
ਸਦਨ ਵਿੱਚ ਅਕਾਲੀ ਵਿਧਾਇਕਾਂ ਦੇ ਹੰਗਾਮੇ ਅਤੇ ਗੈਰ-ਜ਼ਿੰਮੇਵਾਰ ਰਵੱਈਏ ਦਰਮਿਆਨ ਪੰਜਾਬ...
ਚੰਡੀਗੜ੍ਹ: ਸਦਨ ਵਿੱਚ ਅਕਾਲੀ ਵਿਧਾਇਕਾਂ ਦੇ ਹੰਗਾਮੇ ਅਤੇ ਗੈਰ-ਜ਼ਿੰਮੇਵਾਰ ਰਵੱਈਏ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਸ ਹੈਰਾਨਕੁੰਨ ਵਤੀਰੇ ਦੇ ਨਾਲ-ਨਾਲ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਢੀਠਤਾ ਨਾਲ ਯੂਟਰਨ ਲੈਣ ਲਈ ਅਕਾਲੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਵਿਧਾਨ ਸਭਾ ਦੇ ਸਪੀਕਰ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਕਰਕੇ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਬਜਟ ਇਜਲਾਸ ਦੇ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।
Kissan
ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਇਹ ਪੁਛਦੇ ਹਨ ਕਿ ਕਿਸਾਨ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਿਉਂ ਕਰ ਰਹੇ ਹਨ ਉਨ੍ਹਾਂ ਨੂੰ ਪਹਿਲਾਂ ਮੇਰੇ ਇਨ੍ਹਾਂ 10 ਸਵਾਲਾਂ ਦੇ ਜਵਾਬ ਦੇਣ ਦੀ ਜ਼ਰੂਰਤ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਹੀ ਦੱਸਣਗੇ ਕਿ ਆਖਰ ਕਿਉਂ ਕੇਂਦਰ ਦੇ ਖੇਤੀ ਕਾਨੂੰਨ ਸਾਡੇ ਕਿਸਾਨਾਂ ਲਈ ਸਹੀ ਨਹੀਂ ਹਨ।
Captain Amrinder Singh Post
ਸਵਾਲ ਪਹਿਲਾ
ਸਵਾਲ ਪਹਿਲੇ ਵਿਚ ਉਨ੍ਹਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਅਨਿਯਮਤ ਪ੍ਰਾਈਵੇਟ ਮੰਡੀਆਂ ਦਾ ਲਾਭ ਕਿਸਨੂੰ ਹੋਵੇਗਾ?
ਸਵਾਲ ਦੂਜਾ
ਸਵਾਲ ਦੂਜੇ ਵਿਚ ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਮੰਡੀਆਂ ਵਿਚ 100 ਫ਼ੀਸਦੀ ਮੰਡੀ ਫੀਸਾਂ, ਸੈੱਸ ਅਤੇ ਟੈਕਸ ਮੁਆਫ਼ ਤੋਂ ਕਿਸਨੂੰ ਲਾਭ ਹੋਵੇਗਾ?
ਸਵਾਲ ਤੀਜਾ
ਸਵਾਲ ਤੀਜੇ ਵਿਚ ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਮੰਡੀਆਂ ਵਿਚ ਕਿਸਾਨਾਂ ਨੂੰ ਐਮਐਸਪੀ ਦੇਣਂ ਤੋਂ ਸਰਕਾਰੀ ਅਫ਼ਸਰਾਂ ਨੂੰ ਰੋਕਣ ਨਾਲ ਕਿਨ੍ਹਾਂ ਨੂੰ ਲਾਭ ਹੋਵੇਗਾ?
ਸਵਾਲ ਚੌਥਾ
ਸਵਾਲ ਚੌਥੇ ਵਿਚ ਉਨ੍ਹਾਂ ਨੇ ਕਿਹਾ ਕਿ ਆੜ੍ਹਤੀਆਂ ਨੂੰ ਖਤਮ ਕਰ ਦੇਣ ਨਾਲ ਕਿਸਨੂੰ ਫਾਇਦਾ ਹੋਵੇਗਾ ਜਿਨ੍ਹਾਂ ਦਾ ਕੰਮ ਕਾਨੂੰਨ ਮੁਤਾਬਿਕ ਸਰਕਾਰ ਵੱਲੋਂ ਨਿਰਧਾਰਤ ਰੇਟਾਂ ਉਤੇ ਅਨਾਜ ਦੀ ਸਫਾਈ, ਬੈਗਾਂ ਨੂੰ ਉਤਾਰਣ, ਲੋਡ ਕਰਨ ਅਤੇ ਬੈਗਾਂ ਦੇ ਸਿਲਾਈ ਕਰਨਾ ਹੈ।
ਸਵਾਲ ਪੰਜਵਾਂ
ਪੰਜਵੇ ਸਵਾਲ ਵਿਚ ਉਨ੍ਹਾਂ ਨੇ ਕਿਹਾ ਕਿ ਕਿਸਨੂੰ ਫਾਇਦਾ ਹੋਵਾਗਾ ਜਦੋਂ ਮੰਡੀ ਦਾਂ ਫੀਸਾਂ ਖਰੀਦਦਾਰਾਂ ਤੋਂ ਲੈਣ ਦੀ ਬਜਾਏ ਕਿਸਾਨਾਂ ਤੋਂ ਵਸੂਲੀਆਂ ਜਾਣਗੀਆਂ?
ਸਵਾਲ ਛੇਵਾਂ
ਸਵਾਲ ਛੇਵੇਂ ਵਿਚ ਉਨ੍ਹਾਂ ਨੇ ਕਿਹਾ ਕਿ ਕਿਸ ਨੂੰ ਲਾਭ ਹੋਵੇਗਾ ਜਦੋਂ ਨਿੱਜੀ ਮੰਡੀਆਂ ਨੂੰ ਅਜਿਹੀ ਮੰਡੀ ਵਿਚ ਕੀਤੀ ਗਈ ਕਿਸਾ ਗਤੀਵਿਧੀ ਲਈ ਸੇਵਾਵਾਂ ਦੀ ਕੀਮਤ ਤੈਅ ਕਰਨ ਦੀ ਆਜ਼ਾਦੀ ਦਿੱਤੀ ਜਾਂਦੀ ਹੈ?
ਸਵਾਲ ਸੱਤਵਾ
ਸੱਤਵੇ ਸਵਾਲ ਵਿਚ ਉਨ੍ਹਾਂ ਨੇ ਕਿਹਾ ਕਿ ਕਿਸਨੂੰ ਲਾਭ ਹੋਵਾਗਾ ਜਦੋਂ ਕਾਰਪੋਰੇਟਸ ਨਾਲ ਦਸਤਖਤ ਕੀਤੇ ਸਮਝੌਤੇ ਨਾਲ ਸੰਬੰਧਤ ਕਿਸੇ ਵਿਵਾਦ ਲਈ ਸਿਵਲ ਕੋਰਟ ਪਹੁੰਚਣ ਤੋਂ ਕਿਸਾਨਾਂ ਨੂੰ ਰੋਕ ਦਿੱਤਾ ਜਾਂਦਾ ਹੈ?
ਸਵਾਲ ਅੱਠਵਾ
ਸਵਾਲ ਅੱਠਵੇਂ ਵਿਚ ਉਨ੍ਹਾਂ ਨੇ ਕਿਹਾ ਕਿ ਕਿਸਨੂੰ ਲਾਭ ਹੋਵੇਗਾ ਜਦੋਂ ਸਰਕਾਰ ਕਿਸਾਨੀ ਅਤੇ ਕਾਰਪੋਰਟਾਂ ਵਿਚਾਲੇ ਕਿਸੇ ਵਿਵਾਦ ਵਿਚ ਦਖਲਅੰਦਾਜ਼ੀ ਕਰਨ ਦੇ ਅਯੋਗ ਹੋ ਜਾਂਦੀ ਹੈ?
ਸਵਾਲ ਨੌਵਾ
ਸਵਾਲ ਨੌਵੇਂ ਵਿਚ ਉਨ੍ਹਾਂ ਨੇ ਕਿਹਾ ਕਿ ਜਦੋਂ ਨਿੱਜੀ ਵਿਅਕਤੀਆਂ/ਕਾਰਪੋਰੇਟਾਂ ਦੁਆਰਾ ਅਨਾਜ ਭੰਡਾਰਨ ਉਤੇ ਸਟਾਕ ਦੀ ਸੀਮਾ ਖਤਮ ਕੀਤੀ ਜਾਂਦੀ ਹੈ ਤਾਂ ਕਿਸਨੂੰ ਫਾਇਦਾ ਹੋਵੇਗਾ?
ਸਵਾਲ ਦਸਵਾ
ਸਵਾਲ ਦਸਵੇਂ ਵਿਚ ਉਨ੍ਹਾਂ ਨੇ ਕਿਹਾ ਕਿ ਕਿਸਨੂੰ ਲਾਭ ਹੋਵੇਗਾ ਜਦੋਂ ਬਿਜਾਂ ਅਤੇ ਖਾਦਾਂ ਦੀਆਂ ਵਿਸ਼ੇਸ਼ਤਾਵਾਂ ਪੂਰੀ ਤਰ੍ਹਾਂ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ ਅਤੇ ਸਰਕਾਰ ਨੂੰ ਉਨ੍ਹਾਂ ਲਈ ਕੋਈ ਪੈਰਾਮੀਟਰ ਨਿਰਧਾਰਿਤ ਕਰਨ ਦੇ ਅਯੋਗ ਕਰ ਦਿੱਤਾ ਜਾਂਦਾ ਹੈ?