ਅਕਾਲੀਆਂ ਦੇ ‘ਠੰਢੇ’ ਪ੍ਰਾਜੈਕਟ ਨੂੰ ਨਵਜੋਤ ਸਿੱਧੂ ਨੇ ਲੀਹ ’ਤੇ ਪਾਇਆ
Published : Jan 28, 2019, 4:49 pm IST
Updated : Jan 28, 2019, 4:49 pm IST
SHARE ARTICLE
BRTS Amritsar
BRTS Amritsar

ਆਵਾਜਾਈ ਦਾ ਸਾਧਨ ਹੋਰ ਕਿਫ਼ਾਇਤੀ ਕਰਨ ਲਈ ਗੁਰੂ ਨਗਰੀ ਵਿਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ। ਕੈਬਨਿਟ ਮੰਤਰੀ ਨਵਜੋਤ...

ਅੰਮ੍ਰਿਤਸਰ : ਆਵਾਜਾਈ ਦਾ ਸਾਧਨ ਹੋਰ ਕਿਫ਼ਾਇਤੀ ਕਰਨ ਲਈ ਗੁਰੂ ਨਗਰੀ ਵਿਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਸਾਂਸਦ ਗੁਰਜੀਤ ਔਜਲਾ ਨਾਲ ਮੈਟਰੋ ਬੱਸ ਸਰਵਿਸ ਦਾ ਉਦਘਾਟਨ ਕੀਤਾ। ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਦੇਸ਼ ਵਿਚ ਅਪਣੀ ਕਿਸਮ ਦੀ 13ਵੀਂ ਯੋਜਨਾ ਹੈ। ਇਸ ਬੱਸ ਸੇਵਾ ਰੈਪਿਡ ਟ੍ਰਾਂਜ਼ਿਟ ਦਾ ਸਿਸਟਮ ਪੰਧ ਵੀ ਆਮ ਸੜਕਾਂ ਤੋਂ ਕਿਤੇ ਵੱਖਰਾ ਹੋਵੇਗਾ, ਜਿਸ ਕਰਕੇ ਸੇਵਾ ਤੇਜ਼ ਅਤੇ ਬਿਨਾਂ ਰੁਕਾਵਟ ਸਿੱਧ ਹੋ ਸਕਦੀ ਹੈ।

Navjot Sidhu Launched BRTSNavjot Sidhu Launched BRTS

ਅੰਮ੍ਰਿਤਸਰ ਦੇ 31 ਕਿਲੋਮੀਟਰ ਤੱਕ ਇਹ ਮੈਟਰੋ ਬੱਸ ਸੇਵਾ ਚਲਾਈ ਜਾਵੇਗੀ, ਜਿਸ ਦੇ ਅਧੀਨ 47 ਬੱਸ ਸਟੈਂਡ ਬਣਾਏ ਗਏ ਹਨ। 93 ਏਸੀ ਬੱਸਾਂ ਚਲਾਈਆਂ ਜਾਣਗੀਆਂ ਜੋ ਹਰ 4-4 ਮਿੰਟ ਬਾਅਦ ਚੱਲਣਗੀਆਂ। ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਪ੍ਰਾਜੈਕਟ ਦੀ ਕੁੱਲ ਲਾਗਤ 545 ਕਰੋੜ ਰੁਪਏ ਆਈ ਹੈ। ਕੈਪਟਨ ਸਰਕਾਰ ਦੇ ਵਾਅਦੇ ਮੁਤਾਬਕ ਪਹਿਲੇ ਤਿੰਨ ਮਹੀਨੇ ਵਿਦਿਆਰਥੀਆਂ ਲਈ ਇਹ ਸੇਵਾ ਬਿਲਕੁਲ ਮੁਫ਼ਤ ਰਹੇਗੀ। ਬੱਸ ਦਾ ਘੱਟੋ-ਘੱਟ ਕਿਰਾਇਆ 5 ਰੁਪਏ ਹੋਵੇਗਾ, ਜਿਸ ਵਿਚ ਤਿੰਨ ਕਿਲੋਮੀਟਰ ਤੱਕ ਦਾ ਸਫ਼ਰ ਕੀਤਾ ਜਾ ਸਕੇਗਾ। 

ਉਨ੍ਹਾਂ ਦੱਸਿਆ ਕਿ ਪੂਰਾ ਦਿਨ ਇਸ ਸੇਵਾ ਦਾ ਲਾਭ ਲੈਣ ਲਈ 25 ਰੁਪਏ ਵਿਚ ਪਾਸ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਕੂਲ-ਕਾਲਜਾਂ ਦੇ ਵਿਦਿਆਰਥੀਆਂ ਨੂੰ 66 ਫ਼ੀਸਦੀ, ਬਜ਼ੁਰਗਾਂ ਨੂੰ 50 ਫ਼ੀਸਦੀ ਅਤੇ ਚੁਨੌਤੀਗ੍ਰਸਤ ਵਿਅਕਤੀਆਂ ਨੂੰ ਵੀ ਵਿਸ਼ੇਸ਼ ਛੂਟ ਮਿਲੇਗੀ। ਇਸ ਦੌਰਾਨ ਸਿੱਧੂ ਨੇ ਅੱਜ ਅਪਣੇ ਸੰਬੋਧਨ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪੁਰਾਣੀ ਬੀਆਰਟੀਐਸ ਯੋਜਨਾ ਉਤੇ ਵੀ ਸਵਾਲ ਚੁੱਕੇ।

Sukhbir BadalSukhbir Badal

ਕੈਬਨਿਟ ਮੰਤਰੀ ਨੇ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਯੋਜਨਾ ਉਤੇ ਵੀ ਤੰਜ਼ ਕੱਸੇ ਤੇ ਅਪਣੀ ਸਰਕਾਰ ਵਲੋਂ ਸ਼ੁਰੂ ਕੀਤੀ ਮੈਟਰੋ ਬੱਸ ਸੇਵਾ ਦੀ ਸ਼ਲਾਘਾ ਕੀਤੀ। ਦੱਸ ਦਈਏ ਕਿ ਬੀਆਰਟੀਐਸ ਪ੍ਰਾਜੈਕਟ ਨੂੰ ਪਹਿਲਾਂ ਅਕਾਲੀ ਸਰਕਾਰ ਵੇਲੇ 2014 ਵਿਚ ਸ਼ੁਰੂ ਕੀਤਾ ਗਿਆ ਸੀ, ਪਰ ਇਹ ਸਿਰੇ ਨਾ ਚੜ੍ਹ ਸਕਿਆ। 2017 ਵਿਚ ਕਾਂਗਰਸ ਸਰਕਾਰ ਬਣੀ ਜਿਸ ਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement