
ਕਾਲਜ ਪਹੁੰਚਣ ’ਤੇ ਨਵਜੋਤ ਸਿੱਧੂ, ਅਲਕਾ ਲਾਂਬਾ ਸਮੇਤ ਬਾਕੀ ਹੋਰ ਸ਼ਖ਼ਸੀਅਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ
ਜਲੰਧਰ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਜਲੰਧਰ ਦੇ Kanya Maha Vidyalaya ਕਾਲਜ ਵਿਖੇ ਇਕ ਪ੍ਰੋਗਰਾਮ ਵਿਚ ਅਪਣਾ ਹਿੱਸਾ ਪਾਉਣ ਪੁੱਜੇ। ਜਾਣਕਾਰੀ ਮੁਤਾਬਕ ਜਲੰਧਰ ਦੇ KMV ਕਾਲਜ ’ਚ ‘ਪੰਜਾਬ ਦਾ ਭਵਿੱਖ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ’ਚ ਨਵਜੋਤ ਸਿੱਧੂ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਅਲਕਾ ਲਾਂਬਾ, ਕ੍ਰਿਸ਼ਨਾ ਅਲਵਾਰਾ, ਗੌਤਮ ਸੇਠ, ਬਰਿੰਦਰ ਢਿੱਲੋਂ ਵੀ ਮੌਜੂਦ ਸਨ। ਕਾਲਜ ਪਹੁੰਚਣ ’ਤੇ ਨਵਜੋਤ ਸਿੱਧੂ, ਅਲਕਾ ਲਾਂਬਾ ਸਮੇਤ ਬਾਕੀ ਹੋਰ ਸ਼ਖ਼ਸੀਅਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।