High Court News: ਹਾਈਕੋਰਟ ਨੇ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਨੂੰ ਕੀਤਾ ਮੁਅੱਤਲ, ਜੱਜਾਂ ਨੇ ਮੀਟਿੰਗ ’ਚ ਲਿਆ ਫੈਸਲਾ

By : BALJINDERK

Published : Apr 5, 2024, 12:34 pm IST
Updated : Apr 5, 2024, 12:34 pm IST
SHARE ARTICLE
High Court
High Court

High Court News : ਅਦਾਲਤ ਦੇ ਨਿਰੀਖਣ ’ਚ ਪਾਈਆਂ ਗਈਆਂ ਕਈ ਖਾਮੀਆਂ

High Court News:ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਲੁਧਿਆਣਾ ’ਚ ਤਾਇਨਾਤ ਇੱਕ ਜੁਡੀਸ਼ੀਅਲ ਮੈਜਿਸਟਰੇਟ ਨੂੰ ਮੁਅੱਤਲ ਕਰ ਦਿੱਤਾ ਹੈ। ਜਸਟਿਸ ਸੰਧਾਵਾਲੀਆ ਦੇ ਲੁਧਿਆਣਾ ਦੌਰੇ ਦੌਰਾਨ ਜੱਜ ਦੇ ਕੰਮ ਵਿਚ ਖਾਮੀਆਂ ਪਾਈਆਂ ਗਈਆਂ। ਇਨ੍ਹਾਂ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਹਾਈ ਕੋਰਟ ਦੇ ਜੱਜਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ-ਕਮ-ਸਿਵਲ ਜੱਜ (ਜੂਨੀਅਰ ਡਵੀਜ਼ਨ) ਰਾਜੀਵ ਗਰਗ ਖ਼ਿਲਾਫ਼ ਕਾਰਵਾਈ ਕੀਤੀ ਹੈ।

ਇਹ ਵੀ ਪੜੋ:Chandigarh CITCO Hotels News : ਚੰਡੀਗੜ੍ਹ ਦੇ ਕਈ ਵੱਡੇ ਹੋਟਲਾਂ ਦੀਆਂ ਬਾਰਾਂ ’ਚ ਨਹੀਂ ਮਿਲੇਗੀ ਸ਼ਰਾਬ   

ਮੁਅੱਤਲੀ ਸਮੇਂ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਨਵਾਂਸ਼ਹਿਰ ਬਣਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਟਿਸ ਸੰਧਾਵਾਲੀਆ ਨੇ ਪਿਛਲੇ ਹਫ਼ਤੇ ਲੁਧਿਆਣਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਜੱਜ ਗਰਗ ਦੀ ਕਾਰਜਪ੍ਰਣਾਲੀ ਦੀ ਜਾਂਚ ਕੀਤੀ ਗਈ। ਨਿਰੀਖਣ ਦੌਰਾਨ ਅਦਾਲਤੀ ਕਾਰਵਾਈ, ਰਿਕਾਰਡ ਦੀ ਸਾਂਭ-ਸੰਭਾਲ ਅਤੇ ਡਿਊਟੀ ਨਿਭਾਉਣ ਵਿਚ ਕਮੀਆਂ ਪਾਈਆਂ ਗਈਆਂ। ਸੰਧਾਵਾਲੀਆ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਨੋਟਿਸ ਲਿਆ।

ਇਹ ਵੀ ਪੜੋ:Haryana News :100 ਕਰੋੜ ਦੇ ਸਹਿਕਾਰੀ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਪੰਚਕੂਲਾ ਤੋਂ ਏਸੀਬੀ ਨੇ ਫੜਿਆ  


ਜਸਟਿਸ ਸੰਧਾਵਾਲੀਆ ਨੇ ਰਾਜੀਵ ਗਰਗ ਨੂੰ ਸੰਵਿਧਾਨ ਦੀ ਧਾਰਾ 235 ਅਤੇ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਨਿਯਮਾਂ ਦੀਆਂ ਧਾਰਾਵਾਂ ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਜਾਂਚ ਪੂਰੀ ਹੋਣ ਤੱਕ ਆਪਣਾ ਹੈੱਡਕੁਆਰਟਰ ਨਾ ਛੱਡਣ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜੋ:High Court News : ਚੰਡੀਗੜ੍ਹ ਅਦਾਲਤ ਨੇ ਖ਼ਰਾਬ ਕੰਨਾਂ ਦੀ ਮਸ਼ੀਨ ਵੇਚਣ ’ਤੇ ਲਗਾਇਆ 10,000 ਰੁਪਏ ਦਾ ਜੁਰਮਾਨਾ


ਸ਼ੁਰੂ ਵਿੱਚ ਕਾਰਵਾਈ ਅੰਦਰੂਨੀ ਚੌਕਸੀ ਵਿਭਾਗ ਨੂੰ ਸੌਂਪੀ ਗਈ ਸੀ। ਵਿਜੀਲੈਂਸ ਨੇ ਮਾਮਲਾ ਜੱਜਾਂ ਸਾਹਮਣੇ ਪੇਸ਼ ਕਰਨ ਦਾ ਸੁਝਾਅ ਦਿੱਤਾ। ਹਾਈ ਕੋਰਟ ਦੇ ਸਾਰੇ ਜੱਜਾਂ ਨੇ ਮਿਲ ਕੇ ਇਸ ਮਾਮਲੇ ’ਤੇ ਵਿਚਾਰ ਕੀਤਾ ਅਤੇ ਫੈਸਲਾ ਲਿਆ। ਇਸ ਫੈਸਲੇ ਤੋਂ ਇਲਾਵਾ ਹਾਈ ਕੋਰਟ ਨੇ ਅਕਤੂਬਰ 2023 ਤੋਂ ਹੁਣ ਤੱਕ 4 ਨਿਆਂਇਕ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜੋ:Akali Dal News: ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ ਕਮੇਟੀ ਦਾ ਕੀਤਾ ਗਠਨ 

 (For more news apart from High Court suspended judicial magistrate of Ludhiana, judges took decision in meeting News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement