
ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਹੈ, ਉਨ੍ਹਾਂ 'ਚ WORK CULTURE ਨੂੰ ਵਿਕਸਤ ਕਰਾਂਗੇ।
ਮੁਹਾਲੀ : ਸੀਐੱਮ ਭਗਵੰਤ ਮਾਨ ਤੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਅੱਜ ਪਟਿਆਲਾ ਵਿਚ ਸੀਐੱਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਹੈ। ਫਿਲਹਾਲ ਇਸ ਯੋਗ ਸੈਂਟਰ ਦੀ ਸ਼ੁਰੂਆਤ ਅੰਮ੍ਰਿਤਸਰ, ਫਗਵਾੜਾ, ਪਟਿਆਲਾ ਤੇ ਲੁਧਿਆਣਾ ਵਿਚ ਹੋਈ ਹੈ।
ਇਸ ਮੌਕੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਦਿੱਲੀ 'ਚ ਸੀਐੱਮ ਯੋਗਸ਼ਾਲਾ ਸ਼ੁਰੂ ਹੋਈ ਸੀ । ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਇਸ ਦੀ ਸ਼ੁਰੂਆਤ ਕੀਤੀ ਸੀ । ਦਿੱਲੀ 'ਚ ਡਿਮਾਂਡ ਵੱਧਣ 'ਤੇ ਐਲ.ਜੀ. ਨੇ ਯੋਗਸ਼ਾਲਾ ਬੰਦ ਕਰਵਾ ਦਿੱਤੀ ਸੀ । ਉਨ੍ਹਾਂ ਕਿਹਾ ਦਿੱਲੀ 'ਚ ਕੋਈ ਵੀ ਵਧੀਆ ਕੰਮ ਹੁੰਦਾ, LG ਰੋਕ ਲਗਾ ਦਿੰਦੀ ਹੈ । ਇਸ ਯੋਗਸ਼ਾਲਾ ਦੀ ਸ਼ੁਰੂਆਤ ਹੁਣ ਪੰਜਾਬ ਵਿਚ ਹੋਈ ਹੈ ਇੱਥੇ ਸਾਨੂੰ ਰੋਕਣ ਵਾਲਾ ਕੋਈ ਨਹੀਂ ਹੈ । ਯੋਗ ਸਾਡੀ ਪੁਰਾਣੀ ਪ੍ਰੰਪਰਾ ਹੈ। ਅੱਜ ਵੀ ਲੋਕਾਂ ਦੇ ਇਲਾਜ ਪੁਰਾਣੇ ਤਰੀਕਿਆਂ ਨਾਲ ਕੀਤੇ ਜਾਂਦੇ ਹਨ। ਯੋਗਾ ਤੁਹਾਡੇ ਕੰਮ ਕਰਨ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ। ਇੱਕ MISSED CALL 'ਤੇ ਯੋਗਾ ਟ੍ਰੇਨਰ ਤੁਹਾਡੇ ਕੋਲ ਪਹੁੰਚ ਜਾਵੇਗਾ। ਪੰਜਾਬ ਨੂੰ ਸਿਹਤਮੰਦ ਬਣਾ ਕੇ ਹੀ ਅਸੀਂ ਇਸਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ
CM ਮਾਨ ਨੇ ਕਿਹਾ ਕਿ 14 ਹਜ਼ਾਰ ਯੂਥ ਸਪੋਰਟਸ ਕਲੱਬ ਦਾ ਪੁਨਰਗਠਨ ਕੀਤਾ ਜਾਵੇਗਾ। 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ।
ਇਸ ਦੇ ਨਾਲ ਹੀ CM ਮਾਨ ਨੇ ਕਿਹਾ ਕਿ ਪੰਜਾਬ 'ਚ UPSC ਦੇ ਪੇਪਰਾਂ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ। ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਹੈ, ਉਨ੍ਹਾਂ 'ਚ WORK CULTURE ਨੂੰ ਵਿਕਸਤ ਕਰਾਂਗੇ।