
ਅੰਕੜਿਆਂ ਅਨੁਸਾਰ ਪਾਸਪੋਰਟ ਬਣਾਉਣ ਵਿਚ ਪੰਜਾਬ ਮੁੜ ਸਿਖਰ ਵੱਲ ਵਧਣ ਲੱਗਿਆ ਹੈ।
Punjab News: ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਜੱਗ ਜ਼ਾਹਰ ਹੈ। ਇਸ ਦੌਰਾਨ ਪੰਜਾਬੀਆਂ ਵਿਚ ਪਾਸਪੋਰਟ ਬਣਾਉਣ ਦੀ ਵੀ ਹੋੜ ਲੱਗੀ ਰਹਿੰਦੀ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਰੁਝਾਨ ਨੂੰ ਕੁੱਝ ਸਮੇਂ ਲਈ ਠੱਲ੍ਹ ਜ਼ਰੂਰ ਪਈ ਸੀ ਪਰ ਇਹ ਰਫ਼ਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ।
ਅੰਕੜਿਆਂ ਅਨੁਸਾਰ ਪਾਸਪੋਰਟ ਬਣਾਉਣ ਵਿਚ ਪੰਜਾਬ ਮੁੜ ਸਿਖਰ ਵੱਲ ਵਧਣ ਲੱਗਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇਸ਼ ਭਰ ਵਿਚ 1.25 ਕਰੋੜ ਤੋਂ ਵੱਧ ਪਾਸਪੋਰਟ ਜਾਰੀ ਕੀਤੇ ਗਏ ਸਨ। ਦੇਸ਼ ਵਿਚ ਸੱਭ ਤੋਂ ਵੱਧ ਪਾਸਪੋਰਟ ਜਾਰੀ ਕਰਨ ਵਾਲੇ ਸੂਬਿਆਂ ਵਿਚ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਪੰਜਾਬ ਸ਼ਾਮਲ ਹਨ।
ਪਿਛਲੇ ਸਾਲ ਪੰਜਾਬ 'ਚ 10,83,789 ਪਾਸਪੋਰਟ ਰਜਿਸਟਰਡ ਹੋਏ ਸਨ, ਜੋ ਦੇਸ਼ 'ਚ ਤੀਜੇ ਨੰਬਰ 'ਤੇ ਹੈ। ਮਹਾਰਾਸ਼ਟਰ 13,78,232 ਪਾਸਪੋਰਟਾਂ ਨਾਲ ਪਹਿਲੇ ਤੇ ਉੱਤਰ ਪ੍ਰਦੇਸ਼ 12,56,394 ਪਾਸਪੋਰਟ ਜਾਰੀ ਕਰਕੇ ਦੂਜੇ ਸਥਾਨ ’ਤੇ ਰਿਹਾ। ਇਕੱਲੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਕੁੱਲ 29,464 ਪਾਸਪੋਰਟ ਜਾਰੀ ਕੀਤੇ ਗਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਸੂਬੇ ਵਿਚ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਹਨ। ਅੰਕੜਿਆਂ ਅਨੁਸਾਰ ਬੀਤੇ ਇਕ ਦਹਾਕੇ ਦੌਰਾਨ ਸਾਲ 2018 ਇਕਲੌਤਾ ਸਾਲ ਸੀ, ਜਦੋਂ ਇਕੋ ਸਾਲ ’ਚ ਪੰਜਾਬ ਵਿਚ ਰਿਕਾਰਡ 10.69 ਲੱਖ ਪਾਸਪੋਰਟ ਬਣੇ ਸਨ। ਸਾਲ 2020 ਵਿਚ ਇਹ ਅੰਕੜਾ ਘੱਟ ਕੇ 4.82 ਲੱਖ ਪਾਸਪੋਰਟਾਂ ਦਾ ਰਹਿ ਗਿਆ ਸੀ।
ਪੰਜਾਬ ਵਿਚ ਸਾਲ 2021 ਵਿਚ 6.44 ਲੱਖ ਅਤੇ 2022 ਵਿਚ 9.35 ਲੱਖ ਪਾਸਪੋਰਟ ਬਣੇ। ਅੰਕੜਿਆਂ ਅਨੁਸਾਰ ਪੰਜਾਬ ਵਿਚ 2014 ਤੋਂ 2023 ਤਕ ਕਰੀਬ 80 ਲੱਖ ਪਾਸਪੋਰਟ ਬਣ ਚੁੱਕੇ ਹਨ। ਪੰਜਾਬ ਵਿਚ ਇਸ ਵੇਲੇ ਅੰਦਾਜ਼ਨ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦੀ ਔਸਤ ਉਤੇ ਨਜ਼ਰ ਮਾਰੀਏ ਤਾਂ ਹਰੇਕ ਘਰ ਵਿਚ ਇਕ ਤੋਂ ਜ਼ਿਆਦਾ ਪਾਸਪੋਰਟ ਹਨ।
(For more Punjabi news apart from 10.83 lakh passports were issued in Punjab During 2023, stay tuned to Rozana Spokesman)