ -9 ਅਤੇ ਨੈਸ਼ਨਲ ਹਾਈਵੇਅ -24 ਉੱਤੇ ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲੇ ਰਸਤੇ ਨੂੰ ਰੋਕ ਦਿਤਾ ਹੈ। ਦੋਵਾਂ ਪਾਸਿਆਂ ਦੇ ਰਸਤੇ ਰਾਸ਼ਟਰੀ ਰਾਜ ਮਾਰਗ-1 'ਤੇ ਸ਼ਨੀ ਮੰਦਰ ਨੇੜੇ ਬੰਦ ਕਰ ਦਿਤੇ ਗਏ ਹਨ। ਦਿੱਲੀ ਤੋਂ ਨੋਇਡਾ ਜਾਣ ਵਾਲੀ ਇਕ ਸੜਕ ਚਿੱਲਾ ਬਾਰਡਰ 'ਤੇ ਆਵਾਜਾਈ ਲਈ ਖੁੱਲ੍ਹੀ ਹੈ, ਪਰ ਨੋਇਡਾ ਤੋਂ ਦਿੱਲੀ ਜਾਣ ਵਾਲੀ ਸੜਕ ਹਾਲੇ ਵੀ ਬੰਦ ਹੈ।ਝਡੌਦਾ, ਝਟਿਕਰਾ ਵਿਚ ਦਿੱਲੀ ਹਰਿਆਣਾ ਦੀ ਸਰਹੱਦ ਆਵਾਜਾਈ ਲਈ ਬੰਦ ਹੈ ਸਿਰਫ਼ ਬਾੜੂਸਰਾਇ ਸਰਹੱਦ ਦੋਪਹੀਆ ਵਾਹਨ ਚਾਲਕਾਂ ਲਈ ਖੁੱਲ੍ਹੀ ਹੈ। ਟ੍ਰੈਫ਼ਿਕ ਪੁਲਿਸ ਨੇ ਕਿਹਾ ਕਿ ਲੋਕ ਢਾਂਸਾ, ਦੌਰਾਲਾ, ਕਾਪਸਹੇਡਾ, ਰਜੋਕਰੀ ਐਨ.ਐੱਚ .8, ਬਿਜਵਾਸਨ/ਬਜਘੇੜਾ, ਪਾਲਮ ਵਿਹਾਰ ਅਤੇ ਡੁੰਡੇਹੇੜਾ ਸਰਹੱਦ ਲਈ ਹਰਿਆਣਾ ਜਾ ਸਕਦੇ ਹਨ। (ਪੀਟੀਆਈ)
image