
ਚੰਡੀਗੜ੍ਹ : ਅੰਮ੍ਰਿਤਸਰ ਵਿਚ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੇਲ ਰੋਕੂ ਅੰਦੋਲਨ ਉਤੇ ਹਾਈ ਕੋਰਟ ਸਖ਼ਤ ਹੋ ਗਿਆ ਹੈ। ਉਚ ਅਦਾਲਤ ਨੇ ਪੰਜਾਬ ਸਰਕਾਰ...
ਚੰਡੀਗੜ੍ਹ : ਅੰਮ੍ਰਿਤਸਰ ਵਿਚ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੇਲ ਰੋਕੂ ਅੰਦੋਲਨ ਉਤੇ ਹਾਈ ਕੋਰਟ ਸਖ਼ਤ ਹੋ ਗਿਆ ਹੈ। ਉਚ ਅਦਾਲਤ ਨੇ ਪੰਜਾਬ ਸਰਕਾਰ ਕੋਲੋਂ ਇਸ ਮੁੱਦੇ ਉੱਤੇ ਜਵਾਬ ਮੰਗਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਤਲਬ ਕਰ ਲਿਆ ਹੈ। ਪੰਜਾਬ ਸਰਕਾਰ ਇਸ ਬਾਰੇ ਬੁਧਵਾਰ ਨੂੰ ਹਾਈ ਕੋਰਟ ਵਿਚ ਸਟੇਟਸ ਰੀਪੋਰਟ ਦਾਖ਼ਲ ਕਰੇਗੀ।
Court hammerਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਕਈ ਕਿਸਾਨ ਜਥੇਬੰਦੀਆਂ ਦੇ ਸਦੇ ਉਤੇ ਕਿਸਾਨ ਸੋਮਵਾਰ ਤੋਂ ਰੇਲਵੇ ਟ੍ਰੈਕ ਨੂੰ ਘੇਰੀ ਬੈਠੇ ਹਨ, ਜਿਸ ਕਾਰਨ ਹੁਣ ਤਕ 85 ਰੇਲ ਗੱਡੀਆਂ ਪ੍ਰਭਾਵਤ ਹੋ ਚੁੱਕੀਆਂ ਹਨ। ਅੱਜ ਵੱਖ-ਵੱਖ ਅਖ਼ਬਾਰਾਂ ਵਿਚ ਇਸ ਬਾਰੇ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਾਈ ਕੋਰਟ ਨੇ ਇਸਦਾ ਸਵੈ ਨੋਟਿਸ ਲੈਂਦੇ ਹੋਏ ਏ.ਜੀ. ਪੰਜਾਬ ਅਤੁਲ ਨੰਦਾ ਨੂੰ ਤਲਬ ਕੀਤਾ, ਜਿਨ੍ਹਾਂ ਨੇ ਸਵੀਕਾਰ ਕੀਤਾ ਕਿ ਹੁਣ ਤਕ ਪ੍ਰਭਾਵਿਤ ਹੋਈ 85 ਰੇਲ ਗੱਡੀਆਂ ਵਿਚ ਜ਼ਿਆਦਾਤਰ ਮੁਸਾਫ਼ਰ ਗੱਡੀਆਂ ਸਨ। ਇਸ ਕਾਰਨ ਇਸ ਰੇਲ ਮਾਰਗ ਉਤੇ ਚਲਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਉੱਚ ਅਦਾਲਤ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਜਿਥੇ ਕਿਸਾਨ ਆਗੂਆਂ ਨੂੰ ਵੀ ਤਲਬ ਕੀਤਾ ਹੈ ਉਥੇ ਹੀ ਸਰਕਾਰ ਤੋਂ ਵੀ ਪੁਛਿਆ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਨੇ ਹੁਣ ਤਕ ਕੀ ਕਦਮ ਚੁੱਕੇ ਹਨ। ਉਚ ਅਦਾਲਤ ਨੇ ਸਰਕਾਰ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਬਿਨਾਂ ਕਿਸੇ ਦੇਰੀ ਦੇ ਟਰਾਂਸਪੋਰਟ ਸਹੂਲਤ ਉਪਲੱਬਧ ਕਰਵਾਏ ਅਤੇ ਇਸ ਕਿਸਾਨਾਂ ਨੂੰ ਰੇਲਵੇ ਟ੍ਰੈਕ ਤੋਂ ਹਟਾ ਕੇ ਰੇਲ ਆਵਾਜਾਈ ਨੂੰ ਦਰੁਸਤ ਬਣਾਏ। ਹੁਣ ਇਸ ਮਾਮਲੇ ਦੀ ਬੁਧਵਾਰ ਨੂੰ ਫਿਰ ਤੋਂ ਸੁਣਵਾਈ ਹੋਵੇਗੀ।