
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਆਮ ਲੋਕਾਂ ਦੇ ਜਨ ਜੀਵਨ ਹਿਲਾ ਦਿਤਾ ਹੈ। ਹੱਡ ਕੰਬਾਊ ਠੰਡ ਦੇ ਚੱਲਦੇ ਲੋਕਾਂ ਨੂੰ ਘਰ ਅੰਦਰ ਰਹਿਣ ...
ਜੈਤੋ - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਆਮ ਲੋਕਾਂ ਦੇ ਜਨ ਜੀਵਨ ਹਿਲਾ ਦਿਤਾ ਹੈ। ਹੱਡ ਕੰਬਾਊ ਠੰਡ ਦੇ ਚੱਲਦੇ ਲੋਕਾਂ ਨੂੰ ਘਰ ਅੰਦਰ ਰਹਿਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਜੈਤੋ-ਬਿਸ਼ਨੰਦੀ (ਰੇਲਵੇ) ਰੋਡ 'ਤੇ ਸਥਿਤ ਖਾਲੀ ਪਏ ਪਲਾਟਾਂ 'ਚੋਂ ਇਕ 55 ਸਾਲਾਂ ਵਿਅਕਤੀ ਦੀ ਲਾਸ਼ ਸ਼ੱਕੀ ਹਾਲਤ 'ਚ ਮਿਲੀ ਹੈ। ਥਾਣਾ ਜੈਤੋ ਦੇ ਏ.ਐੱਸ.ਆਈ. ਸਿਕੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਪੜਤਾਲ ਉਪਰੰਤ ਪਤਾ ਲੱਗਿਆ ਹੈ
ਕਿ ਹੰਸ ਰਾਜ (55) ਪੁੱਤਰ ਪੰਨਾ ਲਾਲ ਵਾਸੀ ਫ਼ਰੀਦਕੋਟ ਜੋ ਕਿ ਨਵੀਂ ਜੁੱਤੀਆਂ ਦੀ ਸਿਲਾਈ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਹੰਸ ਰਾਜ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਅਤੇ ਉਹ ਪਲਾਟਾਂ 'ਚ ਪਹੁੰਚ ਗਿਆ ਅਤੇ ਠੰਢ ਲੱਗਣ ਨਾਲ ਹੰਸ ਰਾਜ ਦੀ ਮੌਤ ਹੋ ਗਈ। ਏ.ਐੱਸ.ਆਈ. ਸਿਕੰਦਰ ਸਿੰਘ ਨੇ ਦੱਸਿਆ ਹੈ ਕਿ ਥਾਣਾ ਜੈਤੋ ਵਿਖੇ ਮ੍ਰਿਤਕ ਦੇ ਭਰਾ ਕ੍ਰਿਸ਼ਨ ਲਾਲ ਦੇ ਬਿਆਨ ਦੇ ਅਧਾਰ 'ਤੇ 174 ਦੀ ਕਾਰਵਾਈ ਕਰਦਿਆ ਹੰਸ ਰਾਜ ਦੀ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਸ ਮੌਕੇ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਜਗਰੂਪ ਸਿੰਘ, ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।