
ਮ੍ਰਿਤਕ ਦੀ ਪਛਾਣ ਚੇਤਨ ਡੂਮਰਾ (32) ਵਜੋਂ ਹੋਈ ਹੈ।
ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਦੇ ਮੁਹੱਲੇ ਜੰਡੀ ਵਿਚ ਬੀਤੀ ਰਾਤ ਫਿਰ ਤੋਂ ਗੋਲੀ ਚੱਲਣ ਨਾਲ ਇਕ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਸ਼ਹਿਰ ਦੇ ਜੰਡੀ ਮੁਹੱਲਾ ਵਿਖੇ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਚੇਤਨ ਡੂਮਰਾ (32) ਵਜੋਂ ਹੋਈ ਹੈ। ਪਿਛਲੇ 27 ਦਿਨਾਂ 'ਚ ਇਹ ਸ਼ਹਿਰ ਦੀ 8ਵੀਂ ਵਾਰਦਾਤ ਹੈ। ਉਹ ਆਪਣੀ ਚਾਚੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਾਰ ਵਿਚ ਬਿਠਾ ਕੇ ਰਾਤ ਕਰੀਬ 9.30 ਵਜੇ ਕਸੂਰੀ ਚੌਕ ਤੋਂ ਵਾਪਸ ਘਰ ਪਰਤ ਰਿਹਾ ਸੀ।
ਸੂਤਰਾਂ ਅਨੁਸਾਰ ਕਾਰ ਸਵਾਰਾਂ ਨੇ 12 ਦੇ ਕਰੀਬ ਫਾਇਰ ਕੀਤੇ ਅਤੇ ਇਸ ਗੋਲੀਬਾਰੀ ਦਾ ਸ਼ਿਕਾਰ ਚੇਤਨ ਹੋ ਗਿਆ। ਗੋਲੀ ਨਾਲ ਜ਼ਖਮੀ ਹੋਏ ਚੇਤਨ ਨੂੰ ਗੰਭੀਰ ਹਾਲਤ ਵਿਚ ਸ਼ਹਿਰ ਦੇ ਬਾਗੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਸਿਟੀ ਇੰਚਾਰਜ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੇ ਫਾਇਰ ਕੀਤੀ ਗਈ ਪੰਜ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ ਜਦੋਂ ਕਿ 12 ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਤੋਂ ਫੁਟੇਜ ਦੀ ਭਾਲ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਲੱਭਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।