
ਕਿਹਾ- ਸਿਆਸੀ ਲਾਹੇ ਲਈ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਨੁਕਸਾਨਦੇਹ
ਨਵੀਂ ਦਿੱਲੀ : ਘੱਟ ਗਿਣਤੀ ਕਮਿਸ਼ਨ 1978 ਤੋਂ ਇਸਲਾਮ, ਈਸਾਈ, ਸਿੱਖ ਧਰਮ, ਜੈਨ ਧਰਮ, ਬੁੱਧ ਧਰਮ ਆਦਿ ਨੂੰ ਮੰਨਣ ਵਾਲੇ ਲੋਕਾਂ ਲਈ ਸਿੱਖਿਆ, ਨੌਕਰੀਆਂ ਅਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਿਹਾ ਹੈ। ਸਿੱਖ ਰਹਿਤ ਮਰਿਆਦਾ ਤਹਿਤ ਬੈਲਿਸਟਿਕ ਹੈਲਮੇਟ ਦੀ ਉਲੰਘਣਾ ਦੀ ਅਸਲੀਅਤ ਕੀ ਹੈ ਅਤੇ ਸਰਕਾਰ ਨੂੰ ਕੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਪੁੱਠੇ ਕੰਮਾਂ 'ਚ ਪਿਆ UP ਤੋਂ ਪੰਜਾਬ ਮਜ਼ਦੂਰੀ ਕਰਨ ਆਇਆ ਇਹ ਵਿਅਕਤੀ, ਪੁਲਿਸ ਨੇ ਦਬੋਚਿਆ
ਉਨ੍ਹਾਂ ਕਿਹਾ ਕਿ ਕਮਿਸ਼ਨ ਲਈ ਰਹਿਤ ਮਰਿਆਦਾ ਅਤੇ ਦੇਸ਼ ਦੀ ਸੁਰੱਖਿਆ ਦੋਵੇਂ ਹੀ ਬਹੁਤ ਜ਼ਰੂਰੀ ਹਨ ਇਸ ਦੀ ਸੱਚਾਈ ਕੀ ਹੈਂ ਇਹ ਤਾਂ ਫ਼ੌਜ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਫ਼ੌਜ ਦੇ ਜੂਨੀਅਰ ਅਫ਼ਸਰ ਇਹ ਪਾਉਂਦੇ ਹਨ। ਫ਼ੌਜ ਦੇ ਏਅਰ ਮਾਰਸ਼ਲ ਅਰਜੁਨ ਸਿੰਘ ਜਦੋਂ ਜਹਾਜ਼ ਚਲਾਉਂਦੇ ਸਨ ਤਾਂ ਉਹ ਵੀ ਇਹ ਹੈਲਮੇਟ ਪਾਉਂਦੇ ਰਹੇ ਹਨ। ਉਹ ਬਾਅਦ ਵਿਚ ਏਅਰ ਮਾਰਸ਼ਲ ਬਣੇ।
ਇਹ ਵੀ ਪੜ੍ਹੋ: ਕਾਮਾਗਾਟਾਮਾਰੂ ਮੁਸਾਫ਼ਿਰਾਂ ਲਈ ਕੈਨੇਡਾ ਦੀ ਐਬਟਸਫੋਰਡ ਕੌਂਸਲ ਦਾ ਵੱਡਾ ਫ਼ੈਸਲਾ
ਨਿਰਮਲਜੀਤ ਸਿੰਘ ਸੇਖੋਂ ਭਾਰਤ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਵਿੱਚ ਦੀਪ ਦਾ ਨਾਮ ਰੱਖਿਆ ਹੈ, ਉਹ ਵੀ ਸਿਰ'ਤੇ ਹੈਲਮੇਟ ਪਾਉਂਦੇ ਰਹੇ ਹਨ, ਇਹ ਹੈਲਮੇਟ ਸਿਰ ਦੀ ਸੁਰੱਖਿਆ ਲਈ ਹੀ ਨਹੀਂ ਹੁੰਦੇ, ਇਸ ਦੇ ਅੰਦਰ ਤਕਨੀਕੀ ਸਮਾਨ ਵੀ ਹੁੰਦਾ ਹੈਂ ਜਿਸ ਤੋਂ ਬਿਨਾਂ ਹਵਾਈ ਜਹਾਜ਼ ਚਲਾਉਣਾ ਸੰਭਵ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਏ.ਸੀ.ਪੀ.ਸੀ., ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਕਮੇਟੀ ਅਤੇ ਪਟਨਾ ਕਮੇਟੀ ਅਤੇ ਫੌਜ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ ਪਰ SGPC ਦਾ ਪੰਜ ਮੈਂਬਰੀ ਵਫਦ ਆਇਆ ਜਿਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਿਚਾਰ ਪ੍ਰਗਟ ਕਰਨ ਆਏ ਹਨ, ਇਸ ਲਈ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਲੈ ਲਿਆ ਗਿਆ ਹੈ।
ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਸਲੇ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ ਅਤੇ ਇਹ ਸਪਸ਼ਟ ਹੋ ਜਾਵੇਗਾ ਕਿ ਫੌਜੀ ਅਧਿਕਾਰੀ ਹੈਲਮਟ ਪਾਉਣਗੇ ਜਾਂ ਨਹੀਂ ਪਰ ਹੁਣ ਇਸ ਮਾਮਲੇ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਚੀਨ 'ਚ ਵਾਪਰਿਆ ਵੱਡਾ ਹਾਦਸਾ : 10 ਮਿੰਟਾਂ ਦੇ ਅੰਦਰ ਆਪਸ 'ਚ ਟਕਰਾਏ ਕਰੀਬ 49 ਵਾਹਨ
ਸਿਆਸੀ ਲਾਹੇ ਲਈ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਨੁਕਸਾਨਦੇਹ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ ਜੋ ਧਰਮ ਨੂੰ ਰਾਜਨੀਤੀ ਲਈ ਇਸਤੇਮਾਲ ਕਰਦੀ ਹੈ। ਰਾਜਨੀਤੀ ਧਰਮ ਲਈ ਇਸਤੇਮਾਲ ਹੋਵੇ ਤਾਂ ਚੰਗਾ ਹੈ। ਉਨ੍ਹਾਂ ਕਿਹਾ ਕਿ SGPC ਸਤਿਕਾਰਯੋਗ ਸੰਸਥਾ ਹੈ ਜਿਸ 'ਤੇ ਸਾਰੇ ਸਿਖਾਂ ਨੂੰ ਮਾਣ ਹੈ ਪਰ ਉਥੋਂ ਖੁਸ਼ੀ ਅਤੇ ਇਕਜੁਟਤਾ ਦਾ ਪੈਗਾਮ ਆਉਣਾ ਚਾਹੀਦਾ ਹੈ ਜੋ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਚੱਲਣ ਦਾ ਸੁਨੇਹਾ ਦੇਵੇ।
ਉਨ੍ਹਾਂ ਕਿਹਾ ਕਿ ਸਿੱਖ ਫੌਜੀਆਂ ਦੀ ਰਹਿਤ ਮਰਿਆਦਾ ਵਿਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ ਇਸ ਲਈ ਇਹ ਮਸਲਾ ਉਪਰ ਤੱਕ ਚੁੱਕਿਆ ਜਾ ਰਿਹਾ ਹੈ। ਹੈਲਮਟ ਪਾਉਣ ਦੇ ਅਸਲ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਆਉਣ ਵਾਲੇ ਦਿਨਾਂ ਵਿਚ ਹੋਰ ਬੈਠਕਾਂ ਕਰ ਕੇ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।