Punjab News: ਜਥੇਦਾਰ ਨਿਮਾਣਾ ’ਤੇ ਗੁਰਮੁਖ ਵਿਰਕ ਵਲੋਂ ਲਾਏ ਇਲਜ਼ਾਮਾਂ ਨੂੰ ਭਾਈ ਘਨਈਆ ਜੀ ਸੁਸਾਇਟੀ ਅਤੇ ਕੋਰ ਕਮੇਟੀ ਨੇ ਸਿਰੇ ਤੋਂ ਨਕਾਰਿਆ

By : BALJINDERK

Published : Apr 5, 2024, 1:12 pm IST
Updated : Apr 5, 2024, 1:19 pm IST
SHARE ARTICLE
Meeting
Meeting

Punjab News :ਜਥੇਦਾਰ ਨਿਮਾਣਾ ਦੇ ਅਸਤੀਫੇ ਤੋਂ ਬਾਅਦ ਗੁਰਮੁਖ ਵਿਰਕ ਵਲੋਂ ਬੌਖਲਾਹਟ ’ਚ ਆਕੇ ਲਾਏ ਝੂਠੇ ਇਲਜ਼ਾਮ

Punjab News: ਅੱਜ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ (ਰਜ਼ਿ) ਦੀ ਕੋਰ ਕਮੇਟੀ ਅਤੇ ਫਾਉਂਡਰ ਮੈਂਬਰ ਹਰਪਾਲ ਸਿੰਘ ਨਿਮਾਣਾ, ਪਰਵਿੰਦਰ ਸਿੰਘ ਗਿੰਦਰਾ, ਨਵਜੋਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਨੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਸਾਬਕਾ ਪ੍ਰਧਾਨ 1 ਅਪ੍ਰੈਲ 2024 ਨੂੰ, ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਵਿਰਕ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਨੰਗੇ ਕਰਦੇ ਹੋਏ ਕਿਸਾਨਾਂ ਦੇ ਹੱਕਾਂ ਲਈ ਅਸਤੀਫਾ ਦੇ ਦਿੱਤਾ।

ਇਹ ਵੀ ਪੜੋ:High Court News: ਹਾਈਕੋਰਟ ਨੇ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਨੂੰ ਕੀਤਾ ਮੁਅੱਤਲ, ਜੱਜਾਂ ਨੇ ਮੀਟਿੰਗ ’ਚ ਲਿਆ ਫੈਸਲਾ

ਉਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਵਿਰਕ ਨੇ ਬੌਖਲਾਹਟ’ਚ ਆ ਕੇ ਜਥੇਦਾਰ ਤਰਨਜੀਤ ਅਤੇ ਸੁਸਾਇਟੀ ’ਤੇ ਨਿਸ਼ਕਾਮ ਸੇਵਾ ਬਦਲੇ ਪੈਸੇ ਲੈਣ ਦੇ ਝੂਠੇ ਇਲਜ਼ਾਮ ਲਾਏ। ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਕੋਰ ਕਮੇਟੀ ਝੂਠੇ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰਦਿਆਂ ਕਿਹਾ ਕਿ ਸੇਵਾ ਦੇ 20 ਸਾਲ ਦੇ ਇਤਿਹਾਸ ’ਚ ਨਿਮਾਣਾ ਜੀ ਨੇ ਸੁਸਾਇਟੀ ਦੇ ਕਿਸੇ ਮੈਂਬਰ ਨੇ ਲੋੜਵੰਦ ਖੂਨ ਲੈਣ ਆਇਆਂ ਹੋਵੇ ਉਸ ਕੋਲੋਂ ਪੈਸੇ ਲਏ ਹੋਣ। 

ਇਹ ਵੀ ਪੜੋ:Chandigarh CITCO Hotels News : ਚੰਡੀਗੜ੍ਹ ਦੇ ਕਈ ਵੱਡੇ ਹੋਟਲਾਂ ਦੀਆਂ ਬਾਰਾਂ ’ਚ ਨਹੀਂ ਮਿਲੇਗੀ ਸ਼ਰਾਬ

ਇਸ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਕੋਰ ਕਮੇਟੀ ਮੈਂਬਰ ਤਨਜੀਤ ਸਿੰਘ, ਮਨਪ੍ਰੀਤ ਸਿੰਘ ਬਾਂਗਾ, ਇੰਦਰਪਾਲ ਸਿੰਘ ਬਿੰਦਰਾ, ਜਸਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਸੁਸਾਇਟੀ ਵਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਅੱਜ ਤੱਕ 719 ਖੂਨਦਾਨ ਕੈਂਪ, ਲੱਖਾਂ ਲੋੜਵੰਦ ਮਰੀਜ਼ਾਂ ਨੂੰ ਖੂਨਦਾਨ ਨਿਸ਼ਕਾਮ ਰੂਪ ’ਚ ਲਾ ਚੁੱਕੇ ਹਾਂ। ਇਹਨਾਂ ਸੇਵਾਵਾਂ ਦੇ ਬਦਲੇ ਪੰਜਾਬ ਸਰਕਾਰ ਵਲੋਂ 10 ਵਾਰ ਸੁਸਾਇਟੀ ਨੂੰ ਸਟੇਟ ਐਵਾਰਡ ਮਿਲਿਆ।

ਇਹ ਵੀ ਪੜੋ:Haryana News :100 ਕਰੋੜ ਦੇ ਸਹਿਕਾਰੀ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਪੰਚਕੂਲਾ ਤੋਂ ਏਸੀਬੀ ਨੇ ਫੜਿਆ

ਇਸ ਮੌਕੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਮਖੂ, ਭਾਈ ਮਨਜੀਤ ਸਿੰਘ ਬੁਟਾਹਰੀ, ਸਰਪੰਚ ਨਿਰਮਲ ਸਿੰਘ ਬੇਰਕਲਾਂ, ਝੁਜਾਰ ਸਿੰਘ, ਸੁਖਵਿੰਦਰ ਸਿੰਘ ਸੁੱਖ, ਰਾਜਵੀਰ ਸਿੰਘ ਦੋਲੋ, ਤਜਿੰਦਰ ਸਿੰਘ ਬਿੱਟਾ ਨੇ ਕਿਹਾ ਜਥੇਦਾਰ ਤਰਨਜੀਤ ਨਿਮਾਣਾ ਦੇ 20 ਸਾਲਾ ਮਨੁੱਖਤਾ ਦੀ ਸੇਵਾ ਦੇ ਇਤਿਹਾਸ ’ਚ ਸਭ ਤੋਂ ਮੁਸ਼ਕਿਲ ਸਮਾਂ ਕੋਵਿਡ-19 ਦਾ ਸੀ। ਜਥੇਦਾਰ ਨਿਮਾਣਾ ਸਾਹਿਬ ਦੀ ਟੀਮ ਨੇ ਆਪਣੀ ਅਤੇ ਆਪਣੇ ਬੱਚਿਆ ਦੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਲੋੜਵੰਦ ਮਰੀਜ਼ਾਂ ਲਈ ਹਸਪਤਾਲਾਂ ’ਚ ਨਿਸ਼ਕਾਮ ਭਾਵਨਾ ਨਾਲ ਖੂਨ ਦੀ ਕਮੀ ਨਹੀਂ ਆਉਣ ਦਿੱਤੀ ਅਤੇ  ਲੰਗਰ ਤਿਆਰ ਕਰਕੇ ਰੋਜ਼ਾਨਾ 5 ਤੋਂ 6 ਹਜ਼ਾਰ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਸੀ। ਇਹਨਾਂ ਸੇਵਾਵਾਂ ਲਈ ਡੀ ਸੀ ਅਤੇ ਸੀ ਪੀ  ਨੇ ਕੋਵਿਡ-19 ਦੇ ਐਵਾਰਡ ਨਾਲ ਸਨਮਾਨਿਤ ਕੀਤਾ।

ਇਹ ਵੀ ਪੜੋ:High Court News : ਚੰਡੀਗੜ੍ਹ ਅਦਾਲਤ ਨੇ ਖ਼ਰਾਬ ਕੰਨਾਂ ਦੀ ਮਸ਼ੀਨ ਵੇਚਣ ’ਤੇ ਲਗਾਇਆ 10,000 ਰੁਪਏ ਦਾ ਜੁਰਮਾਨਾ

 (For more news apart from Bhai Ghanaiyaji Society and Core Committee rejected false accusations made by Gurmukh Virk on Nimane News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement