ਰੂਸ ਨੇ ਯੂਕਰੇਨ ਦੇ 2 ਸ਼ਹਿਰਾਂ ਵਿਚ ਕੀਤੇ ਜੰਗਬੰਦੀ ਦੇ ਐਲਾਨ ਦੌਰਾਨ ਵੀ ਜਾਰੀ ਰਹੀ ਗੋਲੀਬਾਰੀ
Published : Mar 5, 2022, 11:30 pm IST
Updated : Mar 5, 2022, 11:30 pm IST
SHARE ARTICLE
image
image

ਰੂਸ ਨੇ ਯੂਕਰੇਨ ਦੇ 2 ਸ਼ਹਿਰਾਂ ਵਿਚ ਕੀਤੇ ਜੰਗਬੰਦੀ ਦੇ ਐਲਾਨ ਦੌਰਾਨ ਵੀ ਜਾਰੀ ਰਹੀ ਗੋਲੀਬਾਰੀ

ਨਾਗਰਿਕਾਂ ਨੂੰ ਕਢਣ ਲਈ ਕੀਤਾ ਗਿਆ ਸੀ ਜੰਗਬੰਦੀ ਦਾ ਐਲਾਨ
 

ਕੀਵ, 5 ਮਾਰਚ : ਰੂਸ ਨੇ ਯੂਕਰੇਨ ਦੇ ਯੁੱਧ ਪ੍ਰਭਾਵਤ ਖੇਤਰਾਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਯੂਕਰੇਨ ਵਿਚ ਜੰਗਬੰਦੀ ਦਾ ਐਲਾਨ ਕੀਤਾ ਸੀ। ਇਹ ਐਲਾਨ ਯੂਕਰੇਨ ਦੇ ਦੋ ਸ਼ਹਿਰਾਂ ਮਾਰੀਓਪੋਲ ਅਤੇ ਵੋਲਵੋਨੋਖਾ ਵਿਚ ਕੀਤਾ ਗਿਆ ਸੀ।  ਭਾਰਤੀਆਂ ਨੂੰ ਕੱਢਣ ਦੀ ਦਿਸ਼ਾ ਵਿਚ ਇਸ ਨੂੰ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਸੀ। ਪਰ ਇਸ ਦੇ ਬਾਵਜੂਦ ਇਨ੍ਹਾਂ ਇਲਾਕਿਆਂ ਵਿਚ ਗੋਲਾਬਰੀ ਜਾਰੀ ਰਹੀ ਜਿਸ ਕਾਰਨ ਆਮ ਨਾਗਰਿਕਾਂ ਨੂੰ ਕੱਢਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਜੰਗਬੰਦੀ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਤੋਂ ਲਾਗੂ ਕੀਤੀ ਗਈ ਸੀ ਜੋ ਸ਼ਾਮ 5 ਵਜੇ ਤਕ ਚੱਲੀ। ਹਾਲਾਂਕਿ ਇਨ੍ਹਾਂ ਦੋਵਾਂ ਖੇਤਰਾਂ ਵਿਚ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਸੀ, ਫਿਰ ਵੀ ਇਹ ਸ਼ਾਂਤੀ ਦੀ ਦਿਸ਼ਾ ਵਿਚ ਇਕ ਚੰਗਾ ਕਦਮ ਸੀ। ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਤੋਂ ਬਾਅਦ ਇਸ ਗ੍ਰੀਨ ਕੋਰੀਡੋਰ ਨੂੰ ਬਣਾਉਣ ਲਈ ਸਮਝੌਤਾ ਹੋਇਆ ਹੈ।
ਰੂਸ ਨੇ ਐਲਾਨ ਕੀਤਾ ਕਿ ਇਹ ਜੰਗਬੰਦੀ 11.30 ਵਜੇ ਸ਼ੁਰੂ ਹੋਈ, ਜੋ ਮਨੁੱਖੀ ਆਧਾਰ ’ਤੇ ਕੀਤੀ ਗਈ ਸੀ ਤਾਂ ਜੋ ਆਮ ਨਾਗਰਿਕਾਂ ਨੂੰ ਉੱਥੋਂ ਜਾਣ ਦਾ ਮੌਕਾ ਦਿਤਾ ਜਾ ਸਕੇ। ਰੂਸੀ ਰਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ, ‘ਅੱਜ 5 ਮਾਰਚ ਨੂੰ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤਕ ਰੂਸੀ 
ਪੱਖ ਜੰਗਬੰਦੀ ਕਰਨ ਜਾ ਰਿਹਾ ਹੈ। 
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੇ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਯੂਕਰੇਨ ਅਤੇ ਉਸ ਦੀ ਫ਼ੌਜ ਪਹਿਲਾਂ ਹੀ ਮਨੁੱਖੀ ਸਹਾਇਤਾ ਲਈ ਸਹਿਮਤ ਸੀ ਅਤੇ ਉਹ ਨਾਗਰਿਕਾਂ ਲਈ ਇਕ ਸੁਰੱਖਿਅਤ ਗਲਿਆਰੇ ਦੀ ਗਰੰਟੀ ਦਿੰਦੇ ਹਨ। ਯੂਕਰੇਨ ਨੇ ਰੈੱਡ ਕਰਾਸ ਨੂੰ ਜਲਦੀ ਤੋਂ ਜਲਦੀ ਇਕ ਸੁਰੱਖਿਅਤ ਮਨੁੱਖੀ ਗਲਿਆਰਾ ਬਣਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਰੂਸੀ ਸੰਘ ਦੇ ਰਖਿਆ ਨਿਯੰਤਰਣ ਦੇ ਰਾਸ਼ਟਰੀ ਕੇਂਦਰ ਦੇ ਮੁਖੀ ਕਰਨਲ ਜਨਰਲ ਮਿਖਾਇਲ ਮਿਜਤਸੇਵ ਨੇ ਕਿਹਾ ਕਿ ਯੂਕਰੇਨ ਦੀ ਸਰਹੱਦ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਨੁੱਖੀ ਸਥਿਤੀ ਬਹੁਤ ਖ਼ਰਾਬ ਹੈ।
ਦੂਜੇ ਪਾਸੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਹਮਲੇ ਨੂੰ ਰੋਕਣ ਲਈ ਗੱਲਬਾਤ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਹਮਲਾ ਰੋਕਣ ਲਈ ਤਿਆਰ ਹਨ। ਇਨ੍ਹਾਂ ਵਿਚ ਯੂਕਰੇਨ ਦੀ ਇਕ ਨਿਰਪੱਖ ਅਤੇ ਗ਼ੈਰ-ਪ੍ਰਮਾਣੂ ਰਾਜ ਹੋਣ ਦੀ ਸਰਤ, ਰੂਸ ਦੇ ਹਿੱਸੇ ਵਜੋਂ ਕ੍ਰੀਮੀਆ ਦੀ ਮਾਨਤਾ ਅਤੇ ਪੂਰਬੀ ਯੂਕਰੇਨ ਦੇ ਵੱਖਵਾਦੀ ਖੇਤਰਾਂ ਦੀ ਪ੍ਰਭੂਸੱਤਾ ਸ਼ਾਮਲ ਹੈ। ਰੂਸ ਅਤੇ ਯੂਕਰੇਨ ਵਿਚਾਲੇ ਤੀਜ਼ੇ ਦੌਰ ਦੀ ਗੱਲਬਾਤ ਹੋਣੀ ਹੈ ਜਦਕਿ ਅੱਜ ਰੂਸ ਤੇ ਯੂਕਰੇਨ ਦੀ ਜੰਗ ਦਾ 10ਵਾਂ ਦਿਨ ਹੈ। (ਏਜੰਸੀ)

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement